Home latest News ਗੁਰੂ ਦੇ ਦਰ ‘ਤੇ Sukhbir Badal ਹੋਏ ਨਤਮਸਤਕ, ਫਰਿਆਦ ਪੱਤਰ ਸੌਂਪ ਕੇ...

ਗੁਰੂ ਦੇ ਦਰ ‘ਤੇ Sukhbir Badal ਹੋਏ ਨਤਮਸਤਕ, ਫਰਿਆਦ ਪੱਤਰ ਸੌਂਪ ਕੇ ਸਿੰਘ ਸਾਹਿਬਾਨ ਨੂੰ ਕੀਤੀ ਇਹ ਅਪੀਲ

15
0

ਸ਼੍ਰੀ ਅਕਾਲ ਤਖਤ ਸਾਹਿਬ ਤੋਂ ਤਨਖਾਹੀਆ ਕਰਾਰ ਹੋਣ ਤੋਂ ਬਾਅਦ Sukhbir Badal ਜਥੇਦਾਰ ਨੂੰ ਪਹਿਲਾਂ ਵੀ ਇੱਕ ਫਰਿਆਦ ਪੱਤਰ ਦੇ ਚੁੱਕੇ ਹਨ

ਅੱਜ ਸ਼੍ਰੀ ਅਕਾਲ ਤਖ਼ਤ ਸਾਹਿਬ ਵਿਖੇ Sukhbir Badal ਮੁੜ ਪਹੁੰਚੇ ਹਨ। ਗੱਲ ਵਿਚ ਪੱਲਾ ਪਾ ਕੇ ਇੱਕ ਫਰਿਆਦ ਵਾਲਾ ਲਿਫਾਫਾ ਨਾਲ ਲੈ ਕੇ ਸੁਖਬੀਰ ਸਿੰਘ ਬਾਦਲ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਨਤਮਸਤਕ ਹੋਏ ਹਨ।
ਸ਼੍ਰੀ ਅਕਾਲ ਤਖਤ ਸਾਹਿਬ ਤੋਂ ਤਨਖਾਹੀਆ ਕਰਾਰ ਹੋਣ ਤੋਂ ਬਾਅਦ Sukhbir Badal ਜਥੇਦਾਰ ਸਾਹਿਬ ਨੂੰ ਪਹਿਲਾਂ ਵੀ ਇੱਕ ਫਰਿਆਦ ਪੱਤਰ ਦੇ ਚੁੱਕੇ ਹਨ ਅਤੇ ਅੱਜ ਮੁੜ ਦੁਬਾਰਾ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਆਪਣੀ ਫਰਿਆਦ ਲੈ ਕੇ ਪਹੁੰਚੇ ਹਨ। ਸੁਖਬੀਰ ਸਿੰਘ ਬਾਦਲ ਨੇ ਆਪਣਾ ਫਰਿਆਦ ਪੱਤਰ ਜਥੇਦਾਰ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਦੀ ਗੈਰ ਹਾਜ਼ਰੀ ਵਿੱਚ ਸਕੱਤਰੇਤ ਦੇ ਅਧਿਕਾਰੀਆਂ ਨੂੰ ਸੌਂਪ ਦਿੱਤਾ ਹੈ।

ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ Sukhbir Badal ਨੇ ਕਿਹਾ ਕਿ ਉਨ੍ਹਾਂ ਨੂੰ ਸ੍ਰੀ ਅਕਾਲ ਤਖਤ ਸਾਹਿਬ ਤੋਂ ਤਨਖਾਹੀਆ ਕਰਾਰ ਦਿੱਤਿਆਂ ਢਾਈ ਮਹੀਨੇ ਦਾ ਸਮਾਂ ਹੋ ਚੁੱਕਾ ਹੈ।

ਤਨਖਾਹੀਆ ਹੁੰਦਿਆਂ ਨਾ ਤਾਂ ਉਹ ਪਾਰਟੀ ਦੇ ਰੁਝੇਵਿਆਂ ਵਿੱਚ ਵਿਚਰ ਰਹੇ ਹਨ ਅਤੇ ਨਾ ਹੀ ਜਨਤਾ ਵਿੱਚ ਆਮ ਤੌਰ ‘ਤੇ ਵਿਚਰ ਰਹੇ ਹਨ। ਉਨ੍ਹਾਂ ਕਿਹਾ ਕਿ 30 August ਨੂੰ ਸ੍ਰੀ ਅਕਾਲ ਤਖਤ ਸਾਹਿਬ ਤੋਂ ਉਹਨਾਂ ਨੂੰ ਤਨਖਾਹੀਆ ਕਰਾਰ ਦਿੱਤਾ ਗਿਆ ਸੀ ਅਗਲੇ ਦਿਨ ਹੀ ਉਨ੍ਹਾਂ ਨੇ ਨਿੱਜੀ ਤੌਰ ‘ਤੇ ਪੇਸ਼ ਹੋ ਕੇ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਸਮਰਪਿਤ ਹੁੰਦਿਆਂ ਹਰੇਕ ਹੁਕਮ ਨੂੰ ਮੰਨਣ ਲਈ ਬੇਨਤੀ ਪੱਤਰ ਦੇ ਦਿੱਤਾ ਸੀ।

ਅੱਜ ਮੁੜ ਲੰਮਾ ਸਮਾਂ ਬੀਤਣ ਤੋਂ ਬਾਅਦ ਨਿੱਜੀ ਤੌਰ ‘ਤੇ ਪੇਸ਼ ਹੋ ਕੇ ਜਥੇਦਾਰ ਨੂੰ ਬੇਨਤੀ ਕੀਤੀ ਹੈ ਕਿ ਇਸ ਮਾਮਲੇ ਸੰਬੰਧੀ ਜਲਦ ਪੰਜ ਸਿੰਘ ਸਾਹਿਬਾਨ ਦੀ ਇਕੱਤਰਤਾ ਕਰਕੇ ਫੈਸਲਾ ਕੀਤਾ ਜਾਵੇ। ਸ਼੍ਰੀ ਅਕਾਲ ਤਖਤ ਸਾਹਿਬ ਤੋਂ ਹੋਣ ਵਾਲੇ ਹੁਕਮ ਨੂੰ ਉਹ ਖਿੜੇ ਮੱਥੇ ਪ੍ਰਵਾਨ ਕਰਨਗੇ।

ਦੱਸ ਦੇਈਏ ਕਿ ਸਿੱਖ ਧਰਮ ਵਿਚ ਤਨਖਾਹੀਏ ਦੇ ਕੇਸ ਦਾ ਨਿਪਟਾਰਾ ਧਾਰਮਿਕ ਸਜ਼ਾ ਲਗਾ ਕੇ ਹੀ ਪੂਰਾ ਹੁੰਦਾ ਹੈ। ਇਹ ਸ੍ਰੀ ਅਕਾਲ ਤਖਤ ਸਾਹਿਬ ਦੀ ਵਿਧੀ ਵਿਧਾਨ ਵਿਚ ਹੈ ਕਿ ਸਿਰਫ਼ ਧਾਰਮਿਕ ਸਜ਼ਾ ਹੀ ਹੈ। ਜੋ ਵਿਅਕਤੀ ਦੀ ਹਊਮੇ ਨੂੰ ਖ਼ਤਮ ਕਰਕੇ ਸਮਾਜ ’ਚ ਵਿਚਰਨ ਲਈ ਤਿਆਰ ਕਰਦੀ ਹੈ ਤਾਂ ਜੋ ਉਹ ਗਲਤੀ ਮੁੜ ਨਾ ਦੁਹਰਾਵੇ।
ਦੱਸਣਯੋਗ ਹੈ ਕਿ ਸ੍ਰੀ ਅਕਾਲ ਤਖ਼ਤ ਸਾਹਿਬ ’ਤੇ ਸ਼੍ਰੋਮਣੀ ਅਕਾਲੀ ਦਲ ਤੋਂ ਬਾਗੀ ਹੋਏ ਅਕਾਲੀਆਂ ਨੇ 1 ਜੁਲਾਈ ਨੂੰ ਪ੍ਰਧਾਨ Sukhbir Badal ਦੇ ਖ਼ਿਲਾਫ਼ ਪੱਤਰ ਦੇ ਕੇ ਕਾਰਵਾਈ ਦੀ ਮੰਗ ਕੀਤੀ ਸੀ। ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੰਜ ਸਿੰਘ ਸਾਹਿਬਾਨ ਨੇ 15 ਜੁਲਾਈ ਨੂੰ ਇਕੱਤਰਤਾ ਕਰਕੇ 15 ਦਿਨਾਂ ਦੇ ਅੰਦਰ ਸਪਸ਼ਟੀਕਰਨ ਮੰਗਿਆ ਸੀ।

ਉਥੇ ਹੀ 2007 ਤੋਂ ਲੈ ਕੇ 2017 ਤੱਕ ਸਰਕਾਰ ’ਚ ਰਹੇ ਸਿੱਖ ਕੈਬਨਿਟ ਮੰਤਰੀਆਂ ਪਾਸੋਂ ਵੀ 15 ਦਿਨਾਂ ਦੇ ਅੰਦਰ-ਅੰਦਰ ਸਪਸ਼ਟੀਕਰਨ ਮੰਗਿਆ ਸੀ।

Sukhbir Badal ਨੇ 31 August ਨੂੰ ਹੀ ਸ੍ਰੀ ਅਕਾਲ ਤਖਤ ਸਾਹਿਬ ਪੇਸ਼ ਹੋ ਕੇ ਲਿਖਤੀ ਰੂਪ ਵਿਚ ਸਾਰੇ ਗੁਨਾਹ ਕਬੂਲਦਿਆਂ ਸੱਦਣ ’ਤੇ ਪੇਸ਼ ਹੋਣ ਲਈ ਕਿਹਾ ਸੀ। ਸਿੱਖ ਮੰਤਰੀਆਂ ਨੇ ਵੀ ਆਪਣਾ-ਆਪਣਾ ਸਪਸ਼ਟੀਕਟਨ ਸਕੱਤਰੇਤ ਵਿਖੇ ਸੌਂਪ ਦਿੱਤਾ ਸੀ।

ਇਸ ਮਾਮਲੇ ਨੂੰ ਵਿਚਾਰਨ ਲਈ 15 October ਨੂੰ ਪੰਜ ਸਿੰਘ ਸਾਹਿਬਾਨ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ ’ਤੇ ਸਿੱਖ ਵਿਦਵਾਨਾਂ ਦੀ ਮੀਟਿੰਗ ਸੱਦੀ ਗਈ ਸੀ।

Jathedar ਵੱਲੋਂ ਸੱਦੀ ਮੀਟਿੰਗ ਤੋਂ ਬਾਅਦ ਧਾਰਮਿਕ ਜਥੇਬੰਦੀਆਂ, ਟਕਸਾਲਾਂ, ਨਿਹੰਗ ਸਿੰਘ ਜਥੇਬੰਦੀਆਂ, ਸਿੰਘ ਸਭਾਵਾਂ ਆਦਿ ਦੇ ਮੁਖੀਆਂ ਦੇ ਵਿਚਾਰ ਲੈਣ ਲਈ ਇਕੱਤਰਤਾ ਸੱਦੀ ਗਈ। ਜਿਸ ਵਿਚ ਵਿਚਾਰਾਂ ਹੋਈਆਂ।

ਹੁਣ ਭਾਵੇਂ ਕਿ ਅੱਜ Sukhbir Badal ਨੇ ਮੁੜ ਇਸ ਮਾਮਲੇ ਨੂੰ ਜਲਦ ਨਿਪਟਾਰਾ ਕਰਨ ਲਈ ਮੁੜ ਬੇਨਤੀ ਪੱਤਰ ਜਥੇਦਾਰ ਸਾਹਿਬ ਦੀ ਗੈਰ ਹਾਜ਼ਰੀ ਵਿਚ ਸਕੱਤਰੇਤ ਦੇ ਅਧਿਕਾਰੀਆਂ ਨੂੰ ਸੌਂਪ ਦਿੱਤਾ ਹੈ ਪਰ ਹੁਣ ਇਹ ਦੇਖਣਾ ਹੋਵੇਗਾ ਕਿ ਪੰਜ ਸਾਹਿਬਾਨਾਂ ਦੀ ਇਕੱਤਰਤਾ ਵਿਚ ਕਦੋਂ ਅਤੇ ਕਿਹੜੀ ਧਾਰਮਿਕ ਸਜ਼ਾ ਸੁਣਾਈ ਜਾਵੇਗੀ।

ਇਸ ਉਪਰੰਤ 24 ਜੁਲਾਈ ਨੂੰ ਨਿੱਜੀ ਤੌਰ ’ਤੇ ਪੇਸ਼ ਹੋ ਕੇ Sukhbir Badal ਨੇ ਆਪਣਾ ਸਪਸ਼ਟੀਕਰਨ ਜਥੇਦਾਰ Raghbir Singh ਨੂੰ ਸੌਂਪਿਆ ਸੀ।

ਇਸ ਤੋਂ ਬਾਅਦ 5 ਅਗਸਤ ਨੂੰ ਜਥੇਦਾਰ ਵੱਲੋਂ Sukhbir Badal ਦਾ ਦਿੱਤਾ ਸਪਸ਼ਟੀਕਰਨ ਜਨਤਕ ਕਰ ਦਿੱਤਾ ਗਿਆ ਸੀ, ਜਿਸ ਤੋਂ ਬਾਅਦ ਪੰਜ ਸਿੰਘ ਸਾਹਿਬਾਨ ਨੇ 30 August  ਨੂੰ ਇਕੱਤਰਤਾ ਕਰਕੇ ਜਿਥੇ Sukhbir Badal ਨੂੰ ਤਨਖਾਹੀਆ ਕਰਾਰ ਦਿੱਤਾ ਸੀ ਅਤੇ ਹੁਕਮ ਜਾਰੀ ਕੀਤਾ ਸੀ ਕਿ ਸ੍ਰੀ ਅਕਾਲ ਤਖਤ ਸਾਹਿਬ ’ਤੇ Sri Guru Granth Sahib ਦੀ ਹਜ਼ੂਰੀ ਤੇ ਪੰਜ ਸਿੰਘ ਸਾਹਿਬਾਨ ਤੇ ਸੰਗਤਾਂ ਦੇ ਸਾਹਮਣੇ ਪੇਸ਼ ਹੋ ਕੇ ਉਹ ਆਪਣੇ ਗੁਨਾਹਾਂ ਦੀ ਮਾਫ਼ੀ ਨਹੀਂ ਮੰਗਦਾ, ਉਸ ਸਮੇਂ ਤੱਕ ਤਨਖਾਹੀਆ ਰਹੇਗਾ।

Previous articleTrain ‘ਚ ਅਚਾਨਕ ਲੱਗੀ ਅੱਗ, ਯਾਤਰੀਆਂ ਨੇ ਚੱਲਦੀ Train ‘ਚੋਂ ਮਾਰੀ ਛਾਲ
Next articlePunjabi ਗਾਇਕ Karan Aujla ਦੇ Delhi Concert ਨੇ ਤੋੜੇ ਸਾਰੇ Records

LEAVE A REPLY

Please enter your comment!
Please enter your name here