Home Desh Mohali Airport ’ਤੇ ਸ਼ਹੀਦ-ਏ-ਆਜ਼ਮ ਦਾ ਬੁੱਤ ਸਥਾਪਿਤ, CM Mann ਨੇ ਕੀਤਾ...

Mohali Airport ’ਤੇ ਸ਼ਹੀਦ-ਏ-ਆਜ਼ਮ ਦਾ ਬੁੱਤ ਸਥਾਪਿਤ, CM Mann ਨੇ ਕੀਤਾ ਲੋਕ ਅਰਪਣ

32
0

Mohali Airport ਤੇ ਸ਼ਹੀਦ-ਏ-ਆਜ਼ਮ ਭਗਤ ਸਿੰਘ ਦਾ ਬੁੱਤ ਸਥਾਪਿਤ ਕੀਤਾ ਗਿਆ।

ਅੱਜ ਮੁਹਾਲੀ ਏਅਰਪੋਰਟ ਤੇ ਸ਼ਹੀਦ-ਏ-ਆਜ਼ਮ ਭਗਤ ਸਿੰਘ ਦਾ ਬੁੱਤ ਸਥਾਪਿਤ ਕੀਤਾ ਗਿਆ। ਇਸ ਬੁੱਤ ਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਲੋਕ ਅਰਪਣ ਕੀਤਾ।

35 ਫੁੱਟ ਉੱਚੇ ਸ਼ਹੀਦ ਭਗਤ ਸਿੰਘ ਦੇ ਇਸ ਬੁੱਤ ਦੀ ਕੀਮਤ ਕਰੀਬ 6.42 ਕਰੋੜ ਹੈ। ਇਸ ਮੌਕੇ ਹਵਾਈ ਅੱਡੇ ‘ਤੇ ਸਮਾਗਮ ਕਰਵਾਇਆ ਗਿਆ। ਇਸ ਦੌਰਾਨ ਪੰਜਾਬ ਸਰਕਾਰ ਦੇ ਕਈ ਮੰਤਰੀ, ਵਿਧਾਇਕ ਤੇ ਸੰਸਦ ਮੈਂਬਰ ਮੌਜੂਦ ਸੀ। ਇਸ ਦੌਰਾਨ ਉਨ੍ਹਾਂ ਇਨਸਾਫ਼ ਜ਼ਿੰਦਾਬਾਦ ਦੇ ਨਾਅਰੇ ਵੀ ਲਾਏ।

ਨਿਸ਼ਾਨ-ਏ-ਇਨਕਲਾਬ ਪਲਾਜ਼ਾ ਦੀ ਕੀਤੀ ਸਥਾਪਨਾ

Punjab ਸਰਕਾਰ ਵੱਲੋਂ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਨਿਸ਼ਾਨ-ਏ-ਇਨਕਲਾਬ ਪਲਾਜ਼ਾ ਦੀ ਸਥਾਪਨਾ ਕੀਤੀ ਗਈ ਹੈ, ਜਿੱਥੇ ਸ਼ਹੀਦ-ਏ-ਆਜ਼ਮ ਭਗਤ ਸਿੰਘ ਦਾ ਬੁੱਤ ਲਗਾਇਆ ਗਿਆ ਹੈ। ਇਸ ਪ੍ਰਾਜੈਕਟ ‘ਤੇ ਹਾਰਟੀਕਲਚਰ ਤੇ ਸਿਵਲ ਕੰਮ ਹੋਇਆ ਹੈ। ਇਸ ਦੇ ਨਾਲ ਹੀ ਰਾਤ ਦੇ ਸਮੇਂ ਲਈ ਖ਼ੂਬਸੂਰਤ ਲਾਈਟਾਂ ਦਾ ਵੀ ਪ੍ਰਬੰਧ ਹੈ।

Previous articleਕੌਣ ਹੈ Nargis Fakhri ਦੀ ਭੈਣ ਆਲੀਆ? ਜਿਸ ਨੇ America ‘ਚ ਆਪਣੇ Ex-Boyfriend ਨੂੰ ਜ਼ਿੰਦਾ ਸਾੜ ਦਿੱਤਾ
Next articleMS Dhoni ਤੇ ਹਰਭਜਨ ਸਿੰਘ ਵਿਚਾਲੇ ਸਭ ਕੁਝ ਠੀਕ ਨਹੀਂ! ਭੱਜੀ ਨੇ 10 ਸਾਲ ਤੋਂ ਕਿਉਂ ਨਹੀਂ ਕੀਤੀ ਗੱਲ

LEAVE A REPLY

Please enter your comment!
Please enter your name here