Home Crime Ludhiana: ਛਾਪਾ ਮਾਰਨ ਗਈ ਪੁਲਿਸ ’ਤੇ ਫਾਈਰਿੰਗ… ਹਮਲੇ ’ਚ CIA ਵਿਭਾਗ ਦਾ...

Ludhiana: ਛਾਪਾ ਮਾਰਨ ਗਈ ਪੁਲਿਸ ’ਤੇ ਫਾਈਰਿੰਗ… ਹਮਲੇ ’ਚ CIA ਵਿਭਾਗ ਦਾ ਮੁਲਾਜ਼ਮ ਜਖ਼ਮੀ

25
0

ਲੁਧਿਆਣਾ ਦੇ ਧਾਂਦਰਾ ਰੋਡ ਤੇ ਅੱਜ ਗੋਲੀ ਚੱਲਣ ਦਾ ਮਾਮਲਾ ਸਾਹਮਣੇ ਆਇਆ ਹੈ।

ਲੁਧਿਆਣਾ ਦੇ ਧਾਂਦਰਾ ਰੋਡ ਤੇ ਅੱਜ ਗੋਲੀ ਚੱਲਣ ਦਾ ਮਾਮਲਾ ਸਾਹਮਣੇ ਆਇਆ ਹੈ। ਗੋਲੀ ਉਦੋਂ ਚੱਲੀ ਜਦੋਂ ਸੀ. ਆਈ. ਏ. (CIA) ਲੁਧਿਆਣਾ ਦੀ ਟੀਮ ਮੁਨੀਸ਼ ਨਾਮ ਦੇ ਸ਼ਖਸ ਨੂੰ ਗ੍ਰਿਫਤਾਰ ਕਰਨ ਆਈ ਸੀ।
ਪੁਲਿਸ ਦੇ ਵਾਰ-ਵਾਰ ਦਰਵਾਜਾ ਖੜਕਾਉਣ ਮਗਰੋਂ ਪਰਿਵਾਰ ਨੇ ਦਰਵਾਜ਼ਾ ਨਾ ਖੋਲਿਆ ਤਾਂ ਪੁਲਿਸ  ਨਾਲ ਦੇ ਘਰ ’ਚ ਜ਼ਬਰੀ ਦਾਖ਼ਲ ਹੋਕੇ ਅੰਦਰ ਆਏ।
ਇਸ ਦੌਰਾਨ ਪਰਿਵਾਰ ਨਾਲ ਧੱਕਾ ਕੀਤਾ ਗਿਆ ਤਾਂ ਪਰਿਵਾਰ ਵੱਲੋਂ ਇਸ ਦਾ ਵਿਰੋਧ ਵੀ ਕੀਤਾ ਗਿਆ। ਉਹਨਾਂ ਕਿਹਾ ਕਿ ਪੁਲਿਸ ਨੇ ਸਾਡੇ ਤੇ ਪਹਿਲਾਂ ਲਾਠੀ ਚਾਰਜ ਕੀਤਾ ਅਤੇ ਫਿਰ ਪੁਲਿਸ ਨੇ ਗੋਲੀਆਂ ਚਲਾਈਆਂ।
ਜਖ਼ਮੀ ਰੋਹਿਤ ਦੀ ਘਰਵਾਲੀ ਨੇ ਦੱਸਿਆ ਕਿ ਇੱਕ ਗੋਲੀ ਪਰਿਵਾਰ ਦੇ ਇਹ ਇੱਕ ਮੈਂਬਰ ਨੂੰ ਲੱਗੀ ਹੈ ਜਿਸ ਨੂੰ ਹਸਪਤਾਲ ਦੇ ਵਿੱਚ ਦਖਲ ਕਰਵਾਇਆ ਗਿਆ ਹੈ।
ਉੱਧਰ ਕਾਰਵਾਈ ਕਰਨ ਗਈ ਪੁਲਿਸ ਨੇ ਦਾਅਵਾ ਕੀਤਾਕਿ ਪਹਿਲਾਂ ਗ੍ਰਿਫ਼ਤਾਰ ਕਰਨ ਗਏ ਤਸਕਰ ਮਨੀਸ਼ ਨੇ ਗੋਲ਼ੀ ਚਲਾਈ। ਜਿਸ ’ਚ ਪੁਲਿਸ ਨੇ ਆਪਣੀ ਹਿਫਾਜ਼ਤ ਲਈ ਜਵਾਬੀ ਕਾਰਵਾਈ ਕਰਦਿਆਂ ਗੋਲ਼ੀ ਚਲਾਈ।
Previous articleGold price: ਪਹੁੰਚ ਤੋਂ ਬਾਹਰ ਹੋਣ ਲੱਗਾ ਸੋਨਾ!, ਸਿਰਫ ਦੋ ਦਿਨਾਂ ‘ਚ ਵੇਖੋ ਕਿੱਥੇ ਪਹੁੰਚ ਗਈਆਂ ਕੀਮਤਾਂ
Next articleDera Beas- ਰਾਧਾ ਸੁਆਮੀ ਡੇਰਾ ਬਿਆਸ ਵੱਲੋਂ ਇੱਕ ਹੋਰ ਵੱਡਾ ਐਲਾਨ

LEAVE A REPLY

Please enter your comment!
Please enter your name here