Home Desh Punjab ‘ਚ ਡਿਪੂ ਹੋਲਡਰ ਦਾ Commission ਵਧਿਆ

Punjab ‘ਚ ਡਿਪੂ ਹੋਲਡਰ ਦਾ Commission ਵਧਿਆ

54
0

 ਡਿਪੂ ਹੋਲਡਰਾਂ ਦੇ Commission ਵਿੱਚ ਪਹਿਲੀ ਵਾਰ 2016 ਵਿੱਚ ਵਾਧਾ ਕੀਤਾ ਗਿਆ ਸੀ।

Punjab Government ਨੇ ਅੱਠ ਸਾਲਾਂ ਬਾਅਦ ਡਿਪੂ ਹੋਲਡਰਾਂ ਦੇ Commission (ਮਾਰਜਨ ਮਨੀ) ਵਿੱਚ ਵਾਧਾ ਕਰਨ ਦਾ ਫੈਸਲਾ ਕੀਤਾ ਹੈ।

ਹੁਣ ਡਿਪੂ ਹੋਲਡਰਾਂ ਨੂੰ 90 ਰੁਪਏ ਪ੍ਰਤੀ ਕੁਇੰਟਲ ਮਿਲੇਗਾ। ਜਦੋਂ ਕਿ ਪਹਿਲਾਂ Commission 50 ਰੁਪਏ ਪ੍ਰਤੀ ਕੁਇੰਟਲ ਸੀ। ਇਸ ਨਾਲ ਸੂਬੇ ਦੇ 14400 ਡਿਪੂ ਹੋਲਡਰਾਂ ਨੂੰ ਫਾਇਦਾ ਹੋਵੇਗਾ।

ਇਹ ਜਾਣਕਾਰੀ Punjab ਦੇ ਕੈਬਨਿਟ ਮੰਤਰੀ Lal Chand Kataruchak ਨੇ Chandighar ਵਿਖੇ ਪ੍ਰੈਸ ਕਾਨਫਰੰਸ ਦੌਰਾਨ ਦਿੱਤੀ। ਉਨ੍ਹਾਂ ਦੱਸਿਆ ਕਿ ਸੂਬੇ ਵਿੱਚ 9792 ਨਵੇਂ ਰਾਸ਼ਨ ਡਿਪੂ ਖੋਲ੍ਹੇ ਜਾਣਗੇ। ਇਸ ਲਈ 5 December ਤੱਕ ਅਰਜ਼ੀਆਂ ਦਿੱਤੀਆਂ ਜਾ ਸਕਦੀਆਂ ਹਨ। ਇਹ ਪ੍ਰਕਿਰਿਆ ਆਨਲਾਈਨ ਚੱਲ ਰਹੀ ਹੈ।

Dipu Holders ਨੂੰ 43 ਹਜ਼ਾਰ ਰੁਪਏ ਦਾ ਲਾਭ ਮਿਲੇਗਾ

ਕੈਬਨਿਟ ਮੰਤਰੀ ਨੇ ਦੱਸਿਆ ਕਿ Dipu Holders ਦੇ ਕਮਿਸ਼ਨ ਵਿੱਚ ਪਹਿਲੀ ਵਾਰ 2016 ਵਿੱਚ ਵਾਧਾ ਕੀਤਾ ਗਿਆ ਸੀ। ਉਸ ਸਮੇਂ Commission ਵਿੱਚ ਸਿਰਫ਼ ਦਸ ਰੁਪਏ ਦਾ ਵਾਧਾ ਕੀਤਾ ਗਿਆ ਸੀ। ਪਰ ਹੁਣ ਇਸ ਵਿੱਚ ਸਿੱਧਾ ਚਾਲੀ ਰੁਪਏ ਦਾ ਵਾਧਾ ਕਰ ਦਿੱਤਾ ਗਿਆ ਹੈ।

ਉਨ੍ਹਾਂ ਕਿਹਾ ਕਿ ਉਦਾਹਰਣ ਵਜੋਂ ਮੰਨ ਲਓ ਕਿ ਇੱਕ ਡਿਪੂ ਹੋਲਡਰ ਕੋਲ 200 ਰਾਸ਼ਨ ਕਾਰਡ ਹਨ। ਇਨ੍ਹਾਂ ਰਾਸ਼ਨ ਕਾਰਡਾਂ ਨਾਲ ਚਾਰ ਲੋਕ ਜੁੜੇ ਹੋਏ ਹਨ। ਇਸ ਮੁਤਾਬਕ ਪਹਿਲਾਂ ਡਿਪੂ ਹੋਲਡਰਾਂ ਨੂੰ ਕਮਿਸ਼ਨ ਦੇ ਰੂਪ ਵਿੱਚ 24 ਹਜ਼ਾਰ 200 ਰੁਪਏ ਦਾ ਲਾਭ ਮਿਲਦਾ ਸੀ। ਪਰ ਹੁਣ ਉਨ੍ਹਾਂ ਨੂੰ 43 ਹਜ਼ਾਰ 200 ਰੁਪਏ ਸਾਲਾਨਾ ਦਾ ਲਾਭ ਮਿਲੇਗਾ।

Dipu Holders ਨੂੰ April 2024 ਤੋਂ ਭੁਗਤਾਨ ਕੀਤਾ ਜਾਵੇਗਾ

Government ਵੱਲੋਂ Commission ਵਧਾਉਣ ਤੋਂ ਬਾਅਦ ਹੁਣ ਡਿਪੂ ਹੋਲਡਰਾਂ ਨੂੰ 90 ਰੁਪਏ ਪ੍ਰਤੀ ਕੁਇੰਟਲ ਮਿਲੇਗਾ। ਸਰਕਾਰ ਨੇ ਇਹ ਹੁਕਮ April 2024 ਤੋਂ ਲਾਗੂ ਕਰ ਦਿੱਤਾ ਹੈ। ਨਾਲ ਹੀ ਹੁਣ ਤੱਕ 38 ਕਰੋੜ ਰੁਪਏ ਦਾ ਕਮਿਸ਼ਨ ਵੀ ਜਾਰੀ ਕੀਤਾ ਜਾ ਚੁੱਕਾ ਹੈ।

ਇਸ Commission ਵਿੱਚੋਂ Punjab Government ਆਪਣੇ ਖਾਤੇ ਵਿੱਚੋਂ 17 ਕਰੋੜ 40 ਲੱਖ ਰੁਪਏ ਦੇਵੇਗੀ। ਡਿਪੂ ਹੋਲਡਰਾਂ ਨੂੰ ਸਾਲਾਨਾ ਕਮਿਸ਼ਨ ਵਜੋਂ 78 ਕਰੋੜ 40 ਲੱਖ ਰੁਪਏ ਦਿੱਤੇ ਜਾਣਗੇ।

Previous articleਜਥੇਦਾਰਾਂ ‘ਤੇ ਟਿੱਪਣੀਆਂ ਨੂੰ ਲੈ ਕੇ Sukhbir Badal ਨੇ ਕੀਤੀ ਨਿੰਦਾ: ਕਿਹਾ- Social Media ਦੀ ਹੋ ਰਹੀ ਹੈ ਦੁਰਵਰਤੋਂ
Next articleਸਿਆਸਤ ਛੱਡ, Punjab ਦੀ ਸਾਰ ਲਓ… ਸਿਆਸਤ ਚ ਐਕਟਿਵ ਹੋਏ Sunil Jakhar

LEAVE A REPLY

Please enter your comment!
Please enter your name here