ਜਾਂਚ ਏਜੰਸੀ ਨੇ 27 ਸਤੰਬਰ ਨੂੰ ਸ਼ਿਲਪਾ ਤੇ ਕੁੰਦਰਾ ਨੂੰ ਮਨੀ ਲਾਂਡ੍ਰਿੰਗ ਨਾਲ ਜੁੜੇ ਇਕ ਮਾਮਲੇ ਵਿਚ ਨੋਟਿਸ ਜਾਰੀ ਕਰ ਕੇ ਯੁਹੂ ‘ਚ ਸਥਿਤ ਉਨ੍ਹਾਂ ਦੇ ਘਰ ਅਤੇ ਪੁਣੇ ਦੇ ਇਕ ਫਾਰਮ ਹਾਊਸ ਨੂੰ ਖਾਲੀ ਕਰਨ ਦੇ ਨਿਰਦੇਸ਼ ਦਿੱਤੇ ਸਨ।
ਈਡੀ ਨੇ ਬਾਂਬੇ ਹਾਈ ਕੋਰਟ ਨੂੰ ਕਿਹਾ ਹੈ ਕਿ ਅਦਾਕਾਰਾ ਸ਼ਿਲਪਾ ਸ਼ੈਟੀ ਅਤੇ ਉਨ੍ਹਾਂ ਦੇ ਪਤੀ ਰਾਜ ਕੁੰਦਰਾ ਨੂੰ ਜਾਰੀ ਬੇਦਖ਼ਲੀ ਨੋਟਿਸ ‘ਤੇ ਫਿਲਹਾਲ ਉਹ ਕਾਰਵਾਈ ਨਹੀਂ ਕਰੇਗਾ। ਉਸ ਨੇ ਕਿਹਾ ਕਿ ਕੁਰਕੀ ਨਾਲ ਜੁੜੇ ਹੁਕਮਾਂ ਨੂੰ ਚੁਣੌਤੀ ਦੇਣ ਵਾਲੀ ਜੋੜੇ ਦੀ ਅਰਜ਼ੀ ‘ਤੇ ਫੈਸਲੇ ਦਾ ਇੰਤਜ਼ਾਰ ਕੀਤਾ ਜਾਵੇਗਾ। ਜਾਂਚ ਏਜੰਸੀ ਨੇ 27 ਸਤੰਬਰ ਨੂੰ ਸ਼ਿਲਪਾ ਤੇ ਕੁੰਦਰਾ ਨੂੰ ਮਨੀ ਲਾਂਡ੍ਰਿੰਗ ਨਾਲ ਜੁੜੇ ਇਕ ਮਾਮਲੇ ਵਿਚ ਨੋਟਿਸ ਜਾਰੀ ਕਰ ਕੇ ਯੁਹੂ ‘ਚ ਸਥਿਤ ਉਨ੍ਹਾਂ ਦੇ ਘਰ ਅਤੇ ਪੁਣੇ ਦੇ ਇਕ ਫਾਰਮ ਹਾਊਸ ਨੂੰ ਖਾਲੀ ਕਰਨ ਦੇ ਨਿਰਦੇਸ਼ ਦਿੱਤੇ ਸਨ। ਸ਼ਿਲਪਾ ਅਤੇ ਰਾਜ ਕੁੰਦਰਾ ਨੇ ਨੋਟਿਸ ਨੂੰ ਮਨਮਰਜ਼ੀ, ਗ਼ੈਰਕਾਨੂੰਨੀ ਤੇ ਬੇਲੋੜਾ ਦੱਸਦਿਆਂ ਇਸ ਨੂੰ ਹਾਈ ਕੋਰਟ ‘ਚ ਚੁਣੌਤੀ ਦਿੱਤੀ ਸੀ। ਜੱਜ ਰੇਵਤੀ ਮੋਹਿਤੇ ਡੇਰੇ ਅਤੇ ਜੱਜ ਪ੍ਰਥਵੀਰਾਜ ਚੌਹਾਨ ਦੀ ਬੈਂਚ ਨੇ ਬੁੱਧਵਾਰ ਨੂੰ ਈਡੀ ਤੋਂ ਪੁੱਛਿਆ ਸੀ ਕਿ ਕੁਰਕੀ ਦੇ ਹੁਕਮ ਪਾਸ ਹੋਣ ਤੋਂ ਬਾਅਦ ਬੇਦਖ਼ਲੀ ਨੋਟਿਸ ਜਾਰੀ ਕਰਨ ‘ਚ ਇੰਨੀ ਕਾਹਲ਼ੀ ਕਿਉਂ ਸੀ। ਜਦਕਿ ਉਨ੍ਹਾਂ ਦੇ ਕੋਲ਼ ਹੁਕਮ ਦੇ ਖ਼ਿਲਾਫ਼ ਅਪੀਲ ਕਰਨ ਦਾ ਕਾਨੂੰਨੀ ਰਾਹ ਮੌਜੂਦ ਹੈ। ਈਡੀ ਨੇ ਵੀਰਵਾਰ ਨੂੰ ਹਾਈ ਕੋਰਟ ਨੂੰ ਦੱਸਿਆ ਕਿ ਨੋਟਿਸ ‘ਤੇ ਉਦੋਂ ਤੱਕ ਕਾਰਵਾਈ ਨਹੀਂ ਕੀਤੀ ਜਾਵੇਗੀ, ਜਦੋਂ ਤੱਕ ਪਟੀਸ਼ਨਕਰਤਾ ਕੁਰਕੀ ਹੁਕਮਾਂ ਖ਼ਿਲਾਫ਼ ਆਪਣੀ ਅਰਜ਼ੀ ਨਹੀਂ ਲਗਾ ਲੈਂਦੇ ਅਤੇ ਅਦਾਲਤ ਇਸ ਉੱਤੇ ਫੈਸਲਾ ਨਹੀਂ ਸੁਣਾ ਦਿੰਦੀ।