Home Desh SL vs IND : ਮਹਾਮੁਕਾਬਲੇ ਲਈ ਤਿਆਰ ਸ੍ਰੀਲੰਕਾ ਤੇ ਭਾਰਤ, ਫਾਈਨਲ ਮੈਚ...

SL vs IND : ਮਹਾਮੁਕਾਬਲੇ ਲਈ ਤਿਆਰ ਸ੍ਰੀਲੰਕਾ ਤੇ ਭਾਰਤ, ਫਾਈਨਲ ਮੈਚ ‘ਚ ਹੋਵੇਗਾ ਸਖ਼ਤ ਮੁਕਾਬਲਾ

36
0

SL vs IND ਸ਼੍ਰੀਲੰਕਾ ਨੇ ਟੀ-20 ‘ਚ ਕਲੀਨ ਸਵੀਪ ਤੋਂ ਬਾਅਦ ਜ਼ਬਰਦਸਤ ਵਾਪਸੀ ਕੀਤੀ ਹੈ।

ਭਾਰਤ ਅਤੇ ਸ਼੍ਰੀਲੰਕਾ (SL vs IND) ਵਿਚਕਾਰ ਤੀਜਾ ਅਤੇ ਆਖ਼ਰੀ ਵਨਡੇ ਮੈਚ ਆਰ ਪ੍ਰੇਮਦਾਸਾ ਸਟੇਡੀਅਮ (R Premadasa Stadium) ਕੋਲੰਬੋ ਵਿਚ ਖੇਡਿਆ ਜਾਵੇਗਾ। ਪਹਿਲਾ ਵਨਡੇ ਟਾਈ ਹੋਣ ਤੋਂ ਬਾਅਦ ਸ਼੍ਰੀਲੰਕਾ ਨੇ ਦੂਜਾ ਵਨਡੇ ਜਿੱਤ ਲਿਆ। ਮੇਜ਼ਬਾਨ ਟੀਮ ਫਿਲਹਾਲ ਸੀਰੀਜ਼ ‘ਚ 1-0 ਨਾਲ ਅੱਗੇ ਹੈ। ਭਾਰਤ ਆਖ਼ਰੀ ਵਨਡੇ ਜਿੱਤ ਕੇ ਬਰਾਬਰੀ ਕਰਨਾ ਚਾਹੇਗਾ।
ਸ਼੍ਰੀਲੰਕਾ ਨੇ ਟੀ-20 ‘ਚ ਕਲੀਨ ਸਵੀਪ ਤੋਂ ਬਾਅਦ ਜ਼ਬਰਦਸਤ ਵਾਪਸੀ ਕੀਤੀ ਹੈ। ਪਹਿਲੇ ਵਨਡੇ ‘ਚ ਸਕੋਰ ਦਾ ਬਚਾਅ ਕਰਦਿਆਂ ਆਖਰੀ ਗੇਂਦ ‘ਤੇ ਮੈਚ ਟਾਈ ਹੋ ਗਿਆ, ਜਦੋਂਕਿ ਦੂਜੇ ਵਨਡੇ ਵਿਚ ਭਾਰਤ ਨੂੰ 32 ਦੌੜਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਸ਼੍ਰੀਲੰਕਾ ਲਈ ਵਨਡੇ ਸੀਰੀਜ਼ ਹੁਣ ਤਕ ਸ਼ਾਨਦਾਰ ਰਹੀ ਹੈ। ਉਥੇ ਹੀ ਭਾਰਤ ਕੋਲ ਆਖਰੀ ਵਨਡੇ ਜਿੱਤ ਕੇ ਸੀਰੀਜ਼ ਬਰਾਬਰ ਕਰਨ ਦਾ ਮੌਕਾ ਹੈ।
ਟਾਸ ਨਿਭਾਏਗੀ ਅਹਿਮ ਭੂਮਿਕਾ
ਪਹਿਲੇ ਅਤੇ ਦੂਜੇ ਮੈਚ ਵਿਚ ਸ਼੍ਰੀਲੰਕਾ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫ਼ੈਸਲਾ ਕੀਤਾ ਅਤੇ ਦੋਵੇਂ ਵਾਰ ਸਕੋਰ ਦਾ ਬਚਾਅ ਕੀਤਾ। ਆਖ਼ਰੀ ਵਨਡੇ ਵਿਚ ਵੀ ਟਾਸ ਅਹਿਮ ਭੂਮਿਕਾ ਨਿਭਾਏਗੀ। ਭਾਰਤ ਨੂੰ ਮੁਸ਼ਕਲ ਪਿੱਚ ‘ਤੇ ਗੇਂਦਬਾਜ਼ੀ ਤੇ ਬੱਲੇਬਾਜ਼ੀ ਨਾਲ ਚੰਗਾ ਪ੍ਰਦਰਸ਼ਨ ਕਰਨਾ ਹੋਵੇਗਾ।
ਗਿੱਲ-ਕੋਹਲੀ ਨੂੰ ਦਿਖਾਉਣੀ ਹੋਵੇਗੀ ਤਾਕਤ
ਸ਼ੁਭਮਨ ਗਿੱਲ ਤੇ ਵਿਰਾਟ ਕੋਹਲੀ ਨੂੰ ਚੰਗਾ ਪ੍ਰਦਰਸ਼ਨ ਕਰਨਾ ਹੋਵੇਗਾ। ਦੋਵਾਂ ਬੱਲੇਬਾਜ਼ਾਂ ਨੇ ਅਜੇ ਤੱਕ ਵੱਡੀ ਪਾਰੀ ਨਹੀਂ ਖੇਡੀ। ਹਾਲਾਂਕਿ ਦੋਵੇਂ ਮੈਚ ਦਾ ਰੁਖ ਬਦਲਣ ਦੀ ਸਮਰੱਥਾ ਰੱਖਦੇ ਹਨ।
ਆਖਰੀ ਵਨਡੇ ‘ਚ ਹੋਵੇਗੀ ਸਖਤ ਟੱਕਰ
ਸ਼੍ਰੀਲੰਕਾ ਨੇ ਦੂਜਾ ਵਨਡੇ ਮੈਚ ਜਿੱਤ ਕੇ 1-0 ਦੀ ਬੜ੍ਹਤ ਬਣਾ ਲਈ ਹੈ। ਭਾਰਤ ਆਖਰੀ ਵਨਡੇ ਮੈਚ ‘ਚ ਵਾਪਸੀ ਕਰਨਾ ਚਾਹੇਗਾ। ਕਪਤਾਨ ਰੋਹਿਤ ਸ਼ਰਮਾ (Rohit Sharma) ਫੋਰਮ ‘ਚ ਹਨ। ਉਸ ਨੂੰ ਟੀਮ ਦੇ ਹੋਰ ਖਿਡਾਰੀਆਂ ਦੇ ਸਹਿਯੋਗ ਦੀ ਵੀ ਲੋੜ ਪਵੇਗੀ। ਸ਼੍ਰੀਲੰਕਾ ਨੇ ਹੁਣ ਤਕ ਚੰਗਾ ਪ੍ਰਦਰਸ਼ਨ ਕੀਤਾ ਹੈ।
Previous articleVinesh Phogat ਹੁਣ ਵੀ ਲੈ ਸਕਦੀ ਹੈ ਫਾਈਨਲ ‘ਚ ਹਿੱਸਾ? PM ਮੋਦੀ ਨੇ IOA ਪ੍ਰਧਾਨ ਨਾਲ ਕੀਤੀ ਗੱਲ; ਵਿਕਲਪਾਂ ਬਾਰੇ ਲਈ ਜਾਣਕਾਰੀ
Next articleKangana Ranaut ਨੇ ਵਿਨੇਸ਼ ਫੋਗਾਟ ਦੀ ਜਿੱਤ ‘ਤੇ ਕੱਸਿਆ ਤਨਜ਼, ਕਿਹਾ- ਮੋਦੀ ਵਿਰੋਧੀ ਸੀ ਪਰ ਫਿਰ ਵੀ ਮਿਲਿਆ ਮੌਕਾ

LEAVE A REPLY

Please enter your comment!
Please enter your name here