Home latest News ਚੋਣਾਂ ਤੋਂ ਪਹਿਲਾਂ ਕੇਜਰੀਵਾਲ ਨੇ ਕਾਂਗਰਸ ਨੂੰ ਦਿੱਤਾ ਝਟਕਾ, ਤਿੰਨ ਵਾਰ ਵਿਧਾਇਕ...

ਚੋਣਾਂ ਤੋਂ ਪਹਿਲਾਂ ਕੇਜਰੀਵਾਲ ਨੇ ਕਾਂਗਰਸ ਨੂੰ ਦਿੱਤਾ ਝਟਕਾ, ਤਿੰਨ ਵਾਰ ਵਿਧਾਇਕ ਬਣੇ ‘ਆਪ’ ‘ਚ ਸ਼ਾਮਲ

11
0

ਵੀਰ ਸਿੰਘ ਧੀਂਗਾਨ ਨੇ ਕਿਹਾ ਕਿ ਅੱਜ ਮੈਂ ਆਮ ਆਦਮੀ ਪਾਰਟੀ ਅਤੇ ਅਰਵਿੰਦ ਕੇਜਰੀਵਾਲ ਜੀ ਦੇ ਕੰਮਾਂ ਅਤੇ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ  ‘ਆਪ’ ਦੀ ਮੈਂਬਰਸ਼ਿਪ ਲੈ ਰਿਹਾ ਹਾਂ।

ਦਿੱਲੀ ਵਿੱਚ ਵਿਧਾਨ ਸਭਾ ਚੋਣਾਂ ਤੋਂ ਠੀਕ ਪਹਿਲਾਂ ਕਾਂਗਰਸ ਪਾਰਟੀ ਨੂੰ ਇੱਕ ਹੋਰ ਝਟਕਾ ਲੱਗਾ ਹੈ। ਤਿੰਨ ਵਾਰ ਕਾਂਗਰਸ ਦੇ ਵਿਧਾਇਕ ਰਹੇ ਵੀਰ ਸਿੰਘ ਧੀਂਗਾਨ ਨੇ ਆਮ ਆਦਮੀ ਪਾਰਟੀ ਦੀ ਮੈਂਬਰਸ਼ਿਪ ਲੈ ਲਈ ਹੈ।
ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਵੀਰ ਸਿੰਘ ਦਾ ਪਾਰਟੀ ਦਾ ਪਟਕਾ ਤੇ ਟੋਪੀ ਪਾ ਕੇ ਸਵਾਗਤ ਕੀਤਾ। ਸੀਮਾਪੁਰੀ ਤੋਂ ਵਿਧਾਇਕ ਰਹਿ ਚੁੱਕੇ ਹਨ। ਜ਼ਿਕਰਯੋਗ ਹੈ ਕਿ ਇਸ ਸੀਟ ਤੋਂ ‘ਆਪ’ ਵਿਧਾਇਕ ਰਹੇ ਰਾਜੇਂਦਰ ਪਾਲ ਗੌਤਮ ਕੁਝ ਸਮਾਂ ਪਹਿਲਾਂ ਕਾਂਗਰਸ ‘ਚ ਸ਼ਾਮਲ ਹੋਏ ਹਨ।

ਅਰਵਿੰਦ ਕੇਜਰੀਵਾਲ ਨੇ ਪ੍ਰੈੱਸ ਕਾਨਫਰੰਸ ਕੀਤੀ

ਅਰਵਿੰਦ ਕੇਜਰੀਵਾਲ ਨੇ ਕਾਂਗਰਸੀ ਆਗੂ ਨੂੰ ਪਾਰਟੀ ‘ਚ ਸ਼ਾਮਲ ਕਰਵਾਉਣ ਤੋਂ ਬਾਅਦ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕੀਤਾ। ਜਿਸ ਵਿੱਚ ਉਹਨਾਂ ਕਿਹਾ ਕਿ ਵੀਰ ਸਿੰਘ ਧੀਂਗਾਨ ਜੀ ਪਿਛਲੇ ਕਈ ਸਾਲਾਂ ਤੋਂ ਜਨਤਾ ਲਈ ਕੰਮ ਕਰ ਰਹੇ ਹਨ। ਉਨ੍ਹਾਂ ਦੇ ਅੱਜ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਣ ਨਾਲ ਦਲਿਤਾਂ ਦੇ ਵਿਕਾਸ ਲਈ ਸਾਡੇ ਕੰਮ ਨੂੰ ਬਹੁਤ ਮਜ਼ਬੂਤੀ ਮਿਲੇਗੀ। ਸਾਬਕਾ ਮੁੱਖ ਮੰਤਰੀ ਨੇ ਅੱਗੇ ਕਿਹਾ ਕਿ ਧੀਂਗਾਨ ਜੀ ਨੇ ਸੀਮਾਪੁਰੀ ਖੇਤਰ ਵਿੱਚ ਬਹੁਤ ਕੰਮ ਕੀਤੇ ਅਤੇ ਅੱਜ ਅਸੀਂ ਸੀਮਾਪੁਰੀ ਦੇ ਭਵਿੱਖ ਦੇ ਵਿਧਾਇਕ ਨੂੰ ‘ਆਪ’ ਵਿੱਚ ਸ਼ਾਮਲ ਕਰ ਰਹੇ ਹਾਂ। ਅੱਜ ਦਿੱਲੀ ਦੀ ਪੂਰੀ ਜਨਤਾ ‘ਆਪ’ ਨਾਲ ਖੜ੍ਹੀ ਹੈ ਅਤੇ ਹੋਰ ਪਾਰਟੀਆਂ ਦੇ ਚੰਗੇ ਆਗੂ ਸਾਡੇ ਨਾਲ ਜੁੜ ਰਹੇ ਹਨ। ਇਹ ਦੱਸਦਾ ਹੈ ਕਿ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਆਮ ਆਦਮੀ ਪਾਰਟੀ ਭਾਰੀ ਬਹੁਮਤ ਨਾਲ ਜਿੱਤ ਪ੍ਰਾਪਤ ਕਰ ਰਹੀ ਹੈ।
‘ਆਪ’ ਦਾ ਮੈਂਬਰ ਬਣ ਕੇ ਜਨਤਾ ਦੀ ਸੇਵਾ ਕਰਾਂਗਾ’
ਕਾਂਗਰਸ ਛੱਡਣ ਵਾਲੇ ਵੀਰ ਸਿੰਘ ਧੀਂਗਾਨ ਨੇ ਕਿਹਾ ਕਿ ਅੱਜ ਮੈਂ ਆਮ ਆਦਮੀ ਪਾਰਟੀ ਅਤੇ ਅਰਵਿੰਦ ਕੇਜਰੀਵਾਲ ਜੀ ਦੇ ਕੰਮਾਂ ਅਤੇ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਕਾਂਗਰਸ ਛੱਡ ਕੇ ‘ਆਪ’ ਦੀ ਮੈਂਬਰਸ਼ਿਪ ਲੈ ਰਿਹਾ ਹਾਂ। ਦਿੱਲੀ ਵਿੱਚ ਆਮ ਆਦਮੀ ਪਾਰਟੀ ਅਤੇ ਅਰਵਿੰਦ ਕੇਜਰੀਵਾਲ ਜੀ ਦਲਿਤਾਂ ਅਤੇ ਪਛੜੇ ਲੋਕਾਂ ਲਈ ਇਮਾਨਦਾਰੀ ਨਾਲ ਕੰਮ ਕਰ ਰਹੇ ਹਨ ਅਤੇ ਅੱਜ ਤੋਂ ਮੈਂ ‘ਆਪ’ ਦਾ ਮੈਂਬਰ ਬਣ ਕੇ ਜਨਤਾ ਦੀ ਸੇਵਾ ਕਰਾਂਗਾ।
‘ਆਪ’ ਆਗੂ ਅਤੇ ਵਿਧਾਇਕ ਦੁਰਗੇਸ਼ ਪਾਠਕ ਨੇ ਕਿਹਾ ਕਿ ਸੀਮਾਪੁਰੀ ਵਿਧਾਨ ਸਭਾ ਤੋਂ ਤਿੰਨ ਵਾਰ ਵਿਧਾਇਕ ਰਹੇ ਅਤੇ ਸਾਲਾਂ ਤੋਂ ਦਲਿਤ ਭਾਈਚਾਰੇ ਲਈ ਕੰਮ ਕਰਨ ਵਾਲੇ ਵੀਰ ਸਿੰਘ ਧੀਂਗਾਨ ਜੀ ਅੱਜ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਰਹੇ ਹਨ। ‘ਆਪ’ ਲਈ ਇਹ ਬਹੁਤ ਖੁਸ਼ੀ ਦਾ ਦਿਨ ਹੈ।
Previous articleਜੇ ਅੱਜ ਨਾ ਭਰਿਆ Income Tax, ਤਾਂ ਜਾਣੋਂ ਕਿੰਨਾ ਲੱਗੇਗਾ ਜ਼ੁਰਮਾਨਾ
Next articleਗੁਰੂ ਸਾਹਿਬ ਨੇ ਲੱਖਾਂ ਕਿਲੋਮੀਟਰ ਪੈਦਲ ਯਾਤਰਾ ਕਰਕੇ ਨਾਮ ਜਪੋ, ਵੰਡ ਛਕੋ ਅਤੇ ਕਿਰਤ ਕਰੋ ਦਾ ਸੰਦੇਸ਼ ਦਿੱਤਾ: ਮੁੱਖ ਮੰਤਰੀ

LEAVE A REPLY

Please enter your comment!
Please enter your name here