ਪੁਲਿਸ ਟੀਮ ਨੇ ਉਕਤ ਖੇਤ ਵਿੱਚੋਂ ਪੀਲੇ ਰੰਗ ਦੀ ਟੇਪ ਵਿਚ ਲਪੇਟਿਆ ਪੈਕੇਟ ਬਰਾਮਦ ਕੀਤਾ।
ਸਰਹੱਦ ਨਾਲ ਲੱਗਦੇ ਪਿੰਡ ਮਾੜੀ ਕੰਬੋਕੇ ਦੇ ਖੇਤਾਂ ਵਿੱਚੋਂ ਪੁਲਿਸ ਨੇ ਡ੍ਰੋਨ ਰਾਹੀਂ ਆਈ ਹੈਰੋਇਨ ਦੀ ਖੇਪ ਬਰਾਮਦ ਕੀਤੀ ਹੈ। ਉਕਤ ਹੈਰੋਇਨ ਨੂੰ ਕਬਜ਼ੇ ਵਿਚ ਲੈ ਕੇ ਪੁਲਿਸ ਨੇ ਥਾਣਾ ਖਾਲੜਾ ਵਿਖੇ ਅਣਪਛਾਤੇ ਵਿਅਕਤੀ ਵਿਰੁੱਧ ਐੱਨਡੀਪੀਐੱਸ ਅਤੇ ਏਅਰ ਕਰਾਫਟ ਐਕਟ ਦੇ ਤਹਿਤ ਕੇਸ ਦਰਜ ਕਰ ਲਿਆ ਹੈ।
ਐੱਸਐੱਸਪੀ ਗੌਰਵ ਤੂਰਾ ਨੇ ਦੱਸਿਆ ਕਿ ਕਿਸਾਨ ਮੁਖਤਿਆਰ ਸਿੰਘ ਪੁੱਤਰ ਗੁਰਨਾਮ ਸਿੰਘ ਵਾਸੀ ਮਾੜੀ ਕੰਬੋਕੇ ਵੱਲੋਂ ਠੇਕੇ ’ਤੇ ਲਈ ਗਈ ਜ਼ਮੀਨ ’ਚ ਬੀਜੇ ਝੋਨੇ ਅੰਦਰ ਹੈਰੋਇਨ ਦੀ ਖੇਪ ਡਿੱਗੇ ਹੋਣ ਦੀ ਸੂਚਨਾ ਥਾਣਾ ਖਾਲੜਾ ਦੇ ਮੁਖੀ ਨੂੰ ਮਿਲੀ ਸੀ। ਜਿਸ ’ਤੇ ਉਨ੍ਹਾਂ ਨੇ ਚੌਂਕੀ ਇੰਚਾਰਜ ਏਐੱਸਆਈ ਨਿਰਮਲ ਸਿੰਘ ਨੂੰ ਪੁਲਿਸ ਪਾਰਟੀ ਸਮੇਤ ਮੌਕੇ ’ਤੇ ਭੇਜਿਆ। ਪੁਲਿਸ ਟੀਮ ਨੇ ਉਕਤ ਖੇਤ ਵਿੱਚੋਂ ਪੀਲੇ ਰੰਗ ਦੀ ਟੇਪ ਵਿਚ ਲਪੇਟਿਆ ਪੈਕੇਟ ਬਰਾਮਦ ਕੀਤਾ। ਜਿਸਦੀ ਜਾਂਚ ਕਰਨ ’ਤੇ ਉਸ ਵਿੱਚੋਂ 510 ਗ੍ਰਾਮ ਹੈਰੋਇਨ ਬਰਾਮਦ ਹੋਈ। ਐੱਸਐੱਸਪੀ ਨੇ ਦੱਸਿਆ ਕਿ ਅਣਪਛਾਤੇ ਵਿਰੁੱਧ ਕਾਰਵਾਈ ਕਰ ਕੇ ਹੋਰ ਜਾਂਚ ਕੀਤੀ ਜਾ ਰਹੀ ਹੈ।