Home Desh ਨਿੰਮ-ਹਲਦੀ ਵਾਲੇ ਬਿਆਨ ‘ਤੇ ਸਿੱਧੂ ਦਾ U-Turn, ਬੋਲੇ- ਡਾਕਟਰਾਂ ਦਾ ਇਲਾਜ਼ ਸਭ... Deshlatest NewsPanjabRajniti ਨਿੰਮ-ਹਲਦੀ ਵਾਲੇ ਬਿਆਨ ‘ਤੇ ਸਿੱਧੂ ਦਾ U-Turn, ਬੋਲੇ- ਡਾਕਟਰਾਂ ਦਾ ਇਲਾਜ਼ ਸਭ ਤੋਂ ਪਹਿਲਾਂ By admin - November 25, 2024 9 0 FacebookTwitterPinterestWhatsApp Navjot Singh Sidhuਨੇ ਆਪਣੀ ਪਤਨੀ ਦੇ ਕੈਂਸਰ ਦੇ ਇਲਾਜ਼ ਲਈ ਆਯੁਰਵੇਦ ਦੇ ਇਸਤੇਮਾਲ ਵਾਲੇ ਬਿਆਨ ਤੋਂ ਯੂ-ਟਰਨ ਲੈ ਲਿਆ ਹੈ। ਭਾਰਤੀ ਟੀਮ ਦੇ ਸਾਬਕਾ ਕ੍ਰਿਕਟ ਖਿਡਾਰੀ ਤੇ ਕਾਂਗਰਸ ਪਾਰਟੀ ਦੇ ਆਗੂ ਨਵਜੋਤ ਸਿੰਘ ਸਿੱਧੂ ਨੇ ਆਪਣੀ ਪਤਨੀ ਦੇ ਕੈਂਸਰ ਦੇ ਇਲਾਜ਼ ਲਈ ਆਯੁਰਵੇਦ ਦੇ ਇਸਤੇਮਾਲ ਵਾਲੇ ਬਿਆਨ ਤੋਂ ਯੂ-ਟਰਨ ਲੈ ਲਿਆ ਹੈ। ਉਨ੍ਹਾਂ ਨੇ ਕਿਹਾ ਕਿ ਡਾਕਟਰ ਦਾ ਇਲਾਜ਼ ਸਰਵਉੱਚ (ਸਭ ਤੋਂ ਪਹਿਲਾਂ) ਹੁੰਦਾ ਹੈ। ਨਵਜੋਤ ਸਿੱਧੂ ਅੰਮ੍ਰਿਤਸਰ ਵਿੱਚ ਆਪਣੀ ਪਤਨੀ ਨਾਲ ਬਾਹਰ ਘੁੰਮਣ ਆਏ ਹੋਏ ਸਨ। ਉਨ੍ਹਾਂ ਨੇ ਸੋਸ਼ਲ ਮੀਡਆ ‘ਤੇ ਇਸ ਦੀ ਵੀਡੀਓ ਵੀ ਸਾਂਝੀ ਕੀਤੀ ਹੈ। ਨਵਜੋਤ ਸਿੰਘ ਸਿੱਧੂ ਪਤਨੀ ਨਵਜੋਤ ਕੌਰ ਸਿੱਧੂ ਦੇ ਠੀਕ ਹੋਣ ਤੋਂ ਬਾਅਦ ਵੀਡੀਓ ‘ਚ ਬਹੁੱਤ ਖੁਸ਼ ਨਜ਼ਰ ਆ ਰਹੇ ਹਨ। ਉਨ੍ਹਾਂ ਨੇ ਇਸ ਦੌਰਾਨ ਆਪਣੀ ਪਤਨੀ ਲਈ ਗਾਣਾ ਵੀ ਗਾਇਆ। ਉਨ੍ਹਾਂ ਨੇ ਅੰਮ੍ਰਿਤਸਰ ਸ਼ਹਿਰ ਵਿੱਚ ਘੁੰਮਦੇ ਹੋਏ ਵੀਡੀਓ ਸ਼ੇਅਰ ਕੀਤੀ ਹੈ, ਇਸੇ ਵੀਡੀਓ ਵਿੱਚ ਉਹ ਕਹਿ ਰਹੇ ਹਨ ਕਿ ਡਾਕਟਰੀ ਇਲਾਜ਼ ਸਭ ਤੋਂ ਪਹਿਲਾਂ ਹੁੰਦਾ ਹੈ, ਪਰ ਇਲਾਜ਼ ਦੇ ਨਾਲ ਕੀ ਕਰਨਾ ਚਾਹੀਦਾ ਹੈ, ਇਹ ਸਭ ਕੁੱਝ ਦੱਸਾਂਗਾ। ਇਸ ਲਈ ਕਿਸੇ ਕੋਲ ਇੱਕ ਪੈਸਾ ਨਹੀਂ ਲਵਾਂਗਾ ਤੇ ਮੋਟੀਵੇਸ਼ਨਲ ਟਾਕ ਕਰਾਂਗਾ। ਇਸ ਦੇ ਲਈ ਬਹੁੱਤ ਪੈਸੇ ਮਿਲਦੇ ਹਨ, ਪਰ ਮੈਂ ਇੱਕ ਪੈਸਾ ਨਹੀਂ ਲਵਾਂਗਾ। ਘਰੇਲੂ ਨੁਸਖਿਆਂ ਨਾਲ ਕੈਂਸਰ ਨੂੰ ਹਰਾਇਆ, ਸਿੱਧੂ ਦਾ ਦਾਅਵਾ ਨਵਜੋਤ ਸਿੰਘ ਸਿੱਧੂ ਨੇ ਪ੍ਰੈੱਸ ਕੰਨਫਰੈਂਸ ਕਰਦੇ ਹੋਏ ਕਿਹਾ ਸੀ ਕਿ ਉਨ੍ਹਾਂ ਦੀ ਪਤਨੀ ਹੁਣ ਕੈਂਸਰ ਮੁਕਤ ਹੈ। ਉਨ੍ਹਾਂ ਦੀ ਪਤਨੀ ਕੈਂਸਰ ਨਿੰਮ, ਹਲਦੀ, ਨਿੰਬੂ ਅਤੇ ਆਂਵਲਾ ਨੂੰ ਆਪਣੀ ਖੁਰਾਕ ਵਿੱਚ ਸ਼ਾਮਲ ਕਰਨ ਨਾਲ ਠੀਕ ਹੋ ਗਈ। ਸਿੱਧੂ ਨੇ ਦਾਅਵਾ ਕੀਤਾ ਕਿ ਉਨ੍ਹਾਂ ਦੀ ਪਤਨੀ ਨੇ ਇਨ੍ਹਾਂ ਘਰੇਲੂ ਨੁਸਖਿਆਂ ਨਾਲ ਕੈਂਸਰ ਨੂੰ ਹਰਾਇਆ ਹੈ। ਸਿੱਧੂ ਦਾ ਇਹ ਬਿਆਨ ਸੋਸ਼ਲ ਮੀਡੀਆ ਤੇ ਵੀ ਕਾਫੀ ਵਾਇਰਲ ਹੋਇਆ। ਡਾਕਟਰਾਂ ਨੇ ਦਾਅਵੇ ਟਤੇ ਕੀ ਕਿਹਾ? ਨਵਜੋਤ ਸਿੱਧੂ ਦੇ ਵੀਡੀਓ ਵਾਇਰਲ ਹੋਣ ਤੋਂ ਬਾਅਦ ਕੈਂਸਰ ਦੇ ਕਈ ਮਰੀਜ਼ ਆਪਣੇ ਡਾਕਟਰਾਂ ਨੂੰ ਆਯੁਰਵੇਦ ਨਾਲ ਇਲਾਜ ਸ਼ੁਰੂ ਕਰਨ ਬਾਰੇ ਪੁੱਛ ਰਹੇ ਹਨ। ਇਸ ਦੌਰਾਨ ਦੇਸ਼ ਦੇ ਸਭ ਤੋਂ ਵੱਡੇ ਕੈਂਸਰ ਹਸਪਤਾਲਾਂ ਵਿੱਚੋਂ ਇੱਕ ਟਾਟਾ ਮੈਮੋਰੀਅਲ ਹਸਪਤਾਲ ਦੇ 200 ਤੋਂ ਵੱਧ ਕੈਂਸਰ ਡਾਕਟਰਾਂ ਨੇ ਇੱਕ ਪੱਤਰ ਜਾਰੀ ਕਰਕੇ ਲੋਕਾਂ ਨੂੰ ਅਪੀਲ ਕੀਤੀ ਹੈ। ਇਸ ਚਿੱਠੀ ਚ ਡਾਕਟਰਾਂ ਨੇ ਕਿਹਾ ਹੈ ਕਿ ਸਾਬਕਾ ਕ੍ਰਿਕਟਰ ਦਾ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਿਹਾ ਹੈ, ਜਿਸ ਚ ਉਹ ਆਪਣੀ ਪਤਨੀ ਦੇ ਬ੍ਰੈਸਟ ਕੈਂਸਰ ਦੇ ਇਲਾਜ ਬਾਰੇ ਦੱਸ ਰਹੇ ਹਨ। ਵੀਡੀਓ ਦੇ ਕੁਝ ਹਿੱਸਿਆਂ ਵਿੱਚ ਕਿਹਾ ਗਿਆ ਹੈ ਕਿ ਡੇਅਰੀ ਉਤਪਾਦ ਅਤੇ ਚੀਨੀ ਨਾ ਖਾਣ ਅਤੇ ਹਲਦੀ ਅਤੇ ਨਿੰਮ ਦਾ ਸੇਵਨ ਕਰਕੇ ਕੈਂਸਰ ਦਾ ਇਲਾਜ ਕਰਨ ਨਾਲ ਉਨ੍ਹਾਂ ਦੇ ਕੈਂਸਰ ਨੂੰ ਠੀਕ ਕਰਨ ਵਿੱਚ ਮਦਦ ਮਿਲੀ। ਡਾਕਟਰਾਂ ਨੇ ਕਿਹਾ ਹੈ ਕਿ ਸਾਬਕਾ ਕ੍ਰਿਕਟਰ ਸਿੱਧੂ ਦੇ ਇਨ੍ਹਾਂ ਦਾਅਵਿਆਂ ਦਾ ਮੈਡੀਕਲ ਸਾਇੰਸ ਵਿੱਚ ਕੋਈ ਸਬੂਤ ਨਹੀਂ ਹੈ। ਅਜਿਹੇ ਆਯੁਰਵੈਦਿਕ ਉਪਚਾਰਾਂ ਤੇ ਖੋਜ ਜਾਰੀ ਹੈ, ਪਰ ਫਿਲਹਾਲ ਅਜਿਹਾ ਕੋਈ ਡਾਟਾ ਨਹੀਂ ਹੈ ਜੋ ਇਹ ਦਰਸਾਉਂਦਾ ਹੈ ਕਿ ਹਲਦੀ ਜਾਂ ਨਿੰਮ ਕੈਂਸਰ ਵਿਰੋਧੀ ਏਜੰਟ ਦੇ ਤੌਰ ਤੇ ਫਾਇਦੇਮੰਦ ਹਨ। ਡਾਕਟਰਾਂ ਨੇ ਲੋਕਾਂ ਨੂੰ ਅਜਿਹੇ ਦਾਅਵਿਆਂ ਨੂੰ ਸੱਚ ਨਾ ਸਮਝਣ ਦੀ ਅਪੀਲ ਕੀਤੀ ਹੈ। ਜੇਕਰ ਉਨ੍ਹਾਂ ਵਿੱਚ ਕੈਂਸਰ ਦੇ ਕੋਈ ਲੱਛਣ ਹਨ ਤਾਂ ਡਾਕਟਰ ਅਤੇ ਕੈਂਸਰ ਮਾਹਿਰ ਨਾਲ ਸਲਾਹ ਕਰੋ। ਜੇਕਰ ਸਮੇਂ ਸਿਰ ਪਤਾ ਲੱਗ ਜਾਵੇ ਤਾਂ ਕੈਂਸਰ ਦਾ ਇਲਾਜ ਕੀਤਾ ਜਾ ਸਕਦਾ ਹੈ। ਲੋਕਾਂ ਨੂੰ ਇਸ ਦਾਅਵੇ ਨੂੰ ਸੱਚ ਨਹੀਂ ਸਮਝਣਾ ਚਾਹੀਦਾ ਫੈਡਰੇਸ਼ਨ ਆਫ ਆਲ ਇੰਡੀਆ ਮੈਡੀਕਲ ਐਸੋਸੀਏਸ਼ਨਜ਼ (FAIMA) ਦੇ ਪ੍ਰਧਾਨ ਡਾਕਟਰ ਸੁਵਰਨਾਕਰ ਦੱਤਾ ਨੇ ਕਿਹਾ ਕਿ ਕੈਂਸਰ ਦੇ ਇਲਾਜ ਬਾਰੇ ਗਲਤ ਜਾਣਕਾਰੀ ਘਾਤਕ ਹੋ ਸਕਦੀ ਹੈ। ਇਸ ਗੱਲ ਤੇ ਖੋਜ ਚੱਲ ਰਹੀ ਹੈ ਕਿ ਕੀ ਨਿੰਮ ਅਤੇ ਹਲਦੀ ਵਰਗੀਆਂ ਚੀਜ਼ਾਂ ਚ ਕੈਂਸਰ ਵਿਰੋਧੀ ਤੱਤ ਹੁੰਦੇ ਹਨ ਜਾਂ ਨਹੀਂ। ਅਜਿਹੇ ਚ ਸੋਸ਼ਲ ਮੀਡੀਆ ਤੇ ਕੀਤੇ ਜਾ ਰਹੇ ਦਾਅਵਿਆਂ ਤੋਂ ਮੂਰਖ ਨਾ ਬਣੋ ਅਤੇ ਆਪਣੇ ਕੈਂਸਰ ਦੇ ਇਲਾਜ ਚ ਦੇਰੀ ਨਾ ਕਰੋ। ਗੈਰ-ਪ੍ਰਮਾਣਿਤ ਇਲਾਜਾਂ ਕਾਰਨ ਹੋਣ ਵਾਲੀ ਦੇਰੀ ਮਰੀਜ਼ ਦੀ ਜਾਨ ਲੈ ਸਕਦੀ ਹੈ! ਲੋਕਾਂ ਨੂੰ ਅਪੀਲ ਹੈ ਕਿ ਕਿਰਪਾ ਕਰਕੇ ਸੋਸ਼ਲ ਮੀਡੀਆ ਦੀ ਬਜਾਏ ਕੈਂਸਰ ਮਾਹਿਰਾਂ ਦੀ ਸਲਾਹ ਲਓ।