Home Desh ‘ਲੋਕ PM ਮੋਦੀ ਦੇ 75 ਸਾਲਾਂ ਦੇ ਹੋਣ ਦਾ ਕਰ ਰਹੇ ਇੰਤਜ਼ਾਰ…’,...

‘ਲੋਕ PM ਮੋਦੀ ਦੇ 75 ਸਾਲਾਂ ਦੇ ਹੋਣ ਦਾ ਕਰ ਰਹੇ ਇੰਤਜ਼ਾਰ…’, ਸਿਸੋਦੀਆ ਦਾ BJP ‘ਤੇ ਹਮਲਾ

51
0

ਦਿੱਲੀ ਦੇ ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ (Manish Sisodia) ਨੇ ਪ੍ਰੈੱਸ ਕਾਨਫਰੰਸ ‘ਚ ਭਾਜਪਾ ‘ਤੇ ਤਿੱਖਾ ਹਮਲਾ ਕੀਤਾ ਹੈ।

ਦਿੱਲੀ ਦੇ ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ (Manish Sisodia) ਨੇ ਪ੍ਰੈੱਸ ਕਾਨਫਰੰਸ ‘ਚ ਭਾਜਪਾ ‘ਤੇ ਤਿੱਖਾ ਹਮਲਾ ਕੀਤਾ ਹੈ। ਉਨ੍ਹਾਂ ਕਿਹਾ ਕਿ ਭਾਰਤ ਦੇ ਲੋਕ ਭਾਰਤੀ ਜਨਤਾ ਪਾਰਟੀ ਨੂੰ ਅਲਵਿਦਾ ਕਹਿ ਰਹੇ ਹਨ। ਹਰਿਆਣਾ ਦੇ ਐਗਜ਼ਿਟ ਪੋਲ ਵੀ ਇਹੀ ਸਾਬਿਤ ਕਰ ਰਹੇ ਹਨ। ਨਰਿੰਦਰ ਮੋਦੀ ਨੂੰ ਦੇਸ਼ ਵਿਚ ਵੱਧ ਰਹੀ ਮਹਿੰਗਾਈ ਅਤੇ ਬੇਰੁਜ਼ਗਾਰੀ ਤੋਂ ਨਹੀਂ ਸਗੋਂ ਅਰਵਿੰਦ ਕੇਜਰੀਵਾਲ (Arvind Kejriwal) ਦੀ ਵੱਧਦੀ ਲੋਕਪ੍ਰਿਅਤਾ ਦੀ ਚਿੰਤਾ ਹੈ।

ਉਨ੍ਹਾਂ ਕਿਹਾ ਕਿ PMLA ਕਾਨੂੰਨ ਦੇਸ਼ ਵਿਚ ਅਤਿਵਾਦੀਆਂ ਦੀ ਫੰਡਿੰਗ ਨੂੰ ਰੋਕਣ ਲਈ ਬਣਾਇਆ ਗਿਆ ਸੀ ਪਰ ਇਸ ਦੀ ਸਿਆਸੀ ਤੌਰ ’ਤੇ ਦੁਰਵਰਤੋਂ ਕੀਤੀ ਗਈ। ਜਿਸ ਤੋਂ ਬਾਅਦ ਅਦਾਲਤ ਨੇ ਅਜਿਹੇ ਫੈਸਲੇ ਦਿੱਤੇ, ਜਿਸ ਕਾਰਨ PMLA ਦੀਆਂ ਧਾਰਾਵਾਂ ਕਮਜ਼ੋਰ ਹੋ ਗਈਆਂ ਹਨ। ਜਾਂਚ ਏਜੰਸੀਆਂ ਦੀ ਦੁਰਵਰਤੋਂ ਨਾਲ ਇਸ ਦੀਆਂ ਤਾਕਤਾਂ ਘੱਟ ਹੋ ਰਹੀਆਂ ਹਨ ਪਰ ਨਰਿੰਦਰ ਮੋਦੀ (Narendra Modi) ਨੂੰ ਇਸ ਦੀ ਬਿਲਕੁਲ ਵੀ ਚਿੰਤਾ ਨਹੀਂ ਹੈ। ਉਹ ਆਪਣੇ ਆਪ ਨੂੰ ਭਗਵਾਨ ਤੋਂ ਵੀ ਉੱਪਰ ਮੰਨਦੇ ਹਨ।

ਹਰਿਆਣਾ ਦੇ ਐਗਜ਼ਿਟ ਪੋਲ ਕਾਰਨ ਹੋਈ ਛਾਪੇਮਾਰੀ: ਸਿਸੋਦੀਆ

ਉਨ੍ਹਾਂ ਕਿਹਾ ਕਿ ਅੱਜ ਸੰਜੀਵ ਅਰੋੜਾ (Sanjevv Arora) ਦੇ ਘਰ ‘ਤੇ ਛਾਪੇਮਾਰੀ ਹਰਿਆਣਾ ਦੇ ਐਗਜ਼ਿਟ ਪੋਲ ਕਾਰਨ ਹੋਈ ਹੈ। ਹਰਿਆਣਾ ਦੇ ਲੋਕਾਂ ਨੇ ਉਨ੍ਹਾਂ ਦੀ ਵਿਦਾਈ ਤੈਅ ਕਰ ਦਿੱਤੀ ਹੈ। ਅੱਜ ਨਰਿੰਦਰ ਮੋਦੀ ਨੂੰ ਦੇਸ਼ ਵਿਚ ਮਹਿੰਗਾਈ ਅਤੇ ਬੇਰੁਜ਼ਗਾਰੀ ਦੀ ਕੋਈ ਚਿੰਤਾ ਨਹੀਂ ਹੈ। ਅੱਜ ਦੇਸ਼ ਦੇ ਲੋਕ ਇੰਤਜ਼ਾਰ ਕਰ ਰਹੇ ਹਨ ਕਿ ਨਰਿੰਦਰ ਮੋਦੀ ਕਦੋਂ 75 ਸਾਲ ਦੇ ਹੋਣ ਤੇ ਉਨ੍ਹਾਂ ਦੀ ਵਿਦਾਈ ਹੋਵੇ।

ਹਰਾ ਨਹੀਂ ਸਕਦੇ, ਇਸ ਲਈ ਪੀਐੱਮ ਮੋਦੀ ਕਰਦੇ ਹਨ ਅਜਿਹਾ ਵਿਹਾਰ : ਸਿਸੋਦੀਆ

ਉਨ੍ਹਾਂ ਕਿਹਾ ਕਿ ਅੱਜ ਇਕ ਵਾਰ ਫਿਰ ਆਮ ਆਦਮੀ ਪਾਰਟੀ, ਅਰਵਿੰਦ ਕੇਜਰੀਵਾਲ ਜੀ ਅਤੇ ਸਾਡੇ ਲੀਡਰਾਂ ਨੂੰ ਖਤਮ ਕਰਨ ਦੇ ਮਕਸਦ ਨਾਲ ਪ੍ਰਧਾਨ ਮੰਤਰੀ ਦੇ ਤੋਤਾ-ਮੈਨਾ ਈਡੀ ਨੇ ਰਾਜ ਸਭਾ ਮੈਂਬਰ ਸੰਜੀਵ ਅਰੋੜਾ ਦੇ ਘਰ ਛਾਪਾ ਮਾਰਿਆ ਹੈ। ਇਹ ਛਾਪੇਮਾਰੀ ਕਿਸੇ ਭ੍ਰਿਸ਼ਟਾਚਾਰ ਕਾਰਨ ਨਹੀਂ ਸਗੋਂ ਸੰਜੀਵ ਜੀ ਆਮ ਆਦਮੀ ਪਾਰਟੀ ਦੇ ਮੈਂਬਰ ਹੋਣ ਕਰਕੇ ਕੀਤੀ ਹੈ। ਨਰਿੰਦਰ ਮੋਦੀ ਅਰਵਿੰਦ ਕੇਜਰੀਵਾਲ ਜੀ ਤੇ ਆਮ ਆਦਮੀ ਪਾਰਟੀ ਨੂੰ ਚੋਣਾਂ ਵਿਚ ਹਰਾ ਨਹੀਂ ਸਕਦੇ, ਇਸ ਕਰਕੇ ਅਜਿਹੀਆਂ ਕਾਰਵਾਈਆਂ ਕੀਤੀਆਂ ਜਾ ਰਹੀਆਂ ਹਨ।

Previous articleਜਲੰਧਰ-ਲੁਧਿਆਣਾ ‘ਚ ED ਦੀ ਛਾਪੇਮਾਰੀ, ‘ਆਪ’ MP ਸੰਜੀਵ ਅਰੋੜਾ ਸਣੇ ਕਈ ਹੋਰਾਂ ਦੇ ਟਿਕਾਣਿਆਂ ‘ਤੇ ਦਿੱਤੀ ਦਸਤਕ
Next articleਸੋਨਾ’ਚ ਆਇਆ ਜ਼ਬਰਦਸਤ ਉਛਾਲ, 250 ਰੁਪਏ ਦੇ ਵਾਧੇ ਨਾਲ ਪ੍ਰਤੀ 10 ਗ੍ਰਾਮ ਹੋਇਆ 78,700 ਰੁਪਏ

LEAVE A REPLY

Please enter your comment!
Please enter your name here