Home latest News Punjab University ‘ਚ ਵਿਦਿਆਰਥੀਆਂ ‘ਤੇ ਲਾਠੀਚਾਰਜ, ਸੀਨੇਟ ਚੋਣਾਂ ਕਰਵਾਉਣ ਦੀ ਕਰ ਰਹੇ... latest News Punjab University ‘ਚ ਵਿਦਿਆਰਥੀਆਂ ‘ਤੇ ਲਾਠੀਚਾਰਜ, ਸੀਨੇਟ ਚੋਣਾਂ ਕਰਵਾਉਣ ਦੀ ਕਰ ਰਹੇ ਸੀ ਮੰਗ By admin - November 13, 2024 68 0 FacebookTwitterPinterestWhatsApp ਲਾਠੀਚਾਰਜ ਦੌਰਾਨ ਕੁਝ ਵਿਦਿਆਰਥੀ ਜ਼ਖਮੀ ਹੋ ਗਏ। ਪੰਜਾਬ ਯੂਨੀਵਰਸਿਟੀ ਵਿੱਚ ਸੈਨੇਟ ਦੀਆਂ ਚੋਣਾਂ ਦੀ ਮੰਗ ਕਰ ਰਹੇ ਵਿਦਿਆਰਥੀਆਂ ਅਤੇ ਪੁਲੀਸ ਵਿਚਾਲੇ ਅੱਜ ਝੜਪ ਹੋ ਗਈ। ਵਿਦਿਆਰਥੀ ਵਾਈਸ ਚਾਂਸਲਰ ਦੀ ਰਿਹਾਇਸ਼ ਦਾ ਘਿਰਾਓ ਕਰਨ ਜਾ ਰਹੇ ਸਨ। ਇਸ ਦੌਰਾਨ ਜਦੋਂ ਪੁਲੀਸ ਨੇ ਉਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਤਣਾਅ ਪੈਦਾ ਹੋ ਗਿਆ। ਇਸ ਤੋਂ ਬਾਅਦ ਪੁਲਿਸ ਨੇ ਵਿਦਿਆਰਥੀਆਂ ‘ਤੇ ਲਾਠੀਚਾਰਜ ਕੀਤਾ। ਲਾਠੀਚਾਰਜ ਦੌਰਾਨ ਕੁਝ ਵਿਦਿਆਰਥੀ ਜ਼ਖਮੀ ਹੋ ਗਏ। ਇਸ ਤੋਂ ਬਾਅਦ ਵੀ ਵਿਦਿਆਰਥੀ ਨਹੀਂ ਮੰਨੇ। ਉਹ ਵੀਸੀ ਨੂੰ ਉਸੇ ਥਾਂ ‘ਤੇ ਬੁਲਾਉਣ ‘ਤੇ ਅੜੇ ਹੋਏ ਸਨ। ਫਿਰ ਵੀ ਵੀਸੀ ਦੇ ਨਾ ਆਉਣ ਤੇ ਵਿਦਿਆਰਥੀਆਂ ਨੇ ਸੰਘਰਸ਼ ਤੇਜ਼ ਕਰਨ ਦਾ ਫੈਸਲਾ ਕੀਤਾ। ਉਨ੍ਹਾਂ ਦਾ ਕਹਿਣਾ ਹੈ ਕਿ ਜਦੋਂ ਤੱਕ ਉਨ੍ਹਾਂ ਦੀਆਂ ਮੰਗਾਂ ਪੂਰੀਆਂ ਨਹੀਂ ਹੁੰਦੀਆਂ ਉਹ ਪਿੱਛੇ ਨਹੀਂ ਹਟਣਗੇ।