Home Desh ਪਟਿਆਲਾ ਦੇ ਹਲਕਾ ਸਨੋਹ ‘ਚ ਹੋਈ ਬੂਥ ਕੈਪਚਰਿੰਗ, ਗੋਲ਼ੀ ਚੱਲਣ ਨਾਲ ਨੌਜਵਾਨ...

ਪਟਿਆਲਾ ਦੇ ਹਲਕਾ ਸਨੋਹ ‘ਚ ਹੋਈ ਬੂਥ ਕੈਪਚਰਿੰਗ, ਗੋਲ਼ੀ ਚੱਲਣ ਨਾਲ ਨੌਜਵਾਨ ਜ਼ਖਮੀ, ਖੇਤਾਂ ‘ਚੋਂ ਮਿਲਿਆ ਬੈਲਟ ਬੈਕਸ

168
0

ਘਟਨਾ ਦਾ ਪਤਾ ਲੱਗਣ ’ਤੇ ਪੁਲਿਸ ਪਾਰਟੀ ਮੌਕੇ ’ਤੇ ਪੁੱਜੀ ਤੇ ਸਥਿਤੀ ਨੂੰ ਕੰਟਰੋਲ ’ਚ ਕਰਦਿਆਂ ਵੋਟਾਂ ਮੁੜ ਸ਼ੁਰੂ ਕਰਵਾਈਆਂ ਤੇ ਨੇੜਲੇ ਖੇਤਾਂ ਵਿਚੋਂ ਬੈਲਟ ਬਕਸਾ ਲੱਭਿਆ।

ਪੰਚਾਇਤੀ ਚੌਣਾਂ ਦੌਰਾਨ ਜ਼ਿਲ੍ਹੇ ਦੇ ਹਲਕਾ ਸਨੋਰ ਦੇ ਪਿੰਡ ਖੁੱਡਾ ਵਿਖੇ ਪੈ ਰਹੀਆਂ ਵੋਟਾਂ ਦੌਰਾਨ ਬਾਹਰੀ ਵਿਅਕਤੀਆਂ ਵੱਲੋਂ ਪੋਲਿੰਗ ਬੂਥ ’ਤੇ ਕਬਜ਼ਾ ਕਰਕੇ ਬੈਲਟ ਬਾਕਸ ਲੈ ਕੇ ਭੱਜਣ ਅਤੇ ਗੋਲੀ ਚੱਲਣ ਦੀ ਘਟਨਾ ਸਾਹਮਣੇ ਆਈ ਹੈ।
ਇਸ ਮੌਕੇ ਚੱਲੀ ਗੋਲੀ ਨਾਲ ਇੱਕ ਵਿਅਕਤੀ ਗੰਭੀਰ ਜ਼ਖਮੀ ਹੋ ਗਿਆ, ਜਿਸਨੂੰ ਸਰਕਾਰੀ ਰਾਜਿੰਦਰਾ ਹਸਪਤਾਲ ਪਟਿਆਲਾ ਵਿਖੇ ਦਾਖਲ ਕਰਵਾਇਆ ਗਿਆ ਹੈ। ਗੋਲੀ ਲੱਗਣ ਨਾਲ ਜ਼ਖ਼ਮੀ ਹੋਏ ਵਿਅਕਤੀ ਦੀ ਪਛਾਣ ਸੋਨੀ ਸਿੰਘ ਵਾਸੀ ਖੁੱਡਾਂ ਵੱਜੋਂ ਹੋਈ ਹੈ। ਇਸ ਘਟਨਾ ਨਾਲ ਪਿੰਡ ਵਾਸੀਆਂ ਦਾ ਗੁੱਸਾ ਭੜਕ ਉੱਠਿਆ ਤੇ ਵੱਡੀ ਗਿਣਤੀ ’ਚ ਇਕੱਠੇ ਹੋਏ ਪਿੰਡ ਵਾਸੀਆਂ ਵੱਲੋਂ ਆਮ ਆਦਮੀ ਪਾਰਟੀ ਖਿਲਾਫ ਨਾਅਰੇਬਾਜ਼ੀ ਕਰਦਿਆ ਧੱਕੇਸ਼ਾਹੀ ਕਰਨ ਦੇ ਦੋਸ਼ ਲਗਾਏ।

ਘਟਨਾ ਦਾ ਪਤਾ ਲੱਗਣ ’ਤੇ ਪੁਲਿਸ ਪਾਰਟੀ ਮੌਕੇ ’ਤੇ ਪੁੱਜੀ ਤੇ ਸਥਿਤੀ ਨੂੰ ਕੰਟਰੋਲ ’ਚ ਕਰਦਿਆਂ ਵੋਟਾਂ ਮੁੜ ਸ਼ੁਰੂ ਕਰਵਾਈਆਂ ਤੇ ਨੇੜਲੇ ਖੇਤਾਂ ਵਿਚੋਂ ਬੈਲਟ ਬਕਸਾ ਲੱਭਿਆ। ਇਸ ਮੌਕੇ ਲੋਕ ਸਭਾ ਮੈਂਬਰ ਡਾ. ਧਰਮਵੀਰ ਗਾਂਧੀ ਵੀ ਪਿੰਡ ਖੁੱਡਾ ਪੁੱਜੇ ’ਤੇ ਪੀੜਿਤਾਂ ਨਾਲ ਗੱਲਬਾਤ ਕੀਤੀ।

ਇਸ ਮੌਕੇ ਜਾਣਕਾਰੀ ਦਿੰਦਿਆ ਸਰਪੰਚੀ ਦੇ ਉਮੀਦਵਾਰ ਜੋਗਿੰਦਰ ਸਿੰਘ ਤੇ ਉਸਦੀ ਪਤਨੀ ਨੇ ਦੱਸਿਆ ਕਿ ਵੋਟਾਂ ਅਮਨ ਅਮਾਨ ਨਾਲ ਪੈ ਰਹੀਆਂ ਸਨ ਪਰ ਦੁਪਹਿਰ ਨੂੰ ਕੁਝ ਗੁੰਡੇ ਆਏ ਤੇ ਧੱਕੇਸ਼ਾਹੀ ਕਰਨ ਲੱਗ ਪਏ, ਜਿਸ ਦੌਰਾਨ ਉਨ੍ਹਾਂ ਬਜੁਰਗਾਂ ਨੂੰ ਕੱਟਿਆ ਤੇ ਗੱਲੀ ਵੀ ਚਲਾਈ, ਜਿਸ ਨਾਲ ਸੋਨੀ ਸਿੰਘ ਜਖਮੀ ਹੋ ਗਿਆ। ਉਨ੍ਹਾਂ ਦੋਸ਼ ਲਾਇਆ ਕਿ ਇਹ ਗੁੰਡੇ ਸੱਤਾਧਾਰੀ ਪਾਰਟੀ ਨਾਲ ਸਬੰਧਿਤ ਉਮੀਦਵਾਰ ਵੱਲੋਂ ਭੇਜੇ ਗਏ ਸਨ ਕਿਉਂਕਿ ਉਹ ਵੋਟਾਂ ’ਚ ਹਾਰ ਰਿਹਾ ਸੀ।

 

 

Previous articleਮਾਨਸਾ ਖੁਰਦ ‘ਚ ਚੋਣ ਬੈਲਟ ਪੇਪਰਾਂ ‘ਤੇ ਉਮੀਦਵਾਰਾਂ ਦੇ ਚੋਣ ਨਿਸ਼ਾਨ ਹੋਏ ਉਲਟ, ਰੌਲ਼ਾ ਪੈਣ ’ਤੇ ਰੱਦ ਕੀਤੀਆਂ ਵੋਟਾਂ
Next article3 ਕਰੋੜ ਰੁਪਏ ਦੇ ਗਬਨ ਦੇ ਦੋਸ਼ ਹੇਠ XEN ਗ੍ਰਿਫ਼ਤਾਰ, ਨਗਰ ਨਿਗਮ ਲੁਧਿਆਣਾ ਦੇ SE, XEN, DCFA ਵਿਰੁੱਧ ਭ੍ਰਿਸ਼ਟਾਚਾਰ ਦਾ ਕੇਸ ਦਰਜ

LEAVE A REPLY

Please enter your comment!
Please enter your name here