Home Desh Dimpy Dhillon ਨੇ ਜਿੱਤਿਆ Giddarbaha ਦਾ ‘ਕਿਲ੍ਹਾ’, 21 ਹਜ਼ਾਰ 801 ਵੋਟਾਂ ਨਾਲ... Deshlatest NewsPanjabRajniti Dimpy Dhillon ਨੇ ਜਿੱਤਿਆ Giddarbaha ਦਾ ‘ਕਿਲ੍ਹਾ’, 21 ਹਜ਼ਾਰ 801 ਵੋਟਾਂ ਨਾਲ Amrita Waring ਨੂੰ ਹਰਾਇਆ By admin - November 23, 2024 8 0 FacebookTwitterPinterestWhatsApp Giddarbaha ਸੀਟ ਤੇ ਇਸ ਵਾਰ ਰੌਚਕ ਮੁਕਾਬਲਾ ਦੇਖਣ ਨੂੰ ਮਿਲਿਆ। ਜ਼ਿਮਨੀ ਚੋਣਾਂ ਦੇ ਨਤੀਜ਼ੇ ਆ ਚੁੱਕੇ ਹਨ। ਕਾਂਗਰਸ ਆਪਣਾ Giddarbaha ਦਾ ‘ਕਿਲ੍ਹਾ’ ਹਾਰ ਗਈ ਹੈ। ਆਮ ਆਦਮੀ ਪਾਰਟੀ ਦੇ ਉਮੀਦਵਾਰ ਹਰਦੀਪ ਸਿੰਘ ਡਿੰਪੀ ਢਿੱਲੋਂ ਨੇ 21 ਹਜ਼ਾਰ ਦੇ ਵੱਡੇ ਫ਼ਰਕ ਨਾਲ ਕਾਂਗਰਸੀ ਉਮੀਦਵਾਰ Amrita Waring ਨੂੰ ਹਰਾਇਆ। ਹਾਲਾਂਕਿ ਵੋਟਾਂ ਦੀ ਗਿਣਤੀ ਸ਼ੁਰੂ ਹੋਣ ਤੋਂ ਲੈਕੇ ਹੀ ਆਮ ਆਦਮੀ ਪਾਰਟੀ ਦੇ ਉਮੀਦਵਾਰ ਅੱਗੇ ਰਹੇ ਅਤੇ ਆਪਣੀ ਲੀਡ ਨੂੰ ਮਜ਼ਬੂਤ ਰੱਖਿਆ। ਜਿਸ ਦਾ ਨਤੀਜ਼ਾ ਇਹ ਹੋਇਆ ਕਿ ਡਿੰਪੀ ਲੀਡ ਨੂੰ ਜਿੱਤ ਵਿੱਚ ਤਬਦੀਲ ਕਰਨ ਵਿੱਚ ਕਾਮਯਾਬ ਰਹੇ। ਆਮ ਆਦਮੀ ਪਾਰਟੀ ਦੇ ਉਮੀਦਵਾਰ Hardeep Singh Dimpy Dhillon ਨੂੰ 71 ਹਜ਼ਾਰ 198 ਵੋਟਾਂ ਮਿਲੀਆਂ। ਜਦੋਂ ਕਿ ਦੂਜੇ ਨੰਬਰ ਤੇ ਕਾਂਗਰਸ ਦੀ ਉਮੀਦਵਾਰ Amrita Waring ਰਹੀ। ਜਿਸ ਨੂੰ 49 ਹਜ਼ਾਰ 397 ਵੋਟਾਂ ਮਿਲੀਆਂ। ਤੀਜੇ ਨੰਬਰ ਤੇ ਭਾਜਪਾ ਦੇ ਉਮੀਦਵਾਰ ਮਨਪ੍ਰੀਤ ਸਿੰਘ ਬਾਦਲ ਨੂੰ 12 ਹਜ਼ਾਰ 174 ਵੋਟਾਂ ਮਿਲੀਆਂ। ਚੋਣਾਂ ਤੋਂ ਪਹਿਲਾਂ ਬਦਲੀ ਪਾਰਟੀ Hardeep Singh Dimpy Dhillon ਨੇ ਜ਼ਿਮਨੀ ਚੋਣਾਂ ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਨੂੰ ਅਲਵਿਦਾ ਕਹਿ ਦਿੱਤਾ ਸੀ। ਡਿੰਪੀ ਬਾਦਲ ਪਰਿਵਾਰ ਦੇ ਨੇੜੇ ਮੰਨੇ ਜਾਂਦੇ ਹਨ ਪਰ ਸੁਖਬੀਰ ਸਿੰਘ ਬਾਦਲ ਦੇ ਗਿੱਦੜਵਾਹਾ ਤੋਂ ਲੜਣ ਦੀਆਂ ਚਰਚਾਵਾਂ ਵਿਚਾਲੇ ਉਹਨਾਂ ਨੇ ਪਾਰਟੀ ਨੂੰ ਅਲਵਿਦਾ ਕਹਿ ਦਿੱਤਾ ਸੀ। ਉਹਨਾਂ ਨੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਸੀ ਕਿ ਸੰਗਤਾਂ ਦਾ ਫੈਸਲਾ ਹੈ ਕਿ ਹੁਣ Dimpy ਸਰਕਾਰ ਨਾਲ ਕੰਮ ਕਰੇ। ਜਿਸ ਤੋਂ ਬਾਅਦ ਮੁੱਖ ਮੰਤਰੀ Bhagwant Maan ਨੇ ਉਹਨਾਂ ਨੂੰ ਪਾਰਟੀ ਵਿੱਚ ਸ਼ਾਮਿਲ ਕਰਵਾਇਆ ਸੀ। ਪਹਿਲੀ ਵਾਰ Amrita Waring ਨੇ ਲੜੀ ਸੀ ਚੋਣ ਇਹ ਪਹਿਲਾਂ ਮੌਕਾ ਸੀ ਜਦੋਂ Amrita Waring ਨੇ ਚੋਣ ਲੜੀ ਸੀ। ਰਾਜਾ ਵੜਿੰਗ ਦੇ ਸਾਂਸਦ ਬਣਨ ਮਗਰੋਂ Congress ਨੇ ਅੰਮ੍ਰਿਤਾ ਨੂੰ ਗਿੱਦੜਵਾਹਾ ਤੋਂ ਉਮੀਦਵਾਰ ਬਣਾਇਆ ਸੀ। ਪਰ ਉਹਨਾਂ ਨੂੰ ਡਿੰਪੀ ਹੱਥੋਂ ਹਾਰ ਦਾ ਸਾਹਮਣਾ ਕਰਨਾ ਪਿਆ। ਚੋਣਾਂ ਦੌਰਾਨ Amarinder Singh Raja Waring ਨੇ ਕਿਹਾ ਸੀ ਕਿ ਸਿਆਸਤ ਵਿੱਚ ਆਉਣਾ ਅੰਮ੍ਰਿਤਾ ਦਾ ਡ੍ਰੀਮ ਸੀ। ਜੋ ਪੂਰਾ ਹੋ ਰਿਹਾ ਹੈ। Congress ਨੇ ਹਾਰੀਆਂ 3 ਸੀਟਾਂ ਸਾਲ 2022 ਵਿੱਚ Congress ਨੇ 3 ਸੀਟਾਂ ਡੇਰਾ ਬਾਬਾ ਨਾਨਕ, ਚੱਬੇਵਾਲ ਅਤੇ ਗਿੱਦੜਵਾਹਾ ਵਿੱਚ ਜਿੱਤ ਹਾਸਿਲ ਕੀਤੀ ਸੀ ਅਤੇ 2024 ਦੀਆਂ ਜ਼ਿਮਨੀ ਚੋਣਾਂ ਵਿੱਚ ਤਿੰਨੋਂ ਹੀ ਸੀਟਾਂ ਤੇ ਕਾਂਗਰਸ ਪਾਰਟੀ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਹੈ।