Home latest News Barnala ਤੇ Giddarwaha ਚ Kejriwal ਦੀ ਰੈਲੀ, Dimpy ਅਤੇ Dhaliwal ਲਈ... latest News Barnala ਤੇ Giddarwaha ਚ Kejriwal ਦੀ ਰੈਲੀ, Dimpy ਅਤੇ Dhaliwal ਲਈ ਮੰਗਣ ਵੋਟਾਂ By admin - November 16, 2024 29 0 FacebookTwitterPinterestWhatsApp ਜ਼ਿਮਨੀ ਚੋਣਾਂ ਵਿੱਚ ਸਿਆਸੀ ਪਾਰਟੀਆਂ ਨੇ ਆਪਣੀ ਤਾਕਤ ਝੌਂਕ ਦਿੱਤੀ ਹੈ। ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਅੱਜ ਪੰਜਾਬ ਦੌਰੇ ਤੇ ਆ ਰਹੇ ਹਨ। ਉਹਨਾਂ ਵੱਲੋਂ Barnala ਅਤੇ ਗਿੱਦੜਵਾਹਾ ਵਿੱਚ ਚੋਣ ਰੈਲੀ ਨੂੰ ਸੰਬੋਧਨ ਕੀਤਾ ਜਾਵੇਗਾ। ਜ਼ਿਮਨੀ ਚੋਣਾਂ ਦਾ ਚੋਣ ਪ੍ਰਚਾਰ ਆਪਣੇ ਆਖਰੀ ਪੜਾਅ ਤੇ ਪਹੁੰਚ ਗਿਆ ਹੈ। 20 ਨਵੰਬਰ ਨੂੰ ਪੰਜਾਬ ਦੀਆਂ 4 ਵਿਧਾਨ ਸਭਾ ਸੀਟਾਂ ਤੇ ਵੋਟਿੰਗ ਹੋਵੇਗੀ। ਅਰਵਿੰਦ ਕੇਜਰੀਵਾਲ Barnala ਵਿੱਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਹਰਿੰਦਰ ਸਿੰਘ ਧਾਲੀਵਾਲ ਦੇ ਹੱਕ ਵਿੱਚ ਚੋਣ ਰੈਲੀ ਕਰਨਗੇ। ਇਸ ਤੋਂ ਬਾਅਦ ਗਿੱਦੜਵਾਹਾ ਵਿੱਚ ਡਿੰਪੀ ਢਿੱਲੋਂ ਦੇ ਹੱਕ ਵਿੱਚ ਰੈਲੀ ਕੀਤੀ ਜਾਵੇਗੀ। Barnala ਵਿੱਚ Arvind Kejriwal ਦੀ ਪਹਿਲੀ ਰੈਲੀ ਜ਼ਿਮਨੀ ਚੋਣਾਂ ਦੌਰਾਨ ਬਰਨਾਲਾ ਵਿੱਚ Arvind Kejriwal ਦੀ ਇਹ ਪਹਿਲੀ ਰੈਲੀ ਹੈ। ਇਸ ਤੋਂ ਪਹਿਲਾਂ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਬਰਨਾਲਾ ਵਿੱਚ Harinder Dhaliwal ਦੇ ਹੱਕ ਵਿੱਚ ਰੋਡ ਸ਼ੋਅ ਕੀਤਾ ਗਿਆ ਸੀ। ਇਹ ਰੋਡ ਸ਼ੋਅ ਨਹਿਰੂ ਚੌਂਕ ਤੋਂ ਸ਼ਹੀਦ ਭਗਤ ਸਿੰਘ ਚੌਂਕ ਤੱਕ ਹੋਇਆ ਸੀ। ਜਿਸ ਤੋਂ ਬਾਅਦ ਅੱਜ ਅਰਵਿੰਦ ਕੇਜਰੀਵਾਲ ਰੈਲੀ ਕਰਨ ਜਾ ਰਹੇ ਹਨ। ਇਸ ਤੋਂ ਪਹਿਲਾਂ ਅਰਵਿੰਦ ਕੇਜਰੀਵਾਲ ਨੇ ਚੱਬੇਵਾਲ ਵਿੱਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਇਸ਼ਾਂਕ ਅਤੇ ਡੇਰਾ ਬਾਬਾ ਨਾਨਕ ਤੋਂ ਉਮੀਦਵਾਰ ਗੁਰਦੀਪ ਸਿੰਘ ਰੰਧਾਵਾ ਦੇ ਹੱਕ ਵਿੱਚ ਚੋਣ ਰੈਲੀ ਕੀਤੀ ਗਈ ਸੀ। Dimpy ਲਈ ਪਹਿਲਾਂ ਵੀ ਰੈਲੀ ਕਰ ਚੁੱਕੇ ਹਨ CM Bhagwant Maan ਇਸ ਤੋਂ ਪਹਿਲਾਂ Giddarwaha ਵਿੱਚ ਡਿੰਪੀ ਢਿੱਲੋਂ ਦੇ ਹੱਕ ਮੁੱਖ ਮੰਤਰੀ Bhagwant Maan ਰੋਡ ਸ਼ੋਅ ਅਤੇ ਚੋਣ ਰੈਲੀ ਨੂੰ ਸੰਬੋਧਨ ਕਰ ਚੁੱਕੇ ਹਨ। ਅੱਜ Arvind Kejriwal ਵੱਲੋਂ ਰੈਲੀ ਕੀਤੀ ਜਾਵੇਗੀ। ਜ਼ਿਕਰ ਏ ਖਾਸ ਹੈ ਕਿ ਇਸ ਵਾਰ ਜ਼ਿਮਨੀ ਚੋਣ ਵਿੱਚ ਆਮ ਆਦਮੀ ਪਾਰਟੀ ਦਾ ਜ਼ਿਆਦਾ ਧਿਆਨ ਗਿੱਦੜਵਾਹਾ ਸੀਟ ਤੇ ਹੈ। ਕਿਉਂਕਿ ਐਥੇ ਸਿੱਧਾ ਮੁਕਾਬਲਾ Amarinder Singh Raja Waring ਦੇ ਪਰਿਵਾਰ ਨਾਲ ਹੈ। ਜੋ ਐਥੋਂ 2022 ਵਿੱਚ ਵਿਧਾਇਕ ਚੁਣੇ ਗਏ ਸਨ। ਉਹਨਾਂ ਦੇ ਸਾਂਸਦ ਬਣਨ ਮਗਰੋਂ ਇਹ ਸੀਟ ਖਾਲੀ ਹੋਈ ਸੀ। AAP ਦੇ ਪੋਸਟਰ ਪਾੜੇ Arvind Kejriwalਦੀ ਰੈਲੀ ਤੋਂ ਪਹਿਲਾਂ Giddarwaha ਦੇ ਕਈ ਪਿੰਡਾਂ ਵਿੱਚ ਸ਼ਰਾਰਤੀ ਅਨਸਰਾਂ ਨੇ ਆਮ ਆਦਮੀ ਪਾਰਟੀ ਦੇ ਪੋਸਟਰ ਪਾੜ ਦਿੱਤੇ। ਆਮ ਆਦਮੀ ਪਾਰਟੀ ਦੇ ਉਮੀਦਵਾਰ Dimpy Dhillon ਵੱਲੋਂ ਇਹ ਪੋਸਟਰ ਲਗਾਏ ਗਏ ਸਨ।