ਸੰਗਤਾਂ ਅੱਜ ਦੇਸ਼ ਦੁਨੀਆਂ ਵਿੱਚ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦਾ 555ਵਾਂ ਪ੍ਰਕਾਸ਼ਪੁਰਬ ਮਨਾ ਰਹੀਆਂ ਹਨ।
ਬਾਬਾ ਨਾਨਕ ਜੀ ਦਾ ਅਵਤਾਰ ਉਸ ਸਮੇਂ ਹੋਇਆ ਜਿਸ ਸਮੇਂ ਇਸ ਸੰਸਾਰ ਵਿੱਚ ਕੁਰੀਤੀਆਂ ਫੈਲ ਗਈਆਂ ਹਨ। ਹਰ ਪਾਸੇ ਝੂਠ ਅਤੇ ਨਾ-ਇਨਸਾਫੀ ਦਾ ਹਨੇਰਾ ਫੈਲਿਆ ਹੋਇਆ ਸੀ। ਬਾਬੇ ਨੇ ਸੱਚ ਅਤੇ ਹੱਕ ਦੀ ਗੱਲ ਕੀਤੀ। ਬਾਬਾ ਸੱਚ ਦੇ ਹੱਕ ਚ ਖੜ੍ਹਣ ਲਈ ਕਿਸੇ ਵੀ ਸ਼ਕਤੀ ਸਾਹਮਣੇ ਡਟ ਜਾਂਦਾ ਸੀ। ਬਾਬਾ ਨਾਨਕ ਬਾਬਰ ਨੂੰ ਜਾਬਰ ਕਹਿਣ ਦੀ ਹਿੰਮਤ ਰੱਖਦਾ ਸੀ।
ਅੱਜ ਅਜਿਹੇ ਮਹਾਨ ਗੁਰੂ ਦੇ 555ਵੇਂ ਪ੍ਰਕਾਸ਼ ਪੁਰਬ ਮੌਕੇ ਸੰਗਤਾਂ ਨੂੰ ਉਹਨਾਂ ਨੂੰ ਸ਼ਰਧਾ ਸਤਿਕਾਰ ਨਾਲ ਯਾਦ ਕਰ ਰਹੀਆਂ ਹਨ। ਪਾਤਸ਼ਾਹ ਦੁਆਰਾ ਦਿਖਾਏ ਮਾਰਗ ਤੇ ਚੱਲਣ ਦਾ ਯਤਨ ਕਰ ਰਹੀਆਂ ਹਨ।
ਸੱਚਖੰਡ ਸਾਹਿਬ ਵਿਖੇ ਹੋਈ ਅਰਦਾਸ
ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਗੁਰਪੁਰਬ ਦੀਆਂ ਲੱਖ-ਲੱਖ ਵਧਾਈਆਂ। pic.twitter.com/EE2x27ByBZ
— Shiromani Gurdwara Parbandhak Committee (@SGPCAmritsar) November 15, 2024