Home Desh ਅਮਨ ਸਹਿਰਾਵਤ ਨੇ 10 ਘੰਟਿਆਂ ‘ਚ ਘਟਾਇਆ ਸਾਢੇ 4 ਕਿੱਲੋ ਭਾਰ, ਤਾਂਹੀ...

ਅਮਨ ਸਹਿਰਾਵਤ ਨੇ 10 ਘੰਟਿਆਂ ‘ਚ ਘਟਾਇਆ ਸਾਢੇ 4 ਕਿੱਲੋ ਭਾਰ, ਤਾਂਹੀ ਜਿੱਤ ਸਕੇ ਮੈਡਲ…ਅਗਲੀ ਵਾਰ ਗੋਲਡ ਦਾ ਵਾਅਦਾ

36
0

Bronze Medal ਜਿੱਤਣ ਤੋਂ ਬਾਅਦ Aman Sehrawat ਦੇ ਕੋਚ ਜਗਮੰਦਰ ਸਿੰਘ ਨੇ ਦੱਸਿਆ ਕਿ ਵੀਰਵਾਰ ਨੂੰ ਹੋਏ ਸੈਮੀਫਾਈਨਲ ਮੈਚ ‘ਚ ਅਮਨ ਦੀ ਹਾਰ ਹੋਈ ਸੀ।

ਪੈਰਿਸ ਓਲੰਪਿਕ ‘ਚ ਭਾਰਤੀ ਪਹਿਲਵਾਨ ਅਮਨ ਸਹਿਰਾਵਤ ਨੇ 57 ਕਿਲੋਗ੍ਰਾਮ ਵਰਗ ‘ਚ ਦੇਸ਼ ਲਈ ਬ੍ਰੌਨਜ਼ ਮੈਡਲ ਜਿੱਤਿਆ ਹੈ। ਹੁਣ ਅਮਨ ਦੀ ਕਾਮਯਾਬੀ ਦੀ ਹੈਰਾਨ ਕਰ ਦੇਣ ਵਾਲੀ ਕਹਾਣੀ ਸਾਹਮਣੇ ਆਈ ਹੈ। ਬ੍ਰੌਨਜ਼ ਮੈਡਲ ਜਿੱਤਣ ਤੋਂ ਬਾਅਦ ਅਮਨ ਦੇ ਕੋਚ ਜਗਮੰਦਰ ਸਿੰਘ ਨੇ ਦੱਸਿਆ ਕਿ ਵੀਰਵਾਰ ਨੂੰ ਹੋਏ ਸੈਮੀਫਾਈਨਲ ਮੈਚ ‘ਚ ਅਮਨ ਦੀ ਹਾਰ ਹੋਈ ਸੀ। ਇਸ ਤੋਂ ਬਾਅਦ ਜਦੋਂ ਉਸ ਦਾ ਵਜ਼ਨ ਕੀਤਾ ਗਿਆ ਤਾਂ ਇਹ 61 ਕਿਲੋ 500 ਗ੍ਰਾਮ ਪਾਇਆ ਗਿਆ। ਇਸ ਤੋਂ ਬਾਅਦ ਅਮਨ ਨੇ ਪੂਰੀ ਰਾਤ ਸਖ਼ਤ ਮਿਹਨਤ ਕੀਤੀ ਤੇ ਕਰੀਬ 10 ਘੰਟਿਆਂ ‘ਚ 4.5 ਕਿਲੋ ਭਾਰ ਘਟਾ ਲਿਆ।
ਤੁਹਾਨੂੰ ਦੱਸ ਦੇਈਏ ਕਿ ਸ਼ੁੱਕਰਵਾਰ ਦੇਰ ਰਾਤ ਹੋਏ ਮੈਚ ‘ਚ ਅਮਨ ਸਹਿਰਾਵਤ ਨੇ ਪਿਊਰਟੋ ਰਿਕੋ ਕੇ ਡੇਰੀਅਨ ਟੋਈ ਕਰੂਜ਼ ਨੂੰ 13-5 ਨਾਲ ਹਰਾ ਕੇ ਬ੍ਰੌਨਜ਼ ਮੈਡਲ ਜਿੱਤਿਆ। ਪੈਰਿਸ ਓਲੰਪਿਕ 2024 ‘ਚ ਕੁਸ਼ਤੀ ‘ਚ ਭਾਰਤ ਦਾ ਇਹ ਪਹਿਲਾ ਮੈਡਲ ਹੈ।
Aman Sehrawat Success Story : 61.500 ਕਿਲੋਗ੍ਰਾਮ ਤੋਂ 56.900 ਕਿਲੋਗ੍ਰਾਮ ਤਕ ਭਾਰ
Previous articleਬੰਗਲਾਦੇਸ਼ ਦੇ ਚੀਫ ਜਸਟਿਸ ਨੇ ਦਿੱਤਾ ਅਸਤੀਫਾ, ਪ੍ਰਦਰਸ਼ਨਕਾਰੀਆਂ ਨੇ ਦੁਪਹਿਰ ਤੱਕ ਦਾ ਦਿੱਤਾ ਸੀ ਅਲਟੀਮੇਟਮ
Next articleਰਿਆਸੀ ਤੋਂ ਕਸ਼ਮੀਰ ਤੱਕ 15 ਅਗਸਤ ਤੋਂ ਰੇਲ ਸੇਵਾ ਸ਼ੁਰੂ ਹੋਣ ਦੀ ਸੰਭਾਵਨਾ, ਦੁਨੀਆ ਦੇ ਸਭ ਤੋਂ ਉੱਚੇ ਆਰਚ ਬ੍ਰਿਜ ‘ਤੇ ਚੱਲਣਗੀਆਂ ਰੇਲਾਂ

LEAVE A REPLY

Please enter your comment!
Please enter your name here