Home Desh ਅਯੁੱਧਿਆ ‘ਚ ਫਰਜ਼ੀ ਆਰਤੀ ਪਾਸ ਮਾਮਲੇ ‘ਚ ਜਾਂਚ ਤੇਜ਼, ਹਿਰਾਸਤ ‘ਚ ਲਏ...

ਅਯੁੱਧਿਆ ‘ਚ ਫਰਜ਼ੀ ਆਰਤੀ ਪਾਸ ਮਾਮਲੇ ‘ਚ ਜਾਂਚ ਤੇਜ਼, ਹਿਰਾਸਤ ‘ਚ ਲਏ ਗਏ ਸ਼ੱਕੀ, ਜਲਦੀ ਹੋ ਸਕਦੀ ਹੈ ਗ੍ਰਿਫਤਾਰੀ

28
0

 ਮੰਦਰ ਟਰੱਸਟ ਨੇ ਸੱਤ ਅਕਤੂਬਰ ਨੂੰ ਨਿਊਜ਼ੀਲੈਂਡ ਦੇ ਆਕਲੈਂਡ ਤੋਂ ਆਏ ਚਾਰ ਦਰਸ਼ਨ ਕਰਨ ਵਾਲਿਆਂ ਨਾਲ ਠੱਗੀ ਦਾ ਮਾਮਲਾ ਦਰਜ ਕੀਤਾ ਗਿਆ ਹੈ। 

ਫਰਜ਼ੀ ਆਰਤੀ ਪਾਸ ਦੇ ਕੇ ਸ਼ਰਧਾਲੂਆਂ ਨੂੰ ਠੱਗਣ ਦੇ ਮਾਮਲੇ ਵਿਚ ਪੁਲਿਸ ਨੇ ਕਈ ਸ਼ੱਕੀ ਗ੍ਰਿਫਤਾਰ ਕੀਤੇ ਹਨ। ਜਾਂਚ ਕਾਰਨ ਟਰੱਸਟ ਦੇ ਯਾਤਰੀ ਸੇਵਾ ਕੇਂਦਰ ਵਿਚ ਵੀ ਹਿੱਲਜੁੱਲ ਹੋ ਰਰੀ ਹੈ•। ਇਕ ਸ਼ੱਕੀ ਨੂੰ ਚੁੱਪਚਾਪ ਤਰੀਕੇ ਨਾਲ ਹਟਾਉਣ ਦੀ ਵੀ ਸੂਚਨਾ ਹੈ। ਹਾਲਾਂਕਿ ਇਸਦੀ ਟਰੱਸਟ ਨੇ ਪੁਸ਼ਟੀ ਨਹੀਂ ਕੀਤੀ ਹੈ•।

ਫਰਜੀ ਦਰਸ਼ਨ ਤੇ ਆਰਤੀ ਪਾਸ ਦੇਣ ਦਾ ਵਾਅਦਾ ਕਰਕੇ ਸ਼ਰਧਾਲੂਆਂ ਨਾਲ

ਠੱਗੀ ਦੇ ਕਈ ਮਾਮਲੇ ਸਾਹਮਣੇ ਆ ਚੁੱਕੇ ਹਨ। ਮੰਦਰ ਟਰੱਸਟ ਨੇ ਸੱਤ ਅਕਤੂਬਰ ਨੂੰ ਨਿਊਜ਼ੀਲੈਂਡ ਦੇ ਆਕਲੈਂਡ ਤੋਂ ਆਏ ਚਾਰ ਦਰਸ਼ਨ ਕਰਨ ਵਾਲਿਆਂ ਨਾਲ ਠੱਗੀ ਦਾ ਮਾਮਲਾ ਦਰਜ ਕੀਤਾ ਗਿਆ ਹੈ। ਇਸ ਤੋਂ ਚਾਰ ਦਿਨ ਪਹਿਲਾਂ ਵੀ ਪੁਲਿਸ ਨੇ ਮਾਮਲਾ ਦਰਜ ਕੀਤਾ ਸੀ।

ਪੁਲਿਸ ਇਹ ਸ਼ੱਕ ਦੂਰ ਕਰਨਾ ਚਾਹੁੰਦੀ ਹੈ ਕਿ ਇਸ ਵਿਚ ਕਿਸੇ ਕਰਮਚਾਰੀ ਦੀ ਕੋਈ ਭੂਮਿਕਾ ਤਾਂ ਨਹੀਂ ਹੈ। ਰਾਮਲੱਲਾ ਦੇ ਦਰਸ਼ਨ ਕਰਵਾਉਣ ਦੇ ਨਾਂ ‘ਤੇ ਵਸੂਲੀ ਦਾ ਮਾਮਲਾ ਪੰਜ ਮਹੀਨੇ ਪਹਿਲਾਂ ਵੀ ਸਾਹਮਣੇ ਆ ਚੁੱਕਾ ਹੈ। ਉਸ ਵੇਲੇ ਜਾਂਚ ਵਿਚ ਕੁੱਝ ਸੁਰੱਖਿਆ ਕਰਮਚਾਰੀਆਂ ਤੇ ਕਾਰਿਆਦਾਈ ਸੰਸਥਾ ਦੇ ਕਰਮਚਾਰੀਆਂ ਦੀ ਸ਼ਮੂਲੀਅਤ ਸਾਹਮਣੇ ਆਈ ਸੀ ਤੇ ਇਸ ਤੋਂ ਬਾਅਦ ਉਨ੍ਹਾਂ ਨੂੰ ਹਟਾ ਦਿੱਤਾ ਗਿਆ ਸੀ।

ਠੱਗੀ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ। ਛੇਤੀ ਹੀ ਘਟਨਾ ਵਿਚ ਖੁਲਾਸਾ ਕਰਕੇ ਧੋਖਾਧੜੀ ਕਰਨ ਵਾਲਿਆਂ ਨੂੰ ਗ੍ਰਿਫਤਾਰ ਕੀਤਾ ਜਾਵੇਗਾ•।

Previous articleਸਾਬਕਾ ਮੁੱਖ ਮੰਤਰੀ ਨਾਲ ਮੁਲਾਕਾਤ ਤੋਂ ਬਾਅਦ ਬੋਲੇ Satyendra Jain – ‘ਮੇਰੀ ਸਿਆਸੀ ਭੂਮਿਕਾ ਤੈਅ ਕਰਨਗੇ Arvind Kejriwal’
Next articleKulhad Pizza Couple ਨੂੰ ਹਾਈਕੋਰਟ ਨੇ ਦਿੱਤੀ Security, ਨਿਹੰਗ ਸਿੰਘ ਤੋਂ ਮਿਲੀ ਸੀ ਅਜਿਹੀ ਧਮਕੀ

LEAVE A REPLY

Please enter your comment!
Please enter your name here