Home Desh ਰਾਜਪੁਰਾ-ਪਟਿਆਲਾ ਸਮੇਤ 12 ਇੰਡਸਟਰੀਅਲ ਸਮਾਰਟ ਸਿਟੀ ਬਣਾਏਗੀ ਸਰਕਾਰ, 10 ਲੱਖ ਨੂੰ ਮਿਲੇਗਾ...

ਰਾਜਪੁਰਾ-ਪਟਿਆਲਾ ਸਮੇਤ 12 ਇੰਡਸਟਰੀਅਲ ਸਮਾਰਟ ਸਿਟੀ ਬਣਾਏਗੀ ਸਰਕਾਰ, 10 ਲੱਖ ਨੂੰ ਮਿਲੇਗਾ ਰੁਜ਼ਗਾਰ

28
0

ਮੋਦੀ ਕੈਬਨਿਟ ਦਾ ਵੱਡਾ ਫੈਸਲਾ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਧਾਨਗੀ ਹੇਠ ਬੁੱਧਵਾਰ ਨੂੰ ਹੋਈ ਕੈਬਨਿਟ ਦੀ ਮੀਟਿੰਗ ਵਿੱਚ ਰਾਸ਼ਟਰੀ ਉਦਯੋਗਿਕ ਗਲਿਆਰਾ ਵਿਕਾਸ ਪ੍ਰੋਗਰਾਮ ਤਹਿਤ 12 ਉਦਯੋਗਿਕ ਸਮਾਰਟ ਸ਼ਹਿਰਾਂ ਨੂੰ ਤਿਆਰ ਕਰਨ ਦੀ ਪ੍ਰਵਾਨਗੀ ਦਿੱਤੀ ਗਈ। ਸਰਕਾਰ ਇਸ ਪ੍ਰਾਜੈਕਟ ਲਈ 28,602 ਕਰੋੜ ਰੁਪਏ ਦਾ ਨਿਵੇਸ਼ ਕਰੇਗੀ। ਸਰਕਾਰ ਵੱਲੋਂ ਕਿਹਾ ਗਿਆ ਸੀ ਕਿ ਇਸ ਪ੍ਰਾਜੈਕਟ ਨਾਲ 10 ਲੱਖ ਲੋਕਾਂ ਨੂੰ ਰੁਜ਼ਗਾਰ ਮਿਲੇਗਾ।

ਕੇਂਦਰੀ ਸੂਚਨਾ ਅਤੇ ਪ੍ਰਸਾਰਣ ਮੰਤਰੀ ਅਸ਼ਵਨੀ ਵੈਸ਼ਨਵ ਨੇ ਕੈਬਨਿਟ ਦੇ ਫੈਸਲੇ ਬਾਰੇ ਦੱਸਿਆ ਕਿ ਘਰੇਲੂ ਨਿਰਮਾਣ ਨੂੰ ਉਤਸ਼ਾਹਿਤ ਕਰਨ ਲਈ ਕੇਂਦਰੀ ਮੰਤਰੀ ਮੰਡਲ ਨੇ 10 ਰਾਜਾਂ ਵਿੱਚ 12 ਨਵੇਂ ਉਦਯੋਗਿਕ ਸਮਾਰਟ ਸ਼ਹਿਰਾਂ ਦੇ ਨਿਰਮਾਣ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਸ ‘ਤੇ 28,602 ਕਰੋੜ ਰੁਪਏ ਦਾ ਨਿਵੇਸ਼ ਹੋਵੇਗਾ। ਪ੍ਰਸਤਾਵਿਤ 12 ਉਦਯੋਗਿਕ ਸਮਾਰਟ ਸ਼ਹਿਰਾਂ ਰਾਹੀਂ 1.52 ਲੱਖ ਕਰੋੜ ਰੁਪਏ ਦੇ ਨਿਵੇਸ਼ ਦੇ ਮੌਕੇ ਪੈਦਾ ਹੋਣਗੇ। 10 ਰਾਜਾਂ ਵਿੱਚ ਫੈਲੇ ਅਤੇ 6 ਮੁੱਖ ਗਲਿਆਰਿਆਂ ਦੇ ਨਾਲ ਰਣਨੀਤਕ ਤੌਰ ‘ਤੇ ਯੋਜਨਾਬੱਧ, ਇਸ ਪ੍ਰੋਜੈਕਟ ਨੂੰ ਦੇਸ਼ ਦੀ ਨਿਰਮਾਣ ਸਮਰੱਥਾ ਅਤੇ ਆਰਥਿਕ ਵਿਕਾਸ ਨੂੰ ਵਧਾਉਣ ਦੀ ਦਿਸ਼ਾ ਵਿੱਚ ਇੱਕ ਮਹੱਤਵਪੂਰਨ ਕਦਮ ਮੰਨਿਆ ਜਾ ਰਿਹਾ ਹੈ।

ਕਿਹੜੇ-ਕਿਹੜੇ ਸੂਬਿਆਂ ਨੂੰ ਮਿਲੇਗਾ ਫਾਇਦਾ

ਇਹ ਉਦਯੋਗਿਕ ਖੇਤਰ ਉੱਤਰਾਖੰਡ ਦੇ ਖੁਰਪੀਆ, ਪੰਜਾਬ ਦੇ ਰਾਜਪੁਰਾ-ਪਟਿਆਲਾ, ਮਹਾਰਾਸ਼ਟਰ ਦੇ ਦੀਘੀ, ਕੇਰਲਾ ਦੇ ਪਲੱਕੜ, ਉੱਤਰ ਪ੍ਰਦੇਸ਼ ਦੇ ਆਗਰਾ ਅਤੇ ਪ੍ਰਯਾਗਰਾਜ, ਬਿਹਾਰ ਦੇ ਗਯਾ, ਤੇਲੰਗਾਨਾ ਦੇ ਜ਼ਹੀਰਾਬਾਦ, ਆਂਧਰਾ ਪ੍ਰਦੇਸ਼ ਦੇ ਓਰਵਕਲ ਅਤੇ ਕੋਪਰਥੀ ਅਤੇ ਰਾਜਸਥਾਨ ਦੇ ਜੋਧਪੁਰ-ਪਾਲੀ ਵਿੱਚ ਸਥਿਤ ਹੋਣਗੇ।

Previous articleਨਵਾਂ ਕਾਨੂੰਨ ਲਿਆਵਾਂਗੇ, 10 ਦਿਨਾਂ ‘ਚ ਸਾਰੀਆਂ ਰੇਪ ਪੀੜਤਾ ਨੂੰ ਮਿਲੇਗਾ ਇਨਸਾਫ… ਪ੍ਰਦਰਸ਼ਨਾਂ ਵਿਚਾਲੇ ਮਮਤਾ ਦਾ ਐਲਾਨ
Next articleਪੰਜਾਬ ‘ਚ ਮੁੜ ਸ਼ੁਰੂ ਹੋਈਆਂ ਰੱਦ ਰੇਲ ਗੱਡੀਆਂ, ਸਮੇਂ ‘ਤੇ ਚੱਲਣਗੀਆਂ, ਸਾਹਨੇਵਾਲ ਸਟੇਸ਼ਨ ‘ਤੇ ਟ੍ਰੈਫਿਕ ਜਾਮ ਖਤਮ

LEAVE A REPLY

Please enter your comment!
Please enter your name here