Home Crime Jammu Kashmir Chunav Result: ਮਹਿਬੂਬਾ ਦੀ ਧੀ ਇਲਤਿਜਾ ਮੁਫ਼ਤੀ ਨੇ ਕਬੂਲੀ ਹਾਰ?...

Jammu Kashmir Chunav Result: ਮਹਿਬੂਬਾ ਦੀ ਧੀ ਇਲਤਿਜਾ ਮੁਫ਼ਤੀ ਨੇ ਕਬੂਲੀ ਹਾਰ? ਸੋਸ਼ਲ ਮੀਡੀਆ ‘ਤੇ ਪਾਈ ਪੋਸਟ

60
0

 ਬਾਕੀ ਸਿਆਸੀ ਪਾਰਟੀਆਂ ਦਾ ਮਾੜਾ ਹਾਲ ਹੈ।ਪੀਡੀਪੀ ਪ੍ਰਧਾਨ ਅਤੇ ਜੰਮੂ-ਕਸ਼ਮੀਰ ਦੀ ਸਾਬਕਾ ਮੁੱਖ ਮੰਤਰੀ ਮਹਿਬੂਬਾ ਮੁਫ਼ਤੀ ਦੀ ਧੀ ਇਲਿਤਜਾ ਮੁਫ਼ਤੀ ਪਿੱਛੇ ਚੱਲ ਰਹੀ ਹੈ।

ਜੰਮੂ-ਕਸ਼ਮੀਰ ਵਿਧਾਨ ਸਭਾ ਚੋਣਾਂ ਲਈ ਵੋਟਾਂ ਦੀ ਗਿਣਤੀ ਜਾਰੀ ਹੈ। ਵੋਟਾਂ ਦੀ ਗਿਣਤੀ ਦੇ ਹੁਣ ਤੱਕ ਦੇ ਰੁਝਾਨਾਂ ਮੁਤਾਬਕ ਐਨਸੀ ਅਤੇ ਕਾਂਗਰਸ ਦੇ ਗਠਜੋੜ ਨੂੰ ਬਹੁਮਤ ਮਿਲਦਾ ਨਜ਼ਰ ਆ ਰਿਹਾ ਹੈ। ਬਾਕੀ ਸਿਆਸੀ ਪਾਰਟੀਆਂ ਦਾ ਮਾੜਾ ਹਾਲ ਹੈ।ਪੀਡੀਪੀ ਪ੍ਰਧਾਨ ਅਤੇ ਜੰਮੂ-ਕਸ਼ਮੀਰ ਦੀ ਸਾਬਕਾ ਮੁੱਖ ਮੰਤਰੀ ਮਹਿਬੂਬਾ ਮੁਫ਼ਤੀ ਦੀ ਧੀ ਇਲਿਤਜਾ ਮੁਫ਼ਤੀ ਪਿੱਛੇ ਚੱਲ ਰਹੀ ਹੈ। ਇਲਤਿਜਾ ਨੇ ਸ੍ਰੀਗੁਫਵਾੜਾ-ਬਿਜਬੇਹਾੜਾ ਵਿਧਾਨ ਸਭਾ ਹਲਕੇ ਤੋਂ ਚੋਣ ਲੜੀ ਸੀ। ਵੋਟਾਂ ਦੀ ਗਿਣਤੀ ਦੇ ਵਿਚਕਾਰ ਇਲਤਿਜਾ ਮੁਫਤੀ ਨੇ ਸੋਸ਼ਲ ਮੀਡੀਆ ਹੈਂਡਲ ਐਕਸ ‘ਤੇ ਪੋਸਟ ਕੀਤਾ ਹੈ। ਉਸ ਨੇ ਲਿਖਿਆ ਕਿ ਮੈਂ ਲੋਕਾਂ ਦੇ ਫੈਸਲੇ ਨੂੰ ਸਵੀਕਾਰ ਕਰਦੀ ਹਾਂ।
ਇਲਤਿਜਾ ਨੇ ਹਾਰ ਮੰਨ ਲਈ?
ਸ੍ਰੀਗੁਫਵਾੜਾ-ਬਿਜਬੇਹਾਰਾ ਸੀਟ ਤੋਂ ਪਹਿਲੀ ਵਾਰ ਚੋਣ ਲੜ ਰਹੀ ਇਲਤਿਜਾ ਮੁਫਤੀ ਨੈਸ਼ਨਲ ਕਾਨਫਰੰਸ ਦੇ ਉਮੀਦਵਾਰ ਬਸ਼ੀਰ ਅਹਿਮਦ ਸ਼ਾਹ ਤੋਂ 5000 ਤੋਂ ਵੱਧ ਵੋਟਾਂ ਨਾਲ ਪਿੱਛੇ ਹੈ। ਇਲਤਿਜਾ ਮੁਫਤੀ ਨੇ ਐਕਸ ‘ਤੇ ਪੋਸਟ ਕਰਕੇ ਜਨਤਾ ਦੇ ਫੈਸਲੇ ਨੂੰ ਸਵੀਕਾਰ ਕਰ ਲਿਆ ਹੈ।

 

Previous articleSingham Again Trailer: ਦੁਸਹਿਰੇ ‘ਤੇ ਨਹੀਂ, ਦੀਵਾਲੀ ‘ਤੇ ਰਾਵਣ ਦੀ ਲੰਕਾ ਸਾੜਨਗੇ Ajay Devgn, ਸੀਤਾ ਨੂੰ ਬਚਾਉਣ ਲਈ ਨਾਲ ਆਏ ਲਕਸ਼ਮਣ-ਹਨੂਮਾਨ
Next articleਹਰਿਆਣਾ ‘ਚ ਭਾਜਪਾ ਦਾ ਦਬਦਬਾ ਜਾਰੀ, ਰੁਝਾਨਾਂ ‘ਚ 50 ਸੀਟਾਂ ਤੋਂ ਪਾਰ; ਜੁਲਾਨਾ ‘ਚ ਵਿਨੇਸ਼ ਫੋਗਾਟ ਅੱਗੇ

LEAVE A REPLY

Please enter your comment!
Please enter your name here