Home Desh ਡੇਰਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਸ਼ਰਤਾਂ ਤਹਿਤ ਮੁੜ ਮਿਲੀ ਪੈਰੋਲ, ਇਸ...

ਡੇਰਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਸ਼ਰਤਾਂ ਤਹਿਤ ਮੁੜ ਮਿਲੀ ਪੈਰੋਲ, ਇਸ ਸੂਬੇ ਰਹਿਣ ਤੋਂ ਮਨਾਹੀ

69
0

ਜ਼ਿਕਰਯੋਗ ਹੈ ਕਿ ਰਾਮ ਰਹੀਮ ਦੀ ਪੈਰੋਲ ਦੀ ਅਰਜ਼ੀ ਚੋਣ ਕਮਿਸ਼ਨ ਨੂੰ ਭੇਜੀ ਗਈ ਸੀ।

 ਡੇਰਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਮੁੜ ਪੈਰੋਲ ਮਿਲ ਗਈ ਹੈ। ਇਸ ਵਾਰ ਉਸ ਨੇ 20 ਦਿਨਾਂ ਲਈ ਪੈਰੋਲ ਲਈ ਅਰਜ਼ੀ ਦਿੱਤੀ ਸੀ, ਜੋ ਸ਼ਰਤਾਂ ਨਾਲ ਮਨਜ਼ੂਰ ਕਰ ਲਈ ਗਈ ਹੈ।

ਜ਼ਿਕਰਯੋਗ ਹੈ ਕਿ ਰਾਮ ਰਹੀਮ ਦੀ ਪੈਰੋਲ ਦੀ ਅਰਜ਼ੀ ਚੋਣ ਕਮਿਸ਼ਨ ਨੂੰ ਭੇਜੀ ਗਈ ਸੀ। 20 ਸਾਲ ਦੀ ਸਜ਼ਾ ਸੁਣਾਏ ਜਾਣ ਤੋਂ ਬਾਅਦ ਡੇਰਾ ਮੁਖੀ 10 ਵਾਰ ਪੈਰੋਲ ਜਾਂ ਛੁੱਟੀ ‘ਤੇ ਜੇਲ੍ਹ ਤੋਂ ਬਾਹਰ ਆਇਆ ਹੈ।

ਹਰਿਆਣਾ ਚੋਣ ਕਮਿਸ਼ਨ ਨੇ ਰਾਮ ਰਹੀਮ ਦੀ ਪੈਰੋਲ ਉਤੇ ਸ਼ਰਤ ਲਾਈ ਹੈ ਕਿ ਉਹ ਇਸ ਪੈਰੋਲ ਦੌਰਾਨ ਹਰਿਆਣਾ ਵਿਚ ਨਹੀਂ ਰਹਿ ਸਕਣਗੇ। ਇਸ ਦੇ ਨਾਲ ਹੀ ਕਿਸੇ ਚੋਣ ਗਤੀਵਿਧਈ ਵਿਚ ਭਾਗ ਨਹੀਂ ਲੈ ਸਕਣਗੇ।
ਸੁਨਾਰੀਆ ਜੇਲ੍ਹ ਵਿੱਚ ਉਮਰ ਕੈਦ ਦੀ ਸਜ਼ਾ ਕੱਟ ਰਹੇ ਰਾਮ ਰਹੀਮ ਨੇ ਹਰਿਆਣਾ ਵਿਧਾਨ ਸਭਾ ਚੋਣਾਂ ਦੀਆਂ ਵੋਟਾਂ ਤੋਂ ਪੰਜ ਦਿਨ ਪਹਿਲਾਂ 20 ਦਿਨਾਂ ਲਈ ਪੈਰੋਲ ਦੀ ਮੰਗ ਕੀਤੀ ਸੀ। ਪੈਰੋਲ ਸਬੰਧੀ ਅੰਤਿਮ ਫੈਸਲਾ ਹਰਿਆਣਾ ਦੇ ਮੁੱਖ ਚੋਣ ਕਮਿਸ਼ਨਰ ਨੇ ਲੈਣਾ ਸੀ ਕਿਉਂਕਿ ਚੋਣ ਜ਼ਾਬਤਾ ਲਾਗੂ ਹੈ। ਦੱਸ ਦੇਈਏ ਕਿ ਇਸੇ ਮਹੀਨੇ ਦੀ 8 ਸਤੰਬਰ ਨੂੰ 21 ਦਿਨਾਂ ਦੀ ਪੈਰੋਲ ਦੀ ਮਿਆਦ ਖਤਮ ਹੋਣ ਤੋਂ ਬਾਅਦ ਉਹ ਮੁੜ ਜੇਲ੍ਹ ਪਹੁੰਚਿਆ ਸੀ।
Previous articleਗੁਰਦਾਸਪੁਰ ‘ਚ ਸਰਪੰਚੀ ਲਈ ਲੱਗੀ 2 ਕਰੋੜ ਦੀ ਬੋਲੀ, ਫੈਸਲਾ ਬਾਕੀ
Next articleਬਾਲੀਵੁੱਡ ਅਭਿਨੇਤਾ ਗੋਵਿੰਦਾ ਨੂੰ ਲੱਗੀ ਗੋਲੀ, ਹਸਪਤਾਲ ‘ਚ ਦਾਖਲ, ਹਾਲਤ ਖ਼ਤਰੇ ਤੋਂ ਬਾਹਰ

LEAVE A REPLY

Please enter your comment!
Please enter your name here