Home Desh Kangana Ranaut On 3 Farm Laws: ਕੰਗਨਾ ਨੇ ਮੁੜ ਛੇੜਿਆ ਖੇਤੀ ਕਾਨੂੰਨਾਂ...

Kangana Ranaut On 3 Farm Laws: ਕੰਗਨਾ ਨੇ ਮੁੜ ਛੇੜਿਆ ਖੇਤੀ ਕਾਨੂੰਨਾਂ ਵਾਲਾ ਰਾਗ, ਬੋਲੀ- ਵਾਪਿਸ ਆਉਣੇ ਚਾਹੀਦੇ ਨੇ ਕਾਨੂੰਨ

46
0

 ਭਾਜਪਾ ਸਾਂਸਦ ਕੰਗਨਾ ਰਾਣੌਤ ਨੇ ਦਾਅਵਾ ਕੀਤਾ ਕਿ ਉਹ ਕਿਸਾਨਾਂ ਦੀਆਂ ਤਖਲੀਫਾਂ ਨੂੰ ਸਮਝਦੀ ਹੈ। ਉਹਨਾਂ ਨੇ ਕਿਹਾ ਕਿ ਉਹ ਖੁਦ ਇੱਕ ਕਿਸਾਨ ਪਰਿਵਾਰ ਨਾਲ ਸਬੰਧ ਰੱਖਦੀ ਹੈ।

 ਹਿਮਾਚਲ ਦੇ ਮੰਡੀ ਤੋਂ ਭਾਜਪਾ ਸਾਂਸਦ ਅਤੇ ਅਦਾਕਾਰ ਕੰਗਨਾ ਰਾਣੌਤ ਆਪਣੇ ਬਿਆਨਾਂ ਨੂੰ ਲੈਕੇ ਹਮੇਸ਼ਾ ਚਰਚਾਵਾਂ ਵਿੱਚ ਰਹਿੰਦੀ ਹੈ। ਕਿਸਾਨਾਂ ਅੰਦੋਲਨ ਨੂੰ ਲੈਕੇ ਉਹਨਾਂ ਵੱਲੋਂ ਕੀਤੀਆਂ ਗਈਆਂ ਟਿੱਪਣੀ ਵਿਵਾਦਾਂ ਦਾ ਕਾਰਨ ਰਹੀਆਂ। ਹੁਣ ਫਿਰ 4 ਸਾਲ ਬਾਅਦ ਉਹਨਾਂ ਨੇ ਖੇਤੀ ਕਾਨੂੰਨਾਂ ਦਾ ਜ਼ਿਕਰ ਕਰ ਦਿੱਤਾ ਹੈ। ਉਹਨਾਂ ਨੇ ਕਿਹਾ ਕਿ 3 ਖੇਤੀ ਕਾਨੂੰਨ ਵਾਪਿਸ ਆਉਣੇ ਚਾਹੀਦੇ ਹਨ।
ਆਪਣੇ ਲੋਕ ਸਭਾ ਹਲਕੇ ਮੰਡੀ ਦੇ ਗੋਹਰ ਨੇੜੇ ਲੱਗਦੇ ਖੋਡੇ ਨਲਵਾੜ ​​ਮੇਲੇ ਦੇ ਸਮਾਪਤੀ ਸਮਾਗਮ ਵਿੱਚ ਪਹੁੰਚੀ ਸਾਂਸਦ ਕੰਗਨਾ ਰਾਣੌਤ ਨੇ ਕਿਹਾ ਕਿ ਖੇਤੀ ਕਾਨੂੰਨਾਂ ਦਾ ਕੁੱਝ ਕੁ ਹੀ ਸੂਬਿਆਂ ਵਿੱਚ ਵਿਰੋਧ ਹੋਇਆ ਹੈ। ਵਿਰੋਧ ਕਰਨ ਵਾਲੇ ਅਮੀਰ ਕਿਸਾਨ ਸਨ। ਹੁਣ ਸਾਨੂੰ ਤਿੰਨੋਂ ਖੇਤੀ ਕਾਨੂੰਨਾਂ ਨੂੰ ਵਾਪਿਸ ਲਿਆਉਣ ਵੱਲ ਖੁਦ ਅੱਗੇ ਆਉਣਾ ਚਾਹੀਦਾ ਹੈ।

ਮੈਂ ਸਮਝਦੀ ਹਾਂ ਕਿਸਾਨਾਂ ਦਾ ਦਰਦ- ਕੰਗਨਾ

ਭਾਜਪਾ ਸਾਂਸਦ ਕੰਗਨਾ ਰਾਣੌਤ ਨੇ ਦਾਅਵਾ ਕੀਤਾ ਕਿ ਉਹ ਕਿਸਾਨਾਂ ਦੀਆਂ ਤਖਲੀਫਾਂ ਨੂੰ ਸਮਝਦੀ ਹੈ। ਉਹਨਾਂ ਨੇ ਕਿਹਾ ਕਿ ਉਹ ਖੁਦ ਇੱਕ ਕਿਸਾਨ ਪਰਿਵਾਰ ਨਾਲ ਸਬੰਧ ਰੱਖਦੀ ਹੈ। ਜਿਸ ਕਾਰਨ ਉਹ ਕਿਸਾਨਾਂ ਦੇ ਦਰਦ ਨੂੰ ਸਮਝਦੀ ਹੈ। ਉਹਨਾਂ ਨੇ ਕਿਹਾ ਕਿ ਮੇਰੇ ਬਿਆਨਾਂ ਨੂੰ ਤੋੜ ਮਰੋੜ ਕੇ ਪੇਸ਼ ਕੀਤਾ ਗਿਆ।

ਮੇਰੇ ਖਿਲਾਫ਼ ਕਿਸਾਨਾਂ ਨੂੰ ਭੜਕਾਇਆ ਗਿਆ- ਕੰਗਨਾ

ਕੰਗਨਾ ਨੇ ਕਿਹਾ ਕਿ ਇੱਕ ਦਿਨ ਕਿਸਾਨ ਸਮਝ ਜਾਣਗੇ ਕੌਣ ਸਹੀ ਸੀ ਅਤੇ ਕੌਣ ਗਲਤ। ਉਹਨਾਂ ਨੇ ਦਾਅਵਾ ਕੀਤਾ ਕਿ ਉਹਨਾਂ ਦੇ ਖਿਲਾਫ਼ ਜਾਣ ਬੁੱਝ ਕੇ ਕਿਸਾਨਾਂ ਨੂੰ ਭੜਕਾਇਆ ਗਿਆ। ਕੰਗਨਾ ਨੇ ਕਿਹਾ ਕਿ ਉਹ ਦੇਸ਼ ਦੇ ਹਿੱਤ ਲਈ ਕਿਸੇ ਵੀ ਤਰ੍ਹਾਂ ਦੀ ਕੁਰਬਾਨੀ ਦੇਣ ਲਈ ਹਮੇਸ਼ਾ ਤਿਆਰ ਹਨ।
Previous articleGurdaspur: ਸਰਹੱਦ ‘ਤੇ ਫਿਰ ਦਿਸਿਆ ਪਾਕਿਸਤਾਨੀ ਡਰੋਨ, ਬੀਐਸਐਫ਼ ਜਵਾਨਾਂ ਨੇ ਕੀਤੀ ਫਾਇਰਿੰਗ
Next articleਅਮਰੀਕਾ ‘ਚ PM ਮੋਦੀ ਦੀ ਸਿੱਖ ਭਾਈਚਾਰੇ ਨਾਲ ਮੁਲਾਕਾਤ, ਕੀਤਾ ਧੰਨਵਾਦ

LEAVE A REPLY

Please enter your comment!
Please enter your name here