Home Desh Arvind Kejriwal ਦਾ ਨਵਾਂ ਘਰ ਫਾਈਨਲ, 4 ਅਕਤੂਬਰ ਨੂੰ ਖਾਲੀ ਕਰਨਗੇ CM...

Arvind Kejriwal ਦਾ ਨਵਾਂ ਘਰ ਫਾਈਨਲ, 4 ਅਕਤੂਬਰ ਨੂੰ ਖਾਲੀ ਕਰਨਗੇ CM ਨਿਵਾਸ; AAP ਸੰਸਦ ਮੈਂਬਰ ਦੇ ਘਰ ਹੋਣਗੇ ਸ਼ਿਫ਼ਟ

24
0

ਤਾਜ਼ਾ ਜਾਣਕਾਰੀ ਮੁਤਾਬਕ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਹੁਣ ਨਵੀਂ ਦਿੱਲੀ ਵਿਧਾਨ ਸਭਾ ਖੇਤਰ ‘ਚ ਰਹਿਣਗੇ।

ਆਮ ਆਦਮੀ ਪਾਰਟੀ (AAP) ਦੇ ਰਾਸ਼ਟਰੀ ਕੋਆਰਡੀਨੇਟਰ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ (Arvind Kejriwal) ਦਾ ਨਵਾਂ ਟਿਕਾਣਾ ਫਾਈਨਲ ਹੋ ਗਿਆ ਹੈ। ਅਰਵਿੰਦ ਕੇਜਰੀਵਾਲ 4 ਅਕਤੂਬਰ ਨੂੰ ਫਲੈਗ ਸਟਾਫ ਰੋਡ ‘ਤੇ ਸਥਿਤ ਮੁੱਖ ਮੰਤਰੀ ਨਿਵਾਸ ਖਾਲੀ ਕਰਨਗੇ।

ਹੁਣ ਕਿੱਥੇ ਰਹਿਣਗੇ AAP ਸੁਪਰੀਮੋ

ਤਾਜ਼ਾ ਜਾਣਕਾਰੀ ਮੁਤਾਬਕ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਹੁਣ ਨਵੀਂ ਦਿੱਲੀ ਵਿਧਾਨ ਸਭਾ ਖੇਤਰ ‘ਚ ਰਹਿਣਗੇ। ਉਹ ਆਪ ਦੇ ਸੰਸਦ ਮੈਂਬਰ ਅਸ਼ੋਕ ਮਿੱਤਲ ਦੇ ਘਰ ਸ਼ਿਫਟ ਹੋਣਗੇ। ਉਹ ਨਵੀਂ ਦਿੱਲੀ ਤੋਂ ਆਪਣੀ ਵਿਧਾਨ ਸਭਾ ਤੇ ਦਿੱਲੀ ਚੋਣਾਂ ‘ਚ ਚੋਣ ਪ੍ਰਚਾਰ ਦਾ ਕੰਮ ਦੇਖਣਗੇ।
ਅਰਵਿੰਦ ਕੇਜਰੀਵਾਲ ਨਵੀਂ ਦਿੱਲੀ ਵਿਧਾਨ ਸਭਾ ਖੇਤਰ ਤੋਂ ਹੀ ਵਿਧਾਇਕ ਹਨ। ਕੇਜਰੀਵਾਲ ਨੇ ਨਵਾਂ ਟਿਕਾਣਾ ਰਵੀ ਸ਼ੰਕਰ ਸ਼ੁਕਲਾ ਲੇਨ ਸਥਿਤ ਆਪ ਹੈੱਡਕੁਆਰਟਰ ਤੋਂ ਕੁਝ ਹੀ ਮੀਟਰ ਦੀ ਦੂਰੀ ‘ਤੇ ਹੈ। ਦਿੱਲੀ ‘ਚ ਵਿਧਾਨ ਸਭਾ ਚੋਣਾਂ ਫਰਵਰੀ 2025 ‘ਚ ਹੋਣ ਦੀ ਤਜਵੀਜ਼ ਹੈ।

ਅਸਤੀਫੇ ਤੋਂ ਬਾਅਦ CM ਨਿਵਾਸ ਛੱਡਣ ਦਾ ਕੀਤਾ ਐਲਾਨ

ਜ਼ਿਕਰਯੋਗ ਹੈ ਕਿ ਹਾਲ ‘ਚ ਦਿੱਲੀ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇਣ ਤੋਂ ਬਾਅਦ ਅਰਵਿੰਦ ਕੇਜਰੀਵਾਲ ਨੇ CM ਨਿਵਾਸ ਖਾਲੀ ਕਰਨ ਦਾ ਐਲਾਨ ਕੀਤਾ ਸੀ। ਇਸ ਤੋਂ ਬਾਅਦ ਆਪ ਪਾਰਟੀ ਦੇ ਆਗੂਆਂ, ਕੌਸਲਰਾਂ, ਵਿਧਾਇਕਾਂ ਤੇ ਸੰਸਦ ਮੈਂਬਰ ਨੇ ਕੇਜਰੀਵਾਲ ਨੂੰ ਆਪਣਾ ਘਰ ਦੇਣ ਦੀ ਪੇਸ਼ਕਸ਼ ਕੀਤੀ ਸੀ। ਦੱਸ ਦਈਏ ਕਿ ਕੇਜਰੀਵਾਲ 2015 ਤੋਂ ਸਿਵਲ ਲਾਈਨ ਦੇ ਫਲੈਗ ਸਟਾਫ ਰੋਡ ‘ਤੇ ਅਧਿਕਾਰੀ ਬੰਗਲੇ ‘ਚ ਰਹਿ ਰਹੇ ਹਨ।

17 ਸਤੰਬਰ ਨੂੰ ਦਿੱਤਾ ਸੀ CM ਦੇ ਅਹੁਦੇ ਤੋਂ ਅਸਤੀਫਾ

ਆਪ ਸੁਪਰੀਮੋ ਕੇਜਰੀਵਾਲ ਨੇ 17 ਸਤੰਬਰ ਨੂੰ ਦਿੱਲੀ ਦੇ ਮੁੱਖ ਮੰਤਰੀ ਅਹੁਦੇ ਤੋਂ ਅਸਤੀਫਾ ਦਿੱਤਾ ਸੀ। ਉਨ੍ਹਾਂ ਦੀ ਥਾਂ ਆਤਿਸ਼ੀ ਨੂੰ ਦਿੱਲੀ ਦੀ ਮੁੱਖਮੰਤਰੀ ਨਿਯੁਕਤ ਕੀਤਾ ਗਿਆ ਸੀ। ਨਿਯਮਾਂ ਮੁਤਾਬਕ ਸੀਐੱਮ ਨੂੰ ਅਸਤੀਫਾ ਦੇਣ ਦੇ ਤਿੰਨ ਹਫ਼ਤਿਆਂ ਦੇ ਅੰਦਰ ਸਰਕਾਰੀ ਬੰਗਲਾ ਖਾਲੀ ਕਰਨਾ ਹੁੰਦਾ ਹੈ।

Previous articleKartik Aaryan ਨੂੰ ਗਲੇ ਲਗਾਉਂਦੇ ਹੋਏ ਸਟੇਜ ‘ਤੇ ਲੜਖੜਾਈ Hina Khan, ਫੈਨਜ਼ ਨੂੰ ਹੋਈ ਚਿੰਤਾ
Next articleਬਾਬਾ ਮੱਖਣ ਸ਼ਾਹ ਲੁਬਾਣਾ ਫਾਊਡੇਸ਼ਨ ਨੇ ਜਥੇਦਾਰ ਨੂੰ ਸੌਂਪਿਆ ਪੱਤਰ, ਬੀਬੀ ਜਗੀਰ ਕੌਰ ਨੂੰ ਜਾਰੀ ਕੀਤਾ ਨੋਟਿਸ ਵਾਪਸ ਲੈਣ ਦੀ ਕੀਤੀ ਅਪੀਲ

LEAVE A REPLY

Please enter your comment!
Please enter your name here