Home Desh Adani ‘ਤੇ ਆਰ-ਪਾਰ! BJP ਬੋਲੀ- Rahul Gandhi ਕਾਰਨ ਕਰੋੜਾਂ ਲੋਕਾਂ ਦਾ ਨੁਕਸਾਨ

Adani ‘ਤੇ ਆਰ-ਪਾਰ! BJP ਬੋਲੀ- Rahul Gandhi ਕਾਰਨ ਕਰੋੜਾਂ ਲੋਕਾਂ ਦਾ ਨੁਕਸਾਨ

5
0

America ਦੇ SEC ਦੇ ਆਰੋਪਾਂ ਤੋਂ ਬਾਅਦ ਭਾਜਪਾ ਅਤੇ ਕਾਂਗਰਸ ਵਿਚਾਲੇ ਤਿੱਖੀ ਬਹਿਸ ਛਿੜ ਗਈ ਹੈ।

America ਦੇ Securities Exchange Commission  ਵੱਲੋਂ ਅਰਬਪਤੀ ਗੌਤਮ ਅਡਾਨੀ ‘ਤੇ ਲਾਏ ਆਰੋਪਾਂ ਤੋਂ ਬਾਅਦ ਦੇਸ਼ ‘ਚ ਸਿਆਸੀ ਤਾਪਮਾਨ ਵਧ ਗਿਆ ਹੈ। Congress ਸਾਂਸਦ Rahul Gandhi ਨੇ ਗੌਤਮ ਅਡਾਨੀ ਦੀ ਗ੍ਰਿਫਤਾਰੀ ਦੀ ਮੰਗ ਕੀਤੀ ਹੈ।

ਰਾਹੁਲ ਨੇ ਕਿਹਾ ਕਿ Gautam Adani ਨੇ ਘੁਟਾਲਾ ਕੀਤਾ ਹੈ ਅਤੇ ਉਨ੍ਹਾਂ ਨੂੰ ਗ੍ਰਿਫਤਾਰ ਕੀਤਾ ਜਾਣਾ ਚਾਹੀਦਾ ਹੈ। Rahul ਦੇ ਹਮਲੇ ਦਾ ਭਾਜਪਾ ਨੇ ਜਵਾਬ ਦਿੱਤਾ ਹੈ।

ਪਾਰਟੀ ਦੇ ਬੁਲਾਰੇ ਸੰਬਿਤ ਪਾਤਰਾ ਨੇ ਸਵਾਲ ਕੀਤਾ ਕਿ ਜਿੱਥੇ ਵੀ ਕਾਂਗਰਸ ਸੱਤਾ ਵਿੱਚ ਸੀ, ਉੱਥੇ ਗੌਤਮ ਅਡਾਨੀ ਨੇ ਨਿਵੇਸ਼ ਕੀਤਾ ਸੀ। ਰਾਹੁਲ ਜੀ ਜਵਾਬ ਦਿਓ ਕਿ ਤੁਹਾਡੀਆਂ ਸਰਕਾਰਾਂ ਨੇ ਮਦਦ ਕਿਉਂ ਲਈ।

‘Rahul ਕਾਰਨ ਲੋਕਾਂ ਨੂੰ ਨੁਕਸਾਨ’

ਸੰਬਿਤ ਪਾਤਰਾ ਨੇ ਕਿਹਾ ਕਿ Chhattisgarh ਵਿੱਚ ਭੁਪੇਸ਼ ਬਘੇਲ ਦੀ ਸਰਕਾਰ ਸੀ। ਆਂਧਰਾ ਪ੍ਰਦੇਸ਼ ਵਿੱਚ ਵਾਈਐਸਆਰਸੀਪੀ ਦੀ ਸਰਕਾਰ ਸੀ, ਤਾਮਿਲਨਾਡੂ ਵਿੱਚ ਸਟਾਲਿਨ ਦੀ ਸਰਕਾਰ ਸੀ, ਓਡੀਸ਼ਾ ਵਿੱਚ ਨਵੀਨ ਪਟਨਾਇਕ ਦੀ ਸਰਕਾਰ ਸੀ ਉੱਥੇ ਅਡਾਨੀ ਨੇ ਨਿਵੇਸ਼ ਕੀਤਾ। ਜੇਕਰ ਅਡਾਨੀ ਭ੍ਰਿਸ਼ਟ ਹਨ ਤਾਂ ਉਨ੍ਹਾਂ ਦੀ ਮਦਦ ਕਿਉਂ ਲਈ ਗਈ?

ਸੰਬਿਤ ਪਾਤਰਾ ਨੇ ਕਿਹਾ ਕਿ ਜਦੋਂ Rahul Gandhi PM Modi ਦੀ ਕ੍ਰੈਡਿਬਿਲਿਟੀ ਖ਼ਤਮ ਹੋਣ ਦੀ ਗੱਲ ਕਰ ਰਹੇ ਸਨ ਤਾਂ ਮੋਦੀ ਜੀ ਦੂਜੇ ਦੇਸ਼ ਦਾ ਸਰਵਉੱਚ ਨਾਗਰਿਕ ਪੁਰਸਕਾਰ ਲੈ ਰਹੇ ਸਨ।

Rahul Gandhi, ਤੁਸੀਂ ਸਟ੍ਰਕਚਰ ਦੀ ਗੱਲ ਕਰ ਰਹੇ ਸੀ। ਤੁਹਾਡਾ ਸਟ੍ਰਕਚਰ ਜਾਰਜ ਸੋਰੋਸ ਹੈ। ਹਰ ਕੋਈ ਇਹ ਜਾਣਦਾ ਹੈ।

BJP ਦੇ ਬੁਲਾਰੇ ਨੇ ਕਿਹਾ ਕਿ ਅੱਜ ਤੜਕੇ 4 ਵਜੇ ਤੋਂ ਉਨ੍ਹਾਂ (ਰਾਹੁਲ ਗਾਂਧੀ) ਦਾ ਪੂਰਾ ਸਟ੍ਰਕਚਰ ਭਾਰਤ ਦੇ ਬਾਜ਼ਾਰ ਨੂੰ ਹੇਠਾਂ ਲਿਆਉਣ ਵਿੱਚ ਰੁੱਝਿਆ ਹੋਇਆ ਹੈ।

ਅੱਜ ਤੁਹਾਡੇ ਕਾਰਨ 2.5 ਕਰੋੜ ਲੋਕਾਂ ਨੂੰ ਸ਼ੇਅਰ ਬਾਜ਼ਾਰ ‘ਚ ਨੁਕਸਾਨ ਹੋਇਆ ਹੈ। ਸੰਬਿਤ ਪਾਤਰਾ ਦਾ Rahul Ghandi ‘ਤੇ ਹਮਲਾ ਜਾਰੀ ਰਿਹਾ।

ਉਨ੍ਹਾਂ ਕਿਹਾ ਕਿ ਤੁਸੀਂ ਕਹਿੰਦੇ ਹੋ ਕਿ ਅਡਾਨੀ ਦੇ ਪਿੱਛੇ ਪੀਐਮ ਮੋਦੀ ਹਨ, ਫਿਰ ਭੁਪੇਸ਼ ਬਘੇਲ ਦੇ ਸਮੇਂ Chhattisgarh ਵਿੱਚ 25,000 ਕਰੋੜ ਰੁਪਏ ਦਾ ਨਿਵੇਸ਼ ਕਿਉਂ ਕੀਤਾ ਗਿਆ ਸੀ।

ਅਸ਼ੋਕ ਗਹਿਲੋਤ ਨੇ Rajasthan ਵਿੱਚ 65,000 ਕਰੋੜ ਰੁਪਏ ਦਾ ਨਿਵੇਸ਼ ਕਿਉਂ ਕੀਤਾ ਸੀ, ਤੁਹਾਡੀ ਸਰਕਾਰ ਨੇ ਕਰਨਾਟਕ ਵਿੱਚ 1 ਲੱਖ ਕਰੋੜ ਰੁਪਏ ਦੇ ਨਿਵੇਸ਼ ਦਾ ਵਾਅਦਾ ਕਿਉਂ ਕੀਤਾ?

Telangana ਦੇ Chief Minister Revanth Reddy ਨੇ ਆਪਣੀ ਸੰਸਥਾ ਲਈ ਡੋਨੇਸ਼ਨ ਕਿਉਂ ਲਿਆ? ਅਸੀਂ ਤੁਹਾਨੂੰ ਕਹਿੰਦੇ ਹਾਂ ਕਿ ਤੁਸੀਂ ਇਨ੍ਹਾਂ ਸਾਰੇ ਮੁੱਦਿਆਂ ਬਾਰੇ ਅਦਾਲਤ ਵਿੱਚ ਜਾਓ ।

Congress, ਖਾਸ ਤੌਰ ‘ਤੇ Rahul Ghandi ਨੇ ਪ੍ਰਧਾਨ ਮੰਤਰੀ Modi ਦੀ ਅਗਵਾਈ ਵਾਲੀ ਸਰਕਾਰ ਅਤੇ ਅਡਾਨੀ ਦਰਮਿਆਨ ਨੇੜਤਾ ਦਾ ਲਗਾਤਾਰ ਅਰੋਪ ਲਗਾਇਆ ਹੈ, ਅਤੇ ਦਾਅਵਾ ਕੀਤਾ ਹੈ ਕਿ ਸਮੂਹ ਨੂੰ ਬੰਦਰਗਾਹਾਂ ਤੋਂ ਊਰਜਾ ਤੱਕ ਦੇ ਖੇਤਰਾਂ ਵਿੱਚ ਭਾਜਪਾ ਸਰਕਾਰ ਤੋਂ ਅਨੁਚਿਤ ਲਾਭ ਪ੍ਰਾਪਤ ਹੋਏ ਹਨ।

Adani ‘ਤੇ ਕੀ ਹਨ ਆਰੋਪ ?

ਦਰਅਸਲ, ਅਮਰੀਕੀ ਵਕੀਲਾਂ ਨੇ Adani ਅਤੇ ਉਨ੍ਹਾਂ ਦੇ ਭਤੀਜੇ ਸਾਗਰ ਅਡਾਨੀ ‘ਤੇ ਭਾਰਤ ਸਰਕਾਰ ਦੇ ਅਧਿਕਾਰੀਆਂ ਨੂੰ ਰਿਸ਼ਵਤ ਦੇ ਕੇ ਸੂਰਜੀ ਊਰਜਾ ਦੇ ਠੇਕੇ ਹਾਸਲ ਕਰਨ ਦਾ ਆਰੋਪ ਲਗਾਇਆ ਹੈ। ਇਸ ਕਥਿਤ ਯੋਜਨਾ ਤਹਿਤ 2020 ਤੋਂ 2024 ਤੱਕ 25 ਕਰੋੜ ਡਾਲਰ (ਕਰੀਬ 2236 ਕਰੋੜ ਰੁਪਏ) ਦੀ ਰਿਸ਼ਵਤ ਦਿੱਤੀ ਗਈ ਸੀ।

Adani ‘ਤੇ ਭਾਰਤੀ ਉਪ ਮਹਾਂਦੀਪ ਵਿਚ ਸੋਲਰ ਪ੍ਰੋਜੈਕਟਾਂ ਲਈ ਠੇਕੇ ਅਤੇ ਫੰਡ ਪ੍ਰਾਪਤ ਕਰਨ ਲਈ ਵੱਡੇ ਪੱਧਰ ‘ਤੇ ਰਿਸ਼ਵਤ ਦੇਣ ਅਤੇ ਇਸ ਨੂੰ ਅਮਰੀਕੀ ਨਿਵੇਸ਼ਕਾਂ ਤੋਂ ਛੁਪਾਉਣ ਦਾ ਆਰੋਪ ਹੈ।

Adani ਦੇ ਨਾਲ ਜਿਨ੍ਹਾਂ ਲੋਕਾਂ ਤੇ ਆਰੋਪ ਲੱਗੇ ਹਨ …ਉਨ੍ਹਾਂ ਵਿੱਚ ਅਡਾਨੀ ਗ੍ਰੀਨ ਐਨਰਜੀ ਦੇ ਕਾਰਜਕਾਰੀ ਨਿਰਦੇਸ਼ਕ ਉਨ੍ਹਾਂ ਦੇ ਭਤੀਜੇ ਸਾਗਰ ਅਡਾਨੀ ਅਤੇ ਕੰਪਨੀ ਦੇ ਮੁੱਖ ਕਾਰਜਕਾਰੀ ਅਧਿਕਾਰੀ ਵਿਨੀਤ ਜੈਨ ਸ਼ਾਮਲ ਹਨ।

Previous articlePunjab: ਜੰਗਲ ‘ਚ ਹਥਿਆਰ ਲੈਣ ਗਈ Police ‘ਤੇ ਮੁਲਜ਼ਮ ਨੇ ਚਲਾਈ ਗੋਲੀ
Next articleIndia ਅਤੇ Australia ਵਿਚਾਲੇ ਭਲਕੇ ਸ਼ੁਰੂ ਹੋਵੇਗਾ First Test, ਜਾਣੋ ਕਿੱਥੇ ਅਤੇ ਕਿਵੇਂ ਮੁਫ਼ਤ ‘ਚ ਦੇਖ ਸਕੋਗੇ ਲਾਈਵ ਮੈਚ

LEAVE A REPLY

Please enter your comment!
Please enter your name here