ਜਾਗੀਰ ਕੌਰ ਨੂੰ ਸੀ ਜਿੱਤੀ ਦੀ ਵੱਡੀ ਉਮੀਦ
ਅਕਾਲੀ ਦਲ ਦੇ ਬਾਗੀ ਧੜੇ ਦੀ ਆਗੂ ਬੀਬੀ ਜਾਗੀਰ ਕੌਰ ਨੂੰ ਸਿਰਫ 33 ਵੋਟਾਂ ਹੀ ਪਈਆਂ। ਜਦਕਿ ਆਪਣੀ ਜਿੱਤ ਨੂੰ ਲੈ ਕੇ ਉਹ ਕਾਫੀ ਆਸਵਾਨ ਸਨ। ਵੋਟਿੰਗ ਤੋਂ ਪਹਿਲਾਂ ਉਨ੍ਹਾਂ ਕਿਹਾ ਸੀ ਕਿ ਐਸਜੀਪੀਸੀ ਵਿੱਚ ਇਸ ਵੇਲ੍ਹੇ ਜੋ ਵੀ ਹੋ ਰਿਹਾ ਹੈ ਲੋਕ ਉਸਤੋਂ ਪਰੇਸ਼ਾਨ ਹਨ। ਐਸਜੀਪੀਸੀ ਦਾ ਮਰਿਆਦਾ ਬਚਾਉਣ ਦੀ ਲੋੜ ਹੈ। ਉਨ੍ਹਾਂ ਦਾਅਵਾ ਕੀਤਾ ਸੀ ਕਿ ਜੇ ਉਹ ਪ੍ਰਧਾਨ ਚੁਣੇ ਗਏ ਤਾਂ 15-20 ਦਿਨਾਂ ਦੇ ਅੰਦਰ ਹੀ ਜਰੂਰੀ ਬਦਲਾਅ ਨਜ਼ਰ ਆਉਣੇ ਸ਼ੁਰੂ ਹੋ ਜਾਣਗੇ। ਉਨ੍ਹਾ ਸਿੱਖ ਸੰਗਤ ਨੂੰ ਅਪੀਲ ਕੀਤੀ ਸੀ ਕਿ ਉਹ ਆਪ ਫੈਸਲਾ ਕਰਨ ਕਿ ਉਨ੍ਹਾਂ ਨੂੰ ਕਿਸ ਪਾਸੇ ਜਾਣਾ ਹੈ। ਸੁਖਬੀਰ ਬਾਦਲ ਤੇ ਨਿਸ਼ਾਨਾ ਸਾਧਦਿਆਂ ਉਨ੍ਹਾਂ ਕਿਹਾ ਸੀ ਜਿਸ ਪਾਰਟੀ ਦਾ ਪ੍ਰਧਾਨ ਖੁਦ ਤਨਖਾਈਆ ਐਲਾਨਿਆ ਗਿਆ ਹੋਵੇ, ਉਸ ਪਾਰਟੀ ਦੇ ਉਮੀਦਵਾਰ ਨੂੰ ਸੰਗਤ ਨੂੰ ਵੋਟ ਨਹੀਂ ਪਾਉਣੀ ਚਾਹੀਦਾ।
2002 ਵਿੱਚ ਧਾਮੀ ਨੂੰ ਮਿਲੀਆਂ ਸਨ 104 ਵੋਟਾਂ
ਐਡਵੋਕੇਟ ਧਾਮੀ ਅਤੇ ਬੀਬੀ ਜਗੀਰ ਕੌਰ 2002 ਦੀਆਂ ਸ਼੍ਰੋਮਣੀ ਕਮੇਟੀ ਚੋਣਾਂ ਵਿੱਚ ਵੀ ਆਹਮੋ-ਸਾਹਮਣੇ ਸਨ। ਇਸ ਦੌਰਾਨ ਧਾਮੀ ਨੂੰ 104 ਵੋਟਾਂ ਮਿਲੀਆਂ ਸਨ। ਜਦਕਿ ਬੀਬੀ ਜਗੀਰ ਕੌਰ ਨੂੰ 45 ਵੋਟਾਂ ਮਿਲੀਆਂ ਸਨ। ਜਦੋਂ ਕਿ ਪਿਛਲੇ ਸਾਲ ਸ਼੍ਰੋਮਣੀ ਕਮੇਟੀ ਦੇ ਕੁੱਲ 151 ਮੈਂਬਰਾਂ ਵਿੱਚੋਂ 136 ਨੇ ਆਪਣੀ ਵੋਟ ਪਾਈ ਸੀ। ਜਿਸ ਵਿੱਚ ਐਡਵੋਕੇਟ ਧਾਮੀ ਨੂੰ 118 ਅਤੇ ਉਨ੍ਹਾਂ ਦੇ ਵਿਰੋਧੀ ਬਾਬਾ ਬਲਬੀਰ ਸਿੰਘ ਘੁੰਨਸ ਨੂੰ ਸਿਰਫ਼ 17 ਵੋਟਾਂ ਮਿਲੀਆਂ ਸਨ।