Home Desh ਦਿੱਲੀ ‘ਚ ਔਰਤਾਂ ਨੂੰ ਹਰ ਮਹੀਨੇ ਮਿਲਣਗੇ 1000 ਰੁਪਏ, ਮੰਤਰੀ ਕੈਲਾਸ਼ ਗਹਿਲੋਤ...

ਦਿੱਲੀ ‘ਚ ਔਰਤਾਂ ਨੂੰ ਹਰ ਮਹੀਨੇ ਮਿਲਣਗੇ 1000 ਰੁਪਏ, ਮੰਤਰੀ ਕੈਲਾਸ਼ ਗਹਿਲੋਤ ਨੇ ਦੱਸਿਆ ਕਦੋਂ ਮਿਲੇਗਾ ਸਕੀਮ ਦਾ ਲਾਭ

36
0

ਅੰਦਾਜ਼ਾ ਹੈ ਕਿ ਦਿੱਲੀ ਦੀਆਂ ਲਗਭਗ 50 ਲੱਖ ਔਰਤਾਂ ਨੂੰ ਇਸ ਯੋਜਨਾ ਦਾ ਲਾਭ ਮਿਲਣ ਦੀ ਸੰਭਾਵਨਾ ਹੈ।

ਦਿੱਲੀ ਸਰਕਾਰ ਦੇ ਮਹਿਲਾ ਤੇ ਬਾਲ ਵਿਕਾਸ ਮੰਤਰੀ ਕੈਲਾਸ਼ ਗਹਿਲੋਤ (Kailash Gehlot) ਨੇ ਮੰਗਲਵਾਰ ਨੂੰ ਅਹੁਦਾ ਸੰਭਾਲਦੇ ਹੋਏ ਕਿਹਾ ਕਿ ਉਹ ਸਾਰੇ ਬਕਾਇਆ ਪ੍ਰਸਤਾਵਾਂ ਤੇ ਯੋਜਨਾਵਾਂ ਨੂੰ ਮਨਜ਼ੂਰੀ ਦੇਣਗੇ। ਉਨ੍ਹਾਂ ਕਿਹਾ ਕਿ ਔਰਤਾਂ ਲਈ ਮੁੱਖ ਮੰਤਰੀ ਮਹਿਲਾ ਸਨਮਾਨ ਯੋਜਨਾ (Mukhyamantri Mahila Samman Yojana) ਵੀ ਜਲਦੀ ਹੀ ਅੱਗੇ ਵਧਾਈ ਜਾਵੇਗੀ।
18 ਸਾਲ ਤੋਂ ਵੱਧ ਉਮਰ ਦੀਆਂ ਔਰਤਾਂ ਨੂੰ ਮਿਲਣਗੇ 1,000 ਰੁਪਏ

18 ਸਾਲ ਤੋਂ ਵੱਧ ਉਮਰ ਦੀਆਂ ਔਰਤਾਂ ਨੂੰ 1,000 ਰੁਪਏ ਦੇਣ ਦੇ ਸਾਡੇ ਵਾਅਦੇ ਨਾਲ ਜੁੜੀਆਂ ਸਾਰੀਆਂ ਰਸਮਾਂ ਪੂਰੀਆਂ ਹੋ ਗਈਆਂ ਹਨ। ਇਸ ਨੂੰ ਜਲਦੀ ਹੀ ਮੰਤਰੀ ਮੰਡਲ ਦੇ ਸਾਹਮਣੇ ਪ੍ਰਵਾਨਗੀ ਲਈ ਰੱਖਿਆ ਜਾਵੇਗਾ।

ਉਨ੍ਹਾਂ ਕਿਹਾ ਕਿ ਇਹ ਸਕੀਮ ਫਰਵਰੀ ਵਿੱਚ ਹੋਣ ਵਾਲੀਆਂ ਦਿੱਲੀ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਲਾਗੂ ਕਰ ਦਿੱਤੀ ਜਾਵੇਗੀ ਕਿਉਂਕਿ ਇਸ ਸਕੀਮ ਲਈ ਬਜਟ ਪਹਿਲਾਂ ਹੀ ਅਲਾਟ ਕੀਤਾ ਜਾ ਚੁੱਕਾ ਹੈ।

ਦਿੱਲੀ ਸਰਕਾਰ ਦੇ ਸਾਲਾਨਾ ਬਜਟ 2024-25 ਵਿੱਚ ਐਲਾਨ ਇਸ ਯੋਜਨਾ ਨੂੰ ਲਾਗੂ ਕਰਨ ਲਈ 2,000 ਕਰੋੜ ਰੁਪਏ ਦੀ ਅਲਾਟਮੈਂਟ ਕੀਤੀ ਗਈ ਹੈ।
ਲਗਭਗ 50 ਲੱਖ ਔਰਤਾਂ ਨੂੰ ਮਿਲੇਗਾ ਲਾਭ
ਅੰਦਾਜ਼ਾ ਹੈ ਕਿ ਦਿੱਲੀ ਦੀਆਂ ਲਗਭਗ 50 ਲੱਖ ਔਰਤਾਂ ਨੂੰ ਇਸ ਯੋਜਨਾ ਦਾ ਲਾਭ ਮਿਲਣ ਦੀ ਸੰਭਾਵਨਾ ਹੈ। ਇਸ ਸਕੀਮ ਤਹਿਤ 2024-25 ਦੇ ਬਜਟ ਵਿੱਚ ਲਾਭਪਾਤਰੀਆਂ ਲਈ 2714 ਕਰੋੜ ਰੁਪਏ ਦਾ ਬਜਟ ਤਜਵੀਜ਼ ਕੀਤਾ ਗਿਆ ਹੈ। ਇਸ ਤਹਿਤ 18 ਸਾਲ ਤੋਂ ਵੱਧ ਉਮਰ ਦੀਆਂ ਔਰਤਾਂ ਨੂੰ ਹਰ ਮਹੀਨੇ 1000 ਰੁਪਏ ਦਿੱਤੇ ਜਾਣਗੇ।
ਕੈਲਾਸ਼ ਗਹਿਲੋਤ ਨੇ ਮੰਗਲਵਾਰ ਨੂੰ ਮਹਿਲਾ ਅਤੇ ਬਾਲ ਵਿਕਾਸ ਮੰਤਰਾਲੇ ਦਾ ਅਹੁਦਾ ਸੰਭਾਲ ਲਿਆ ਹੈ। ਅਹੁਦਾ ਸੰਭਾਲਣ ਸਮੇਂ ਗਹਿਲੋਤ ਨੇ ਆਪਣੇ ਆਪ ਨੂੰ ਅਰਵਿੰਦ ਕੇਜਰੀਵਾਲ ਦਾ ‘ਹਨੂਮਾਨ’ ਦੱਸਿਆ ਅਤੇ ਭਰੋਸਾ ਦਿੱਤਾ ਕਿ ਉਹ ਬਕਾਇਆ ਪਏ ਕੰਮਾਂ ਨੂੰ ਪੂਰਾ ਕਰਨਗੇ।
Previous articleਪੰਜਾਬ ਦੇ ਦੋ ਕਾਲਜਾਂ ਸਮੇਤ ਦੇਸ਼ ਦੇ 34 ਆਯੁਰਵੇਦ ਕਾਲਜਾਂ ਦੀ ਮਾਨਤਾ ’ਤੇ ਰੋਕ, ਟੀਚਿੰਗ ਸਟਾਫ ਦੀ ਕਮੀ ਕਾਰਨ ਲਿਆ ਫ਼ੈਸਲਾ
Next articleSupreme Court ਨੇ ਹਵਾ ਗੁਣਵੱਤਾ ਪ੍ਰਬੰਧਨ ਕਮਿਸ਼ਨ ਤੋਂ ਪਰਾਲੀ ਸਾੜਨ ’ਤੇ ਮੰਗਿਆ ਜਵਾਬ, ਸਰਦੀਆਂ ‘ਚ ਵੱਧ ਜਾਂਦੈ ਪ੍ਰਦੂਸ਼ਣ

LEAVE A REPLY

Please enter your comment!
Please enter your name here