Home Desh Asian Champions Trophy ‘ਤੇ ਭਾਰਤ ਦਾ ਕਬਜ਼ਾ, ਚੀਨ ਨੂੰ ਹਰਾ ਕੇ 5ਵੀਂ...

Asian Champions Trophy ‘ਤੇ ਭਾਰਤ ਦਾ ਕਬਜ਼ਾ, ਚੀਨ ਨੂੰ ਹਰਾ ਕੇ 5ਵੀਂ ਵਾਰ ਖਿਤਾਬ ਜਿੱਤਿਆ

29
0

ਟੀਮ ਇੰਡੀਆ ਨੇ ਪੂਰੇ ਟੂਰਨਾਮੈਂਟ ‘ਚ ਇਕ ਵੀ ਮੈਚ ਨਹੀਂ ਗੁਆਇਆ ਅਤੇ ਫਾਈਨਲ ਸਮੇਤ ਸਾਰੇ 7 ਮੈਚ ਜਿੱਤ ਕੇ ਖਿਤਾਬ ‘ਤੇ ਕਬਜ਼ਾ ਕੀਤਾ।

ਭਾਰਤੀ ਹਾਕੀ ਟੀਮ ਨੇ ਇੱਕ ਵਾਰ ਫਿਰ ਏਸ਼ੀਅਨ ਚੈਂਪੀਅਨਸ ਟਰਾਫੀ ਦਾ ਖਿਤਾਬ ਜਿੱਤ ਲਿਆ ਹੈ। ਟੀਮ ਇੰਡੀਆ ਨੇ ਫਾਈਨਲ ਵਿੱਚ ਚੀਨ ਨੂੰ 1-0 ਨਾਲ ਹਰਾ ਕੇ ਲਗਾਤਾਰ ਦੂਜੀ ਵਾਰ ਅਤੇ ਕੁੱਲ ਮਿਲਾ ਕੇ ਪੰਜਵੀਂ ਵਾਰ ਇਹ ਖ਼ਿਤਾਬ ਜਿੱਤਿਆ।
ਟੀਮ ਇੰਡੀਆ ਲਈ ਫਾਈਨਲ ਦਾ ਇਕਲੌਤਾ ਗੋਲ ਜੁਗਰਾਜ ਸਿੰਘ ਨੇ ਕੀਤਾ। ਚੀਨ ਦੇ ਹੁਲੁਨਬਿਊਰ ‘ਚ ਖੇਡੇ ਜਾ ਰਹੇ ਇਸ ਟੂਰਨਾਮੈਂਟ ‘ਚ ਟੀਮ ਇੰਡੀਆ ਨੇ ਮੰਗਲਵਾਰ 17 ਸਤੰਬਰ ਨੂੰ ਹੋਏ ਫਾਈਨਲ ‘ਚ ਮੇਜ਼ਬਾਨ ਨੂੰ ਹਰਾਇਆ। ਇਸ ਤਰ੍ਹਾਂ ਭਾਰਤ ਨੇ ਟੂਰਨਾਮੈਂਟ ਦੇ ਪਹਿਲੇ ਅਤੇ ਆਖਰੀ ਮੈਚਾਂ ਵਿੱਚ ਚੀਨ ਨੂੰ ਹਰਾ ਕੇ ਟੂਰਨਾਮੈਂਟ ਦਾ ਖਿਤਾਬ ਜਿੱਤਿਆ। ਪਾਕਿਸਤਾਨ ਨੇ ਦੱਖਣੀ ਕੋਰੀਆ ਨੂੰ ਹਰਾ ਕੇ ਕਾਂਸੀ ਦਾ ਤਗਮਾ ਜਿੱਤਿਆ।
ਟੂਰਨਾਮੈਂਟ ਦੇ ਪਹਿਲੇ ਮੈਚ ‘ਚ ਚੀਨ ਨੂੰ 3-0 ਨਾਲ ਹਰਾ ਕੇ ਹਰਮਨਪ੍ਰੀਤ ਸਿੰਘ ਦੀ ਕਪਤਾਨੀ ਵਾਲੀ ਭਾਰਤੀ ਟੀਮ ਨੇ ਫਾਈਨਲ ਸਮੇਤ ਲਗਾਤਾਰ 7 ਮੈਚ ਜਿੱਤ ਕੇ ਖਿਤਾਬ ‘ਤੇ ਕਬਜ਼ਾ ਕੀਤਾ।
ਟੀਮ ਇੰਡੀਆ ਨਾ ਤਾਂ ਇਕ ਵੀ ਮੈਚ ਹਾਰੀ ਅਤੇ ਨਾ ਹੀ ਕੋਈ ਮੈਚ ਡਰਾਅ ਰਿਹਾ। ਹਾਲਾਂਕਿ ਮੰਗਲਵਾਰ ਸ਼ਾਮ ਨੂੰ ਹੋਏ ਫਾਈਨਲ ‘ਚ ਟੀਮ ਇੰਡੀਆ ਨੂੰ ਜਿੱਤ ਲਈ ਸਖਤ ਸੰਘਰਸ਼ ਕਰਨਾ ਪਿਆ।
ਪੂਰੇ ਟੂਰਨਾਮੈਂਟ ‘ਚ ਪਹਿਲੀ ਵਾਰ ਭਾਰਤੀ ਟੀਮ ਸ਼ੁਰੂਆਤ ‘ਚ ਕੋਈ ਗੋਲ ਕਰਨ ‘ਚ ਨਾਕਾਮ ਰਹੀ ਅਤੇ ਵਿਰੋਧੀ ਟੀਮ ਦੇ ਗੋਲਪੋਸਟ ਨੂੰ ਪਾਰ ਕਰਨ ਲਈ ਆਖਰੀ 10 ਮਿੰਟ ਤੱਕ ਇੰਤਜ਼ਾਰ ਕਰਨਾ ਪਿਆ।
ਟੀਮ ਇੰਡੀਆ ਨੂੰ ਸ਼ੁਰੂ ਤੋਂ ਹੀ ਖਿਤਾਬ ਦੀ ਦਾਅਵੇਦਾਰ ਮੰਨਿਆ ਜਾ ਰਿਹਾ ਸੀ ਅਤੇ ਟੀਮ ਨੇ ਲੀਗ ਪੜਾਅ ਅਤੇ ਸੈਮੀਫਾਈਨਲ ‘ਚ ਜਿਸ ਤਰ੍ਹਾਂ ਦਾ ਪ੍ਰਦਰਸ਼ਨ ਕੀਤਾ, ਉਸ ਨੂੰ ਦੇਖਦੇ ਹੋਏ ਫਾਈਨਲ ‘ਚ ਵੀ ਆਸਾਨ ਜਿੱਤ ਦੀ ਉਮੀਦ ਕੀਤੀ ਜਾ ਰਹੀ ਸੀ।
ਹਾਲਾਂਕਿ ਚੀਨ ਨੇ ਅਜਿਹਾ ਨਹੀਂ ਹੋਣ ਦਿੱਤਾ ਅਤੇ ਇਸ ਟੂਰਨਾਮੈਂਟ ਦੇ ਮੈਚਾਂ ਵਿੱਚ ਉਮੀਦ ਤੋਂ ਬਿਹਤਰ ਪ੍ਰਦਰਸ਼ਨ ਕੀਤਾ। ਸੈਮੀਫਾਈਨਲ ‘ਚ ਪਾਕਿਸਤਾਨ ਨੂੰ ਪੈਨਲਟੀ ਸ਼ੂਟਆਊਟ ‘ਚ 2-0 ਨਾਲ ਹਰਾਇਆ। ਫਾਈਨਲ ਵਿੱਚ ਵੀ ਉਨ੍ਹਾਂ ਨੇ ਟੀਮ ਇੰਡੀਆ ਨੂੰ ਸਖ਼ਤ ਟੱਕਰ ਦਿੱਤੀ ਅਤੇ 50 ਮਿੰਟ ਤੱਕ ਕੋਈ ਗੋਲ ਨਹੀਂ ਹੋਣ ਦਿੱਤਾ।
ਇਹ ਮੈਚ ਵੀ ਪੈਨਲਟੀ ਸ਼ੂਟ ਆਊਟ ਵੱਲ ਵਧਦਾ ਨਜ਼ਰ ਆ ਰਿਹਾ ਸੀ ਪਰ 51ਵੇਂ ਮਿੰਟ ‘ਚ ‘ਵਾਲ ਆਫ ਚਾਈਨਾ’ ਆਖਰ ਡਿੱਗ ਗਈ।
ਅਭਿਸ਼ੇਕ ਦਾ ਇਕ ਸ਼ਾਨਦਾਰ ਪਾਸ ਚੀਨ ਦੇ ‘ਡੀ’ ‘ਚ ਜੁਗਰਾਜ ਦੇ ਕੋਲ ਗਿਆ ਅਤੇ ਇਸ ਡਿਫੈਂਡਰ ਨੇ ਆਪਣੀ ਹਮਲਾਵਰ ਖੇਡ ਦੀ ਝਲਕ ਦਿਖਾਉਂਦੇ ਹੋਏ ਚੀਨ ਦੇ ਗੋਲ ‘ਚ ਜ਼ਬਰਦਸਤ ਸ਼ਾਟ ਦਾਗ ਕੇ ਟੀਮ ਇੰਡੀਆ ਨੂੰ 1-0 ਦੀ ਬੜ੍ਹਤ ਦਿਵਾਈ। ਗੋਲ ਸਕੋਰ ਅੰਤ ਤੱਕ ਇਹੀ ਬਣਿਆ ਰਿਹਾ ਰਿਹਾ ਅਤੇ ਭਾਰਤ ਨੇ ਪੰਜਵੀਂ ਵਾਰ ਇਹ ਖਿਤਾਬ ਜਿੱਤਿਆ।
Previous articleAccident: ਜਲੰਧਰ ਪਠਾਨਕੋਟ NH ‘ਤੇ 6 ਵਾਹਨਾਂ ਵਿਚਾਲੇ ਹੋਈ ਟੱਕਰ, ਟਰੱਕ ਨੇ ਮਾਰੀਆਂ ਅਚਾਨਕ ਬ੍ਰੇਕਾਂ
Next articleLebanon Pager Blast: ਲੇਬਨਾਨ ‘ਚ ਸੀਰੀਅਲ ਪੇਜਰ ਧਮਾਕਾ, 8 ਦੀ ਮੌਤ, 2800 ਜ਼ਖਮੀ

LEAVE A REPLY

Please enter your comment!
Please enter your name here