Home Desh ਭਾਰਤੀ ਹਾਕੀ ਟੀਮ ਦਾ ਭੁਵਨੇਸ਼ਵਰ ‘ਚ ‘ਮਹਾਰਾਜਿਆਂ’ ਵਾਂਗ ਸਵਾਗਤ, ‘ਵਿਕਟਰੀ ਪਰੇਡ’ ‘ਚ...

ਭਾਰਤੀ ਹਾਕੀ ਟੀਮ ਦਾ ਭੁਵਨੇਸ਼ਵਰ ‘ਚ ‘ਮਹਾਰਾਜਿਆਂ’ ਵਾਂਗ ਸਵਾਗਤ, ‘ਵਿਕਟਰੀ ਪਰੇਡ’ ‘ਚ ਫੈਨਜ਼ ਨੇ ਕੀਤਾ ਆਪਣੇ ਚਹੇਤੇ ਸਿਤਾਰਿਆਂ ਦਾ ਦੀਦਾਰ

65
0

ਦੱਸ ਦੇਈਏ ਕਿ ਜਦੋਂ ਭਾਰਤੀ ਟੀਮ (india hockey team) ਪੈਰਿਸ ਤੋਂ ਘਰ ਪਰਤੀ ਤਾਂ ਦਿੱਲੀ ਏਅਰਪੋਰਟ ‘ਤੇ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ ਗਿਆ। 

 ਭਾਰਤੀ ਪੁਰਸ਼ ਹਾਕੀ ਟੀਮ ਦਾ ਬੁੱਧਵਾਰ ਨੂੰ ਓਡੀਸ਼ਾ ਦੀ ਰਾਜਧਾਨੀ ਭੁਵਨੇਸ਼ਵਰ (bhubaneshwar) ਵਿੱਚ ਸ਼ਾਹੀ ਸਵਾਗਤ ਕੀਤਾ ਗਿਆ। ਹਰਮਨਪ੍ਰੀਤ ਸਿੰਘ (harmanpreet singh) ਦੀ ਅਗਵਾਈ ਵਿੱਚ ਭਾਰਤੀ ਹਾਕੀ ਟੀਮ (india hockey team) ਦੀ ਜਿੱਤ ਦੀ ਪਰੇਡ ਭੁਵਨੇਸ਼ਵਰ ਵਿੱਚ ਹੋਈ। ਭਾਰਤੀ ਟੀਮ ਦੇ ਖਿਡਾਰੀਆਂ ਨੇ ਬੱਸ ਵਿੱਚ ਬੈਠ ਕੇ ਪਰੇਡ ਦੌਰਾਨ ਪ੍ਰਸ਼ੰਸਕਾਂ ਨਾਲ ਕਾਂਸੀ ਦੇ ਤਗ਼ਮੇ ਦੀ ਜਿੱਤ ਦਾ ਜਸ਼ਨ ਮਨਾਇਆ।
ਭਾਰਤੀ ਟੀਮ ਦੀ ਬੱਸ ਦਾ ਕਾਫ਼ਲਾ ਜਿੱਥੋਂ ਵੀ ਲੰਘਿਆ, ਉੱਥੇ ਫੈਨਜ਼ ਖੜ੍ਹੇ ਨਜ਼ਰ ਆਏ। ਹਾਕੀ ਫੈਨਜ਼ ਵਿੱਚ ਆਪਣੇ ਚਹੇਤੇ ਸਿਤਾਰਿਆਂ ਦੀ ਇੱਕ ਝਲਕ ਪਾਉਣ ਦੀ ਬੇਚੈਨੀ ਸੀ। ਓਡੀਸ਼ਾ ਸਰਕਾਰ ਨੇ ਸਖ਼ਤ ਸੁਰੱਖਿਆ ਪ੍ਰਬੰਧਾਂ ਵਿਚਕਾਰ ਭਾਰਤੀ ਹਾਕੀ ਟੀਮ ਦੀ ਜਿੱਤ ਪਰੇਡ ਦਾ ਆਯੋਜਨ ਕੀਤਾ। ਪੀਆਰ ਸ੍ਰੀਜੇਸ਼ ਤੋਂ ਲੈ ਕੇ ਮਨਪ੍ਰੀਤ ਸਿੰਘ ਅਤੇ ਹਾਕੀ ਇੰਡੀਆ ਦੇ ਪ੍ਰਧਾਨ ਦਿਲੀਪ ਟਿਰਕੀ ਤੱਕ ਬੱਸ ਵਿੱਚ ਨਜ਼ਰ ਆਏ।
ਭਾਰਤੀ ਹਾਕੀ ਟੀਮ ਦੀ ਵਿਕਟਰੀ ਪਰੇਡ ਦਾ ਇੱਕ ਵੀਡੀਓ ਸਾਹਮਣੇ ਆਇਆ ਹੈ, ਜਿਸ ਵਿੱਚ ਖਿਡਾਰੀ ਆਪਸ ਵਿੱਚ ਮਜ਼ਾਕ ਕਰਦੇ ਨਜ਼ਰ ਆ ਰਹੇ ਹਨ। ਇਸ ਤੋਂ ਇਲਾਵਾ ਉਨ੍ਹਾਂ ਨੇ ਹੱਥ ਹਿਲਾ ਕੇ ਆਪਣੇ ਫੈਨਜ਼ ਦੀਆਂ ਸ਼ੁਭਕਾਮਨਾਵਾਂ ਸਵੀਕਾਰ ਕੀਤੀਆਂ। ਯਾਦ ਰਹੇ ਕਿ 11 ਅਗਸਤ ਨੂੰ ਹੋਈਆਂ ਪੈਰਿਸ ਓਲੰਪਿਕ 2024 ਵਿੱਚ ਭਾਰਤੀ ਟੀਮ ਨੇ ਕਾਂਸੀ ਦਾ ਤਗ਼ਮਾ ਜਿੱਤਿਆ ਸੀ।
ਭਾਰਤੀ ਖਿਡਾਰੀ ਹੋਏ ਮਾਲਾਮਾਲ
ਤੁਹਾਨੂੰ ਯਾਦ ਕਰਾ ਦੇਈਏ ਕਿ ਪੈਰਿਸ ਓਲੰਪਿਕ 2024 ਵਿੱਚ ਕਾਂਸੀ ਦਾ ਤਗਮਾ ਜਿੱਤਣ ਵਾਲੀ ਭਾਰਤੀ ਟੀਮ ਦੇ ਖਿਡਾਰੀ ਮਾਲਾਮਾਲ ਹੋ ਗਏ ਹਨ। ਰਾਜ ਸਰਕਾਰਾਂ ਨੇ ਆਪਣੇ ਖਿਡਾਰੀਆਂ ਲਈ ਖਜ਼ਾਨਾ ਖੋਲ੍ਹਿਆ ਅਤੇ ਹਰੇਕ ਖਿਡਾਰੀ ਨੂੰ ਵੱਡੀ ਰਕਮ ਪ੍ਰਦਾਨ ਕੀਤੀ। ਦੱਸ ਦੇਈਏ ਕਿ 52 ਸਾਲ ਬਾਅਦ ਭਾਰਤ ਨੇ ਓਲੰਪਿਕ ਵਿੱਚ ਹਾਕੀ ਵਿੱਚ ਲਗਾਤਾਰ ਦੋ ਤਗਮੇ ਜਿੱਤੇ ਹਨ। ਇਸ ਤੋਂ ਪਹਿਲਾਂ ਭਾਰਤ ਨੇ ਟੋਕੀਓ ਓਲੰਪਿਕ ਵਿੱਚ ਵੀ ਕਾਂਸੀ ਦਾ ਤਗ਼ਮਾ ਜਿੱਤਿਆ ਸੀ।
ਜ਼ਬਰਦਸਤ ਸਵਾਗਤ
ਦੱਸ ਦੇਈਏ ਕਿ ਜਦੋਂ ਭਾਰਤੀ ਟੀਮ ਪੈਰਿਸ ਤੋਂ ਘਰ ਪਰਤੀ ਤਾਂ ਦਿੱਲੀ ਏਅਰਪੋਰਟ ‘ਤੇ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ ਗਿਆ। ਹਵਾਈ ਅੱਡੇ ‘ਤੇ ਪ੍ਰਸ਼ੰਸਕਾਂ ਨੇ ਖਿਡਾਰੀਆਂ ਦਾ ਹੌਸਲਾ ਵਧਾਇਆ ਅਤੇ ਢੋਲ-ਢਮਕੇ ਨਾਲ ਉਨ੍ਹਾਂ ਦਾ ਸਵਾਗਤ ਕੀਤਾ। ਇਸ ਦੌਰਾਨ ਭਾਰਤੀ ਖਿਡਾਰੀ ਵੀ ਪੂਰੇ ਜੋਸ਼ ਨਾਲ ਨਜ਼ਰ ਆਏ ਅਤੇ ਆਪਣੇ ਪ੍ਰਸ਼ੰਸਕਾਂ ਨਾਲ ਡਾਂਸ ਵੀ ਕੀਤਾ। ਓਡੀਸਾ ਵਿੱਚ ਇੱਕ ਵਾਰ ਫਿਰ ਭਾਰਤੀ ਹਾਕੀ ਟੀਮ ਨੇ ਮਾਣ ਮਹਿਸੂਸ ਕੀਤਾ।
Previous articleWeight Loss ਤੋਂ ਲੈ ਕੇ ਦਿਲ ਦੀਆਂ ਬਿਮਾਰੀਆਂ ਤੋਂ ਬਚਾਅ ਤੱਕ, ਰੋਜ਼ਾਨਾ ਪੌੜੀਆਂ ਚੜ੍ਹਨ ਦੇ ਹੋਰ ਵੀ ਕਈ ਫ਼ਾਇਦੇ
Next articleਸੁਨਹਿਰੀ ਮੌਕਾ ! ਜਲੰਧਰ ‘ਚ 10 ਤੋਂ 20 ਨਵੰਬਰ ਤੱਕ ਹੋਵੇਗੀ ਫੌਜ ਦੀ ਭਰਤੀ ਰੈਲੀ, ਇਨ੍ਹਾਂ ਜ਼ਿਲ੍ਹਿਆਂ ਦੇ ਨੌਜਵਾਨ ਲੈ ਸਕਦੇ ਹਨ ਭਾਗ

LEAVE A REPLY

Please enter your comment!
Please enter your name here