Navjot Singh Sidhu ਦੀ ਇੱਛਾ ਹੈ ਕਿ ਉਹ Kapil Sharma ਨਾਲ ਕੰਮ ਕਰਨ।
ਕਾਮੇਡੀਅਨ Kapil Sharmaਨੇ ਆਪਣੇ ਸ਼ੋਅ ਰਾਹੀਂ ਦਰਸ਼ਕਾਂ ਦੇ ਦਿਲਾਂ ‘ਚ ਖਾਸ ਜਗ੍ਹਾ ਬਣਾਈ ਹੈ। ਟੀਵੀ ਤੋਂ ਬਾਅਦ ਓਟੀਟੀ ‘ਤੇ ਵੀ ਉਨ੍ਹਾਂ ਦੇ ਸ਼ੋਅ ਨੂੰ ਦਰਸ਼ਕਾਂ ਦਾ ਪਿਆਰ ਮਿਲ ਰਿਹਾ ਹੈ। ਇਕ ਸਮਾਂ ਸੀ ਜਦੋਂ Navjot Singh Sidhu ਦੀ ਸ਼ਾਇਰੀ ‘ਦ Kapil Sharma Show ਦੇ ਐਪੀਸੋਡਸ ‘ਚ ਚਾਰ ਚੰਨ ਲਗਾ ਦਿੰਦੀ ਸੀ। ਇਹ ਸਾਲ 2019 ਸੀ, ਜਦੋਂ ਸਿੱਧੂ ਨੇ ਅਚਾਨਕ ਕਪਿਲ ਦੇ ਸ਼ੋਅ ਤੋਂ ਦੂਰੀ ਬਣਾ ਲਈ ਸੀ। ਖੈਰ, 5 ਸਾਲਾਂ ਤਕ ਇਸ ਸਵਾਲ ਦਾ ਜਵਾਬ ਨਹੀਂ ਮਿਲਿਆ ਕਿ ਇਸ ਦੇ ਪਿੱਛੇ ਕੀ ਕਾਰਨ ਸੀ।
Navjot Singh Sidhu ਦ ਗ੍ਰੇਟ ਇੰਡੀਅਨ Kapil Sharma Show ਦੇ ਤਾਜ਼ਾ ਐਪੀਸੋਡ ‘ਚ ਮਹਿਮਾਨ ਵਜੋਂ ਨਜ਼ਰ ਆਉਣਗੇ। ਇਸ ਦੌਰਾਨ ਹੁਣ ਉਨ੍ਹਾਂ Kapil Sharma ਦੇ ਅਚਾਨਕ ਸ਼ੋਅ ਛੱਡਣ ਦੇ ਕਾਰਨ ਬਾਰੇ ਆਪਣੀ ਚੁੱਪੀ ਤੋੜੀ ਦਿੱਤੀ ਹੈ।
Sidhu ਨੇ Kapil ਦੇ Show ਨੂੰ ਦੱਸਿਆ ਗੁਲਦਸਤਾ
‘ਦਿ ਗ੍ਰੇਨ ਟਾਕ ਸ਼ੋਅ’ ‘ਚ ਸਿੱਧੂ ਨੇ ਕਪਿਲ ਸ਼ਰਮਾ ਸ਼ੋਅ ਦੀਆਂ ਯਾਦਾਂ ਨੂੰ ਤਾਜ਼ਾ ਕੀਤਾ। ਉਨ੍ਹਾਂ ਕਿਹਾ, ‘ The Kapil Sharma Show ਰੱਬ ਵੱਲੋਂ ਬਣਾਇਆ ਹੋਇਆ ਇਕ ਪਿਆਰਾ ਗੁਲਦਸਤਾ ਹੈ, ਜਿਸ ਦਾ ਸਿਹਰਾ ਚਾਹ ਕੇ ਵੀ ਕੋਈ ਹੋਰ ਨਹੀਂ ਲੈ ਸਕਦਾ।
ਉਸ ਸ਼ੋਅ ‘ਚ ਵੱਖ-ਵੱਖ ਤਰ੍ਹਾਂ ਦੀ ਖੁਸ਼ਬੂ ਆ ਰਹੀ ਸੀ। ਜਦੋਂ Kapil ਮੇਰੇ ਕੋਲ ਆਇਆ ਤਾਂ ਉਸ ਸਮੇਂ ਮੈਂ Big Boss ਤੋਂ ਬਾਹਰ ਆਇਆ ਹੀ ਸੀ ਜਿਸ ਕਾਰਨ ਅਸੀਂ ਸ਼ੋਅ ਬਾਰੇ ਚਰਚਾ ਕੀਤੀ। ਫਿਰ ਸਭ ਕੁਝ ਠੀਕ ਹੋ ਗਿਆ ਤੇ ਕਈ ਕਲਾਕਾਰ ਵੀ ਸ਼ੋਅ ਦਾ ਹਿੱਸਾ ਬਣਨ ਲਈ ਚੁਣੇ ਗਏ।
ਸਿਆਸੀ ਕਾਰਨਾਂ ਕਰਕੇ ਛੱਡਣਾ ਪਿਆ ਸ਼ੋਅ
Cricketer ਤੋਂ ਸਿਆਸਤਦਾਨ ਬਣੇ Navjot Singh Sidhu ਨੇ ਕਪਿਲ ਦਾ ਸ਼ੋਅ ਛੱਡਣ ਦਾ ਕਾਰਨ ਦੱਸਿਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਸ਼ੋਅ ਛੱਡਣ ਪਿੱਛੇ ਸਿਆਸੀ ਕਾਰਨ ਸੀ। ਹਾਲਾਂਕਿ ਉਨ੍ਹਾਂ ਇਸ ਬਾਰੇ ਜ਼ਿਆਦਾ ਕੁਝ ਦੱਸਣ ਤੋਂ ਇਨਕਾਰ ਕਰ ਦਿੱਤਾ।
Sidhu ਨੇ ਕਿਹਾ ਕਿ ਸਿਆਸੀ ਕਾਰਨ ਸਨ, ਜਿਨ੍ਹਾਂ ਬਾਰੇ ਮੈਂ ਗੱਲ ਨਹੀਂ ਕਰਨਾ ਚਾਹੁੰਦਾ ਤੇ ਹੋਰ ਵੀ ਕਈ ਕਾਰਨ ਸਨ, ਜਿਨ੍ਹਾਂ ਕਾਰਨ ਗੁਲਦਸਤਾ ਬਿਖਰ ਗਿਆ।
ਰਿਪੋਰਟ ਮੁਤਾਬਕ ਸਿੱਧੂ ਦੀ ਇੱਛਾ ਹੈ ਕਿ ਉਹ ਕਪਿਲ ਸ਼ਰਮਾ ਨਾਲ ਕੰਮ ਕਰਨ। ਇਸ ਬਾਰੇ ਉਨ੍ਹਾਂ ਕਿਹਾ, ‘ਸ਼ੋਅ ਛੱਡਣ ਤੋਂ ਬਾਅਦ ਤੋਂ ਹੀ ਮੇਰੀ ਇਹ ਇੱਛਾ ਰਹੀ ਹੈ ਕਿ ਉਹ ਗੁਲਦਸਤਾ ਦੁਬਾਰਾ ਉਸੇ ਤਰ੍ਹਾਂ ਦਾ ਹੋ ਜਾਵੇ, ਜਿਵੇਂ ਦਾ ਉਹ ਸੀ। ਇਸ ਲਈ ਮਦਦ ਕਰਨ ਵਾਲਾ ਮੈਂ ਪਹਿਲਾ ਵਿਅਕਤੀ ਬਣਾਂਗਾ।’
Navjot Singh Sidhu ਨੇ Kapil ਦੀ ਤਾਰੀਫ ਕਰਦਿਆਂ ਉਨ੍ਹਾਂ ਨੂੰ ਜੀਨੀਅਸ ਦੱਸਿਆ। ਨਾਲ ਹੀ ਉਨ੍ਹਾਂ ਦੇ ਸ਼ੋਅ ਦੇ ਚੰਗੇ ਪ੍ਰਦਰਸ਼ਨ ਦੀ ਵੀ ਤਾਰੀਫ ਕੀਤੀ।