ਸਲਮਾਨ ਖਾਨ ‘ਤੇ 1998 ‘ਚ ਆਪਣੀ ਫਿਲਮ ‘ਹਮ ਸਾਥ ਸਾਥ ਹੈ’ ਦੀ ਸ਼ੂਟਿੰਗ ਦੌਰਾਨ ਰਾਜਸਥਾਨ ‘ਚ ਦੋ ਕਾਲੇ ਹਿਰਨ ਦਾ ਸ਼ਿਕਾਰ ਕਰਨ ਅਤੇ ਉਨ੍ਹਾਂ ਨੂੰ ਮਾਰਨ ਦਾ ਦੋਸ਼ ਲੱਗਾ ਸੀ।
ਬਾਬਾ ਸਿੱਦੀਕੀ ਦੇ ਕਤਲ ਤੋਂ ਬਾਅਦ ਸਲਮਾਨ ਖਾਨ ਦੇ ਪ੍ਰਸ਼ੰਸਕਾਂ ਨੂੰ ਉਨ੍ਹਾਂ ਦੀ ਚਿੰਤਾ ਸਤਾਉਣ ਲੱਗੀ ਹੈ। ਇਸ ਦੇ ਮੱਦੇਨਜ਼ਰ ਅਦਾਕਾਰ ਦੀ ਸੁਰੱਖਿਆ ਵੀ ਵਧਾ ਦਿੱਤੀ ਗਈ ਹੈ। ਸਲਮਾਨ ਖਾਨ ਨੂੰ ਸਾਲਾਂ ਤੋਂ ਧਮਕੀਆਂ ਦੇਣ ਵਾਲੇ ਦੁਸ਼ਮਣ ਲਾਰੈਂਸ ਬਿਸ਼ਨੋਈ ਨੇ ਬਾਬਾ ਸਿੱਦੀਕੀ ਦੇ ਕਤਲ ਦੀ ਜ਼ਿੰਮੇਵਾਰੀ ਲਈ ਹੈ। ਇਹ ਸਾਰਾ ਮਾਮਲਾ ਕਾਲੇ ਹਿਰਨ ਦੇ ਸ਼ਿਕਾਰ ਨਾਲ ਜੁੜਿਆ ਹੋਇਆ ਹੈ।
ਕਾਲੇ ਹਿਰਨ ਨੂੰ ਬਿਸ਼ਨੋਈ ਭਾਈਚਾਰੇ ’ਚ ਪਵਿੱਤਰ ਮੰਨਿਆ ਜਾਂਦਾ ਹੈ। ਹੁਣ ਇਸ ਸਭ ਦੇ ਵਿਚਕਾਰ ਬਿਸ਼ਨੋਈ ਭਾਈਚਾਰੇ ਨੂੰ ਲੈ ਕੇ ਵਿਵੇਕ ਓਬਰਾਏ ਦਾ ਇੱਕ ਪੁਰਾਣਾ ਵੀਡੀਓ ਵਾਇਰਲ ਹੋ ਰਿਹਾ ਹੈ। ਇਹ ਭਾਸ਼ਣ ਫਿਰ ਤੋਂ ਆਨਲਾਈਨ ਸਾਹਮਣੇ ਆਇਆ ਹੈ ਜਿਸ ਵਿੱਚ ਉਹ ਬਿਸ਼ੋਈ ਸਮਾਜ ਦੀ ਤਾਰੀਫ਼ ਕਰਦਾ ਨਜ਼ਰ ਆ ਰਿਹਾ ਹੈ। ਤੁਹਾਨੂੰ ਦੱਸ ਦੇਈਏ ਕਿ ਐਸ਼ਵਰਿਆ ਰਾਏ ਨੂੰ ਲੈ ਕੇ ਸਲਮਾਨ ਖਾਨ ਤੇ ਵਿਵੇਕ ਓਬਰਾਏ ਵਿਚਾਲੇ ਮਤਭੇਦ ਚੱਲਦਾ ਰਹਿੰਦਾ ਹੈ।
ਵਾਇਰਲ ਹੋ ਰਿਹਾ ਵਿਵੇਕ ਓਬਰਾਏ ਦਾ ਵੀਡੀਓ
ਦਰਅਸਲ, ਇਹ ਪਿਛਲੇ ਸਾਲ ਦੁਬਈ ਵਿੱਚ ਹੋਏ ਇੱਕ ਈਵੈਂਟ ਦਾ ਵੀਡੀਓ ਹੈ ਜਿਸ ਵਿੱਚ ਵਿਵੇਕ ਓਬਰਾਏ ਬਿਸ਼ਨੋਈ ਭਾਈਚਾਰੇ ਬਾਰੇ ਬੋਲਦੇ ਹੋਏ ਨਜ਼ਰ ਆ ਰਹੇ ਹਨ। ਵਿਵੇਕ ਵੀਡੀਓ ‘ਚ ਕਹਿੰਦੇ ਹਨ-
ਜੇ ਤੁਸੀਂ ਬਿਸ਼ਨੋਈ ਭਾਈਚਾਰੇ ਬਾਰੇ ਗੂਗਲ ਕਰੋਗੇ ਤਾਂ ਤੁਹਾਨੂੰ ਦੁਨੀਆ ‘ਚ ਅਜਿਹਾ ਨਜ਼ਾਰਾ ਨਹੀਂ ਦੇਖਣ ਨੂੰ ਮਿਲੇਗਾ। ਦੁਨੀਆ ਦੇ ਹਰ ਘਰ ਵਿੱਚ, ਮੇਰੇ ਘਰ ਵਿੱਚ, ਅਸੀਂ ਗਾਵਾਂ ਤੋਂ ਦੁੱਧ ਕੱਢਦੇ ਹਾਂ ਅਤੇ ਬੱਚਿਆਂ ਨੂੰ ਪਿਲਾਉਂਦੇ ਹਾਂ। ਪੂਰੀ ਦੁਨੀਆ ਵਿੱਚ ਇੱਕ ਹੀ ਭਾਈਚਾਰਾ ਹੈ, ਬਿਸ਼ਨੋਈ ਭਾਈਚਾਰਾ ਜਿੱਥੇ ਜੇਕਰ ਕਿਸੇ ਹਿਰਨ ਦੇ ਬੱਚੇ ਦੀ ਮਾਂ ਮਰ ਜਾਂਦੀ ਹੈ ਤਾਂ ਬਿਸ਼ਨੋਈ ਮਾਵਾਂ ਉਸ ਨੂੰ ਆਪਣੀ ਗੋਦ ਵਿੱਚ ਲੈ ਕੇ ਦੁੱਧ ਪਿਲਾਉਂਦੀਆਂ ਹਨ ਜਿਵੇਂ ਉਹ ਆਪਣੇ ਬੱਚਿਆਂ ਨੂੰ ਪਾਲਦੀਆਂ ਹਨ। ਤੁਹਾਨੂੰ ਇਹ ਦੁਨੀਆਂ ਵਿੱਚ ਹੋਰ ਕਿਤੇ ਨਹੀਂ ਮਿਲੇਗਾ।” ਹੁਣ ਯੂਜ਼ਰਜ਼ ਵਿਵੇਕ ਦੇ ਇਸ ਵੀਡੀਓ ਨੂੰ ਦੇਖ ਕੇ ਮਜ਼ਾ ਲੈ ਰਹੇ ਹਨ।
ਇਸ ‘ਤੇ ਟਿੱਪਣੀ ਕਰਦਿਆਂ ਲੋਕਾਂ ਨੇ ਲਿਖਿਆ- ‘ਦੁਸ਼ਮਣ ਦਾ ਦੁਸ਼ਮਣ ਲਾਰੈਂਸ ਦਾ ਦੋਸਤ’। ਇਕ ਹੋਰ ਵਿਅਕਤੀ ਨੇ ਲਿਖਿਆ- ‘ਉਹ ਆਪਣਾ ਬਦਲਾ ਲੈ ਰਿਹਾ ਹੈ। ਕਈ ਲੋਕਾਂ ਦਾ ਇਲਜ਼ਾਮ ਹੈ ਕਿ ਵਿਵੇਕ ਲੋਕਾਂ ਨੂੰ ਸਲਮਾਨ ਖਿਲਾਫ਼ ਭੜਕਾ ਰਹੇ ਹਨ।
ਸਲਮਾਨ ਕਿਉਂ ਬਣੇ ਲਾਰੈਂਸ ਦਾ ਨਿਸ਼ਾਨਾ
ਦੱਸ ਦੇਈਏ ਕਿ ਸਲਮਾਨ ਖਾਨ ‘ਤੇ 1998 ‘ਚ ਆਪਣੀ ਫਿਲਮ ‘ਹਮ ਸਾਥ ਸਾਥ ਹੈ’ ਦੀ ਸ਼ੂਟਿੰਗ ਦੌਰਾਨ ਰਾਜਸਥਾਨ ‘ਚ ਦੋ ਕਾਲੇ ਹਿਰਨ ਦਾ ਸ਼ਿਕਾਰ ਕਰਨ ਅਤੇ ਉਨ੍ਹਾਂ ਨੂੰ ਮਾਰਨ ਦਾ ਦੋਸ਼ ਲੱਗਾ ਸੀ। ਉਸ ਨੂੰ ਪੰਜ ਸਾਲ ਦੀ ਸਜ਼ਾ ਸੁਣਾਈ ਗਈ ਸੀ ਪਰ ਬਾਅਦ ਵਿਚ ਜ਼ਮਾਨਤ ਮਿਲ ਗਈ ਸੀ। ਕਾਲੇ ਹਿਰਨ ਨੂੰ ਬਿਸ਼ਨੋਈ ਭਾਈਚਾਰੇ ਵੱਲੋਂ ਪਵਿੱਤਰ ਮੰਨਿਆ ਜਾਂਦਾ ਹੈ।
ਲਾਰੈਂਸ ਬਿਸ਼ਨੋਈ ਇਸ ਭਾਈਚਾਰੇ ਵਿੱਚੋਂ ਆਉਂਦੇ ਹਨ। ਸਾਲ 2018 ‘ਚ ਲਾਰੈਂਸ ਨੇ ਸਲਮਾਨ ਨੂੰ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਸਨ। ਹਾਲਾਂਕਿ, ਧਮਕੀਆਂ ਦੀ ਤੀਬਰਤਾ 2023 ਵਿੱਚ ਵੱਧ ਗਈ ਜਦੋਂ ਸਲਮਾਨ ਦੇ ਪਿਤਾ ਸਲੀਮ ਖਾਨ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਵਾਲਾ ਇੱਕ ਪੱਤਰ ਮਿਲਿਆ।