Home Desh ਪੰਜਾਬ ਸਰਕਾਰ ਨਾਲ ਕਿਸਾਨਾਂ ਨੇ ਸਾਂਝੇ ਕੀਤੇ ਨੁਕਤੇ, ਪੰਚਾਇਤੀ ਚੋਣਾਂ ਬਾਅਦ ਮੁੜ...

ਪੰਜਾਬ ਸਰਕਾਰ ਨਾਲ ਕਿਸਾਨਾਂ ਨੇ ਸਾਂਝੇ ਕੀਤੇ ਨੁਕਤੇ, ਪੰਚਾਇਤੀ ਚੋਣਾਂ ਬਾਅਦ ਮੁੜ ਮੀਟਿੰਗ

24
0

ਪੰਜਾਬ ਸਰਕਾਰ ਦਾ ਮਾਨਸੂਨ ਸੈਸ਼ਨ ਸਤੰਬਰ ਮਹੀਨੇ ਵਿੱਚ ਹੋਇਆ ਸੀ।

ਖੇਤੀ ਨੀਤੀ ਨੂੰ ਲੈ ਕੇ ਪੰਜਾਬ ਦੀ ਮਾਨ ਸਰਕਾਰ ਤੇ ਕਿਸਾਨਾਂ ਵਿਚਾਲੇ ਅੱਜ ਅਹਿਮ ਮੀਟਿੰਗ ਹੋਈ ਹੈ। ਇਹ ਮੀਟਿੰਗ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਦੀ ਅਗਵਾਈ ‘ਚ ਪੰਜਾਬ ਭਵਨ ‘ਚ ਕੀਤੀ ਗਈ। ਕਿਸਾਨਾਂ ਨੇ ਇਸ ਮੌਕੇ ਮੰਤਰੀ ਸਾਹਮਣੇ ਆਪਣੇ ਨੁਕਤੇ ਰੱਖੇ ਹਨ ਜਿਸ ‘ਤੇ ਪੰਜਾਬ ਸਰਕਾਰ ਚਰਚਾ ਕਰੇਗੀ। ਇਸ ਸਬੰਧ ‘ਚ ਅਗਲੀ ਮੀਟਿੰਗ ਪੰਚਾਇਤੀ ਚੋਣਾਂ ਤੋਂ ਬਾਅਦ ਹੋਵੇਗੀ।
ਇਸ ਮੌਕੇ ਵਿਭਾਗ ਦੇ ਕਈ ਵੱਡੇ ਅਧਿਕਾਰੀ ਵੀ ਮੌਜ਼ੂਦ ਰਹੇ ਹਨ। ਕਿਸਾਨਾਂ ਦਾ ਇੱਕ ਵਫ਼ਦ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਤੇ ਖੇਤ ਮਜ਼ਦੂਰ ਯੂਨੀਅਨ ਦੇ ਬੈਨਰ ਹੇਠ ਇਸ ਮੀਟਿੰਗ ‘ਚ ਸ਼ਾਮਲ ਹੋਇਆ ਹੈ।
ਕਿਸਾਨ ਆਗੂਆਂ ਨੇ ਜਾਣਕਾਰੀ ਦਿੱਤੀ ਕਿ ਉਨ੍ਹਾਂ ਸੂਬੇ ਦੀ ਮਾਨ ਸਰਕਾਰ ਵੱਲੋਂ ਜਾਰੀ ਕੀਤੀ ਖੇਤੀ ਨੀਤੀ ਦੇ ਖਰੜੇ ਬਾਰੇ ਮਾਹਿਰਾਂ ਨਾਲ ਵਿਚਾਰ ਕੀਤਾ ਹੈ। ਇਸ ਦੌਰਾਨ ਕਈ ਨਵੀਆਂ ਗੱਲਾਂ ਉਨ੍ਹਾਂ ਮਾਹਰਾਂ ਵੱਲੋਂ ਦਿੱਤੀਆਂ ਗਈਆਂ ਹਨ। ਇਸ ਮੀਟਿੰਗ ‘ਚ ਇਹ ਸਾਰੀਆਂ ਉਨ੍ਹਾਂ ਸਾਹਮਣੇ ਰੱਖੀਆਂ ਗਈਆਂ। ਨਾਲ ਹੀ ਸਰਕਾਰ ਤੋਂ ਮੰਗ ਕੀਤੀ ਗਈ ਕਿ ਇਨ੍ਹਾਂ ਸੁਝਾਵਾਂ ਨੂੰ ਨੀਤੀ ‘ਚ ਸ਼ਾਮਲ ਕੀਤਾ ਜਾਵੇ। ਇਸ ਤੋਂ ਇਲਾਵਾ ਪਿਛਲੀ ਵਾਰ ਕਿਸਾਨਾਂ ਨੇ 5 ਦਿਨ ਦਾ ਸੰਘਰਸ਼ ਕੀਤਾ ਸੀ।
ਕਿਸਾਨਾਂ ਦਾ ਪ੍ਰਦਰਸ਼ਨ
ਪੰਜਾਬ ਸਰਕਾਰ ਦਾ ਮਾਨਸੂਨ ਸੈਸ਼ਨ ਇਸ ਸਾਲ ਸਤੰਬਰ ਮਹੀਨੇ ‘ਚ ਹੋਇਆ ਸੀ। ਇਸ ਦੌਰਾਨ ਉਹ ਖੇਤੀ ਨੀਤੀ ਨੂੰ ਲੈ ਕੇ ਚੰਡੀਗੜ੍ਹ ਪੁੱਜੇ ਸਨ। ਕਰੀਬ 15 ਸਾਲਾਂ ਬਾਅਦ ਚੰਡੀਗੜ੍ਹ ਪ੍ਰਸ਼ਾਸਨ ਨੇ ਕਿਸਾਨਾਂ ਨੂੰ ਸ਼ਰਤਾਂ ਨਾਲ ਧਰਨੇ ਦੀ ਇਜਾਜ਼ਤ ਦਿੱਤੀ ਸੀ। ਇਸ ਦੌਰਾਨ ਕਿਸਾਨਾਂ ਨੇ ਸੈਕਟਰ-34 ਤੋਂ ਮਟਕਾ ਚੌਕ ਤੱਕ ਰੋਸ ਮਾਰਚ ਵੀ ਕੱਢਿਆ। ਹਾਲਾਂਕਿ ਇਸ ਮੀਟਿੰਗ ਤੋਂ ਪਹਿਲਾਂ ਵੀ ਕਈ ਵਾਰ ਕਿਸਾਨਾਂ ਦੀ ਸਰਕਾਰ ਨਾਲ ਮੀਟਿੰਗ ਹੋ ਚੁੱਕੀ ਹੈ। ਇੱਕ ਵਾਰ ਤਾਂ ਖੁਦ ਮੁੱਖ ਮੰਤਰੀ ਭਗਵੰਤ ਮਾਨ ਵੀ ਇਨ੍ਹਾਂ ਨਾਲ ਗੱਲਬਾਤ ਕਰ ਚੁੱਕੇ ਹਨ। ਉਦੋਂ ਵੀ ਇਹ ਮੀਟਿੰਗ ਕਾਫੀ ਚੰਗੇ ਮਾਹੌਲ ਵਿੱਚ ਹੋਈ ਸੀ।
ਹੁਣ ਵੇਖਣਾ ਇਹ ਹੋਵੇਗਾ ਕਿ ਸਰਕਾਰ ਵੱਲੋਂ ਕਿਸਾਨਾਂ ਦੇ ਦਿੱਤੇ ਨੁਕਤਿਆਂ ਤੇ ਵਿਚਾਰ ਕਰਕੇ ਉਨ੍ਹਾਂ ਨੂੰ ਅਮਲ ਵਿੱਚ ਲਿਆਇਆ ਜਾਂਦਾ ਹੈ ਅਤੇ ਕੀ ਕਿਸਾਨ ਪ੍ਰਦਰਸ਼ਨ ਦਾ ਰਾਹ ਛੱਡ ਮੁੜ ਤੋਂ ਆਪਣੇ ਖੇਤਾਂ ਵੱਲ ਮੁੜਦੇ ਹਨ ਜਾਂ ਨਹੀਂ। ਪੰਚਾਇਤੀ ਚੋਣਾਂ ਤੋਂ ਬਾਅਦ ਹੋਣ ਵਾਲੀ ਮੀਟਿੰਗ ਤੋਂ ਬਾਅਦ ਹੀ ਇਹ ਸਭ ਕੁਝ ਸਾਫ ਹੋ ਸਕੇਗਾ।
Previous article15 ਅਕਤੂਬਰ ਨੂੰ ਪੰਜਾਬ ‘ਚ ਛੁੱਟੀ, ਪੰਚਾਇਤੀ ਚੋਣਾਂ ਨੂੰ ਲੈ ਕੇ ਸਰਕਾਰ ਦਾ ਐਲਾਨ
Next articleਕਸ਼ਮੀਰ ‘ਚ ਅੱਤਵਾਦੀਆਂ ਨੇ ਟੈਰੀਟੋਰੀਅਲ ਆਰਮੀ ਦੇ ਜਵਾਨ ਨੂੰ ਕੀਤਾ ਅਗਵਾ, ਤਲਾਸ਼ੀ ਮੁਹਿੰਮ ਜਾਰੀ

LEAVE A REPLY

Please enter your comment!
Please enter your name here