Home latest News ਖੌਫਨਾਕ! Football Match ਦੌਰਾਨ ਭਿਆਨਕ ਹਾਦਸਾ, ਭਗਦੜ ‘ਚ 56 ਲੋਕਾਂ ਦੀ ਮੌਤ latest NewsSportsVidesh ਖੌਫਨਾਕ! Football Match ਦੌਰਾਨ ਭਿਆਨਕ ਹਾਦਸਾ, ਭਗਦੜ ‘ਚ 56 ਲੋਕਾਂ ਦੀ ਮੌਤ By admin - December 3, 2024 27 0 FacebookTwitterPinterestWhatsApp ਇਹ ਹਾਦਸਾ African Country South Guinea ਦੇ ਦੂਜੇ ਸਭ ਤੋਂ ਵੱਡੇ ਸ਼ਹਿਰ ਸਾਊਥ ਗਿਨੀ ‘ਚ ਖੇਡੇ ਜਾ ਰਹੇ ਮੈਚ ਦੌਰਾਨ ਵਾਪਰਿਆ Football ਦੇ ਮੈਦਾਨ ਤੋਂ ਇੱਕ ਖੌਫਨਾਕ ਖਬਰ ਆ ਰਹੀ ਹੈ। ਅਫਰੀਕੀ ਦੇਸ਼ ਦੱਖਣੀ ਗਿਨੀ ‘ਚ ਫੁੱਟਬਾਲ ਮੈਚ ਦੌਰਾਨ ਮਚੀ ਭਗਦੜ ‘ਚ ਦਰਜਨਾਂ ਲੋਕਾਂ ਦੀ ਮੌਤ ਹੋ ਗਈ। ਖਬਰਾਂ ਮੁਤਾਬਕ ਦੱਖਣੀ ਗਿਨੀ ਦੇ ਦੂਜੇ ਸਭ ਤੋਂ ਵੱਡੇ ਸ਼ਹਿਰ ਐਨਜੇਰਾਕੋਰੇ ‘ਚ ਖੇਡੇ ਜਾ ਰਹੇ ਫੁੱਟਬਾਲ ਟੂਰਨਾਮੈਂਟ ਦੇ ਇਕ ਮੈਚ ਦੌਰਾਨ ਦੋਵਾਂ ਟੀਮਾਂ ਦੇ ਪ੍ਰਸ਼ੰਸਕਾਂ ਵਿਚਾਲੇ ਭਿਆਨਕ ਟਕਰਾਅ ਹੋ ਗਿਆ, ਜਿਸ ਕਾਰਨ ਸਟੇਡੀਅਮ ‘ਚ ਭਗਦੜ ਮਚ ਗਈ। ਇਸ ਟਕਰਾਅ ਅਤੇ ਉਸ ਤੋਂ ਬਾਅਦ ਮਚੀ ਭਗਦੜ ਕਾਰਨ 56 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ ਕਈ ਜ਼ਖਮੀ ਹੋਏ ਹਨ। ਸਾਊਥ ਗਿਨੀ ਦੀ ਸਰਕਾਰ ਨੇ ਸੋਮਵਾਰ, 2 ਦਸੰਬਰ ਨੂੰ ਜਾਣਕਾਰੀ ਦਿੱਤੀ ਕਿ Football Match ਦੌਰਾਨ ਹੋਏ ਹਾਦਸੇ ‘ਚ ਹੁਣ ਤੱਕ 56 ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਦਕਿ ਦਰਜਨਾਂ ਅਜੇ ਵੀ ਹਸਪਤਾਲ ‘ਚ ਦਾਖਲ ਹਨ, ਜਿਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਇਹ ਝਗੜਾ ਕਿਸੇ ਫੈਸਲੇ ਨੂੰ ਲੈ ਕੇ ਹੋਇਆ ਸੀ, ਜਿਸ ਤੋਂ ਬਾਅਦ ਦੋਵਾਂ ਟੀਮਾਂ ਦੇ ਪ੍ਰਸ਼ੰਸਕ ਇਕ-ਦੂਜੇ ਨਾਲ ਭਿੜ ਗਏ। ਕੁਝ ਹੀ ਸਮੇਂ ਵਿੱਚ ਇਹ ਝਗੜਾ ਇਸ ਹੱਦ ਤੱਕ ਫੈਲ ਗਿਆ ਕਿ ਮੈਦਾਨ ਵਿੱਚ ਭਗਦੜ ਮੱਚ ਗਈ ਅਤੇ ਲੋਕ ਆਪਣੀ ਜਾਨ ਬਚਾਉਣ ਲਈ ਭੱਜਣ ਲੱਗੇ। ਦੇਸ਼ ਦੇ ਸੰਚਾਰ ਮੰਤਰੀ ਨੇ ਬਿਆਨ ਜਾਰੀ ਕਰਕੇ ਹਾਦਸੇ ਦੀ ਜਾਂਚ ਦੇ ਹੁਕਮ ਦਿੱਤੇ ਹਨ ਅਤੇ ਦੋਸ਼ੀਆਂ ਖਿਲਾਫ ਕਾਰਵਾਈ ਦਾ ਭਰੋਸਾ ਦਿੱਤਾ ਹੈ। ਰੈਫਰੀ ਦੇ ਫੈਸਲੇ ‘ਤੇ ਹੰਗਾਮਾ, ਮਚੀ ਭਾਜੜ ਮੀਡੀਆ ਰਿਪੋਰਟਾਂ ਮੁਤਾਬਕ ਇਹ ਹਾਦਸਾ ਦੇਸ਼ ਦੇ ਫੌਜੀ ਤਾਨਾਸ਼ਾਹ ਅਤੇ ਅੰਤਰਿਮ ਰਾਸ਼ਟਰਪਤੀ ਮਾਮਾਡੀ ਡੂਮਬੋਯਾ ਦੇ ਸਨਮਾਨ ‘ਚ ਆਯੋਜਿਤ ਟੂਰਨਾਮੈਂਟ ਦੇ ਫਾਈਨਲ ਮੈਚ ਦੌਰਾਨ ਹੋਇਆ। ਲੇਬਾ ਅਤੇ ਐਨਜੇਰਾਕੋਰ ਦੀਆਂ ਟੀਮਾਂ ਵਿਚਾਲੇ ਫਾਈਨਲ ਮੈਚ ਦੌਰਾਨ ਰੈਫਰੀ ਦੇ ਇਕ ਫੈਸਲੇ ਨੂੰ ਲੈ ਕੇ ਝਗੜਾ ਹੋ ਗਿਆ। ਟੀਮਾਂ ਵਿਚਾਲੇ ਸ਼ੁਰੂ ਹੋਇਆ ਝਗੜਾ ਜਲਦੀ ਹੀ ਪ੍ਰਸ਼ੰਸਕਾਂ ਤੱਕ ਪਹੁੰਚ ਗਿਆ ਅਤੇ ਫਿਰ ਲੜਾਈ ਸ਼ੁਰੂ ਹੋ ਗਈ। ਰਿਪੋਰਟਾਂ ‘ਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਦੋਵਾਂ ਪਾਸਿਆਂ ਦੇ ਪ੍ਰਸ਼ੰਸਕਾਂ ਨੇ ਇਕ-ਦੂਜੇ ‘ਤੇ ਪਥਰਾਅ ਸ਼ੁਰੂ ਕਰ ਦਿੱਤਾ ਅਤੇ ਫਿਰ ਪੁਲਿਸ ਨੇ ਅੱਥਰੂ ਗੈਸ ਦੇ ਗੋਲੇ ਚਲਾਏ, ਜਿਸ ਤੋਂ ਬਾਅਦ ਹਫੜਾ-ਦਫੜੀ ਮਚ ਗਈ। ਮਰਨ ਵਾਲਿਆਂ ਵਿਚ ਜ਼ਿਆਦਾਤਰ ਛੋਟੇ ਬੱਚੇ ਕਈ ਪ੍ਰਸ਼ੰਸਕਾਂ ਨੂੰ ਆਪਣੀ ਜਾਨ ਬਚਾਉਣ ਲਈ ਮੈਦਾਨ ਦੀ ਕੰਧ ‘ਤੇ ਚੜ੍ਹਨ ਦੀ ਕੋਸ਼ਿਸ਼ ਕਰਦੇ ਦੇਖਿਆ ਗਿਆ, ਜਦਕਿ ਕੁਝ ਆਪਸ ‘ਚ ਲੜ ਰਹੇ ਸਨ। ਇਸ ਭਗਦੜ ਵਿੱਚ ਕਈ ਫੈਨਸ ਕੁਚਲ ਕੇ ਮਰ ਗਏ। ਦੱਸਿਆ ਜਾ ਰਿਹਾ ਹੈ ਕਿ ਮਰਨ ਵਾਲਿਆਂ ‘ਚ ਜ਼ਿਆਦਾਤਰ ਛੋਟੇ ਬੱਚੇ ਜਾਂ ਨਾਬਾਲਗ ਪ੍ਰਸ਼ੰਸਕ ਹਨ, ਜੋ ਭੀੜ ‘ਚ ਦੱਬੇ ਗਏ। ਸੋਸ਼ਲ ਮੀਡੀਆ ‘ਤੇ ਕਈ ਤਸਵੀਰਾਂ ਅਤੇ ਵੀਡੀਓਜ਼ ਵਾਇਰਲ ਹੋ ਰਹੀਆਂ ਹਨ, ਜਿਸ ‘ਚ ਕਈ ਲਾਸ਼ਾਂ ਅਤੇ ਜ਼ਖਮੀ ਪ੍ਰਸ਼ੰਸਕ ਮੈਦਾਨ ‘ਚ ਪਏ ਹਨ, ਜਦਕਿ ਕਈ ਲਾਸ਼ਾਂ ਹਸਪਤਾਲ ‘ਚ ਵੀ ਖਿੱਲਰੀਆਂ ਪਈਆਂ ਹਨ। ਮਰਨ ਵਾਲਿਆਂ ਦੀ ਗਿਣਤੀ ਵਧਣ ਦਾ ਖਦਸ਼ਾ ਹੈ।