2018 ’ਚ ਸੇਵਾ ਦੀ ਮਿਆਦ ਵਧਾਉਣ ਦੀ ਮੰਗ
ਇਹ ਮਾਮਲਾ 2018 ਤੋਂ ਉਦੋਂ ਤੋਂ ਚਰਚਾ ’ਚ ਹੈ ਜਦੋਂ ਸੂਬਾਈ/ਰਾਸ਼ਟਰੀ ਪੁਰਸਕਾਰ ਜੇਤੂ ਅਧਿਆਪਕਾਂ ਦੇ ਸੰਗਠਨ ਨੇ ਸੇਵਾ ਕਾਲ ’ਚ ਵਾਧੇ ਦੀ ਮੰਗ ਕੀਤੀ ਸੀ।
ਸਰਕਾਰ ਨੇ ਵਿੱਤ ਵਿਭਾਗ ਦੀ ਸਹਿਮਤੀ ਨਾਲ 1989 ਦੀਆਂ ਹਦਾਇਤਾਂ ਨੂੰ ਲਾਗੂ ਕਰਨ ਦਾ ਫ਼ੈਸਲਾ ਕੀਤਾ, ਜਿਸ ਤਹਿਤ ਸਾਰੇ ਸੂਬਾਈ ਤੇ ਰਾਸ਼ਟਰੀ ਪੁਰਸਕਾਰ ਜੇਤੂ ਅਧਿਆਪਕਾਂ ਦੇ ਸੇਵਾ ਕਾਲ ’ਚ 1 ਜਾਂ 2 ਸਾਲ ਦਾ ਵਾਧਾ ਕਰਨ ਦਾ ਫ਼ੈਸਲਾ ਕੀਤਾ ਗਿਆ। ਹੁਣ ਨਵੇਂ ਫ਼ੈਸਲੇ ਨਾਲ ਜੇਕਰ ਕਿਸੇ ਹਦਾਇਤ ਕਾਰਨ ਨੈਸ਼ਨਲ ਐਵਾਰਡ ਜੇਤੂ ਮੁਲਾਜ਼ਮਾਂ ਨੂੰ ਸਾਲਾਨਾ ਤਰੱਕੀ ਦਾ ਲਾਭ ਮਿਲ ਰਿਹਾ ਸੀ ਤਾਂ ਉਸ ਨੂੰ ਤੁਰੰਤ ਪ੍ਰਭਾਵ ਨਾਲ ਰੱਦ ਕਰ ਦਿੱਤਾ ਗਿਆ ਹੈ।
ਸਿੱਖਿਆ ਵਿਭਾਗ ’ਚ ਸਟੇਟ ਤੇ ਨੈਸ਼ਨਲ/ਐਵਾਰਡ ਪ੍ਰਾਪਤ ਅਧਿਆਪਕਾਂ ਨੂੰ ਵਾਧੇ ਸਬੰਧੀ ਸਬੰਧੀ ਹੁਕਮ ਮਿਤੀ 09 ਅਕਤੂਬਰ 1989 ਨੂੰ ਲਾਗੂ ਕੀਤੇ ਸਨ। ਇਨ੍ਹਾਂ ਹੁਕਮਾਂ ਮੁਤਾਬਕ ਸਟੇਟ ਐਵਾਰਡ ਪ੍ਰਾਪਤ ਅਧਿਆਪਕਾਂ ਦੀ 58 ਸਾਲ ਦੀ ਉਮਰ ਪੂਰੀ ਹੋਣ ਉਪਰੰਤ 01 ਸਾਲ ਦੀ ਮੁੜ ਨਿਯੁਕਤੀ ਕੀਤੀ ਜਾਂਦੀ ਸੀ।
ਇਸੇ ਤਰ੍ਹਾਂ ਨੈਸ਼ਨਲ ਐਵਾਰਡ ਪ੍ਰਾਪਤ ਅਧਿਆਪਕਾਂ ਨੂੰ 2 ਸਾਲ ਦਾ ਵਾਧਾ, ਸਰੀਰਕ ਤੇ ਮਾਨਸਿਕ ਤੌਰ ’ਤੇ ਤੰਦਰੁਸਤ ਹੋਣ ਦੀ ਸ਼ਰਤ ਦੇ ਆਧਾਰ ’ਤੇ ਦਿੱਤਾ ਜਾਂਦਾ ਰਿਹਾ ਹੈ। ਇਹ ਹਦਾਇਤਾਂ 10 ਜੁਲਾਈ 2018 ਨੂੰ ਨਵੀਆਂ ਹਦਾਇਤਾਂ ਜਾਰੀ ਹੋਣ ਤੱਕ ਲਾਗੂ ਰਹੀਆਂ। ਉਪਰੰਤ ਵਿਭਾਗ ਨੇ 25 ਅਪ੍ਰੈਲ 2020 ਨੂੰ ਪੱਤਰ ਜਾਰੀ ਕਰ ਕੇ ਇਨ੍ਹਾਂ ਅਧਿਆਪਕਾਂ ਨੂੰ ਮਿਲਣ ਵਾਲਾ ਵਾਧਾ 31 ਮਾਰਚ 2022 ਤੋਂ ਬੰਦ ਕਰ ਦਿੱਤਾ।