Home Desh Narayan Singh Chauda ਦੇ ਘਰ Police ਵੱਲੋਂ ਛਾਪਾਮਾਰੀ

Narayan Singh Chauda ਦੇ ਘਰ Police ਵੱਲੋਂ ਛਾਪਾਮਾਰੀ

32
0

ਘਰਵਾਲੀ ਤੋਂ ਕੀਤੀ ਜਾ ਰਹੀ‌ ਪੁੱਛ ਪੜਤਾਲ

ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਤੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ‘ਤੇ ਗੋਲੀ ਚਲਾਉਣ ਵਾਲੇ ਨਰਾਇਣ ਸਿੰਘ ਚੌੜਾ ਦੇ ਘਰ ਡੇਰਾ ਬਾਬਾ ਨਾਨਕ ‌ ਵਿਖੇ ਪੁਲਿਸ ਵੱਲੋਂ ਛਾਪਾਮਾਰੀ ਕਰਕੇ ਉਹਨਾਂ ਦੀ ਪਤਨੀ ਤੋਂ ਪੁੱਛ ਪੜਤਾਲ ਕੀਤੀ ਜਾ ਰਹੀ। ਇੱਥੇ ਦੱਸਣ ਯੋਗ ਹੈ ਕਿ ਨਰਾਇਣ ਸਿੰਘ ਚੌੜਾ ਅਕਾਲ ਫੈਡਰੇਸ਼ਨ ਦੇ ਮੁਖੀ ਅਤੇ ਹਵਾਰਾ 21 ਮੈਂਬਰੀ ਕਮੇਟੀ ਦੇ ਮੈਂਬਰ ਹਨ। ਨਰਾਇਣ ਸਿੰਘ ਚੌੜਾ ਵੱਲੋਂ ਸੁਖਬੀਰ ਸਿੰਘ ਬਾਦਲ ‘ਤੇ ਗੋਲੀ ਚਲਾਉਣ ਤੋਂ ਪੁਲਿਸ ਵੱਲੋਂ ਡੇਰਾ ਬਾਬਾ ਨਾਨਕ ਸਥਿਤ ਗੁਰਦੁਆਰਾ ਸ੍ਰੀ ਚੋਲਾ ਸਾਹਿਬ ਨਜ਼ਦੀਕ ਸਾਹਿਬ ਨਗਰ ਮੁਹੱਲੇ ਵਿੱਚ ਰਹਿ ਰਹੇ ਨਰਾਇਣ ਸਿੰਘ ਚੌੜਾ ਦੇ ਘਰ ਛਾਪਾਮਾਰੀ ਕੀਤੀ ਗਈ। ਇਸ ਵੇਲੇ ਉਨ੍ਹਾਂ ਦੀ ਧਰਮ ਪਤਨੀ ਬੀਬੀ ਜਸਮੀਤ ਕੌਰ ਜਿਸ ਨੂੰ ਦੂਸਰੇ ਨਾਂ ਜਸਵੰਤ ਕੌਰ ਵਜੋਂ ਵੀ ਜਾਣਿਆ ਜਾਂਦਾ ਇੱਕਲੀ ਘਰ ਵਿੱਚ ਮੌਜੂਦ ਸੀ। ਇਸ ਘਰ ਵਿੱਚ ਉਸ ਦਾ ਇੱਕ ਬੇਟਾ ਅਤੇ ਨਰਾਇਣ ਸਿੰਘ ਦਾ ਦੂਸਰਾ ਬੇਟਾ ਅਲੱਗ ਘਰ ਵਿੱਚ ਰਹਿ ਰਹੇ ਹਨ।
Previous articleMS Dhoni ਤੇ ਹਰਭਜਨ ਸਿੰਘ ਵਿਚਾਲੇ ਸਭ ਕੁਝ ਠੀਕ ਨਹੀਂ! ਭੱਜੀ ਨੇ 10 ਸਾਲ ਤੋਂ ਕਿਉਂ ਨਹੀਂ ਕੀਤੀ ਗੱਲ
Next article9mm ਦੀ ਖ਼ਤਰਨਾਕ ਪਿਸਟਲ ਨਾਲ ਹੋਇਆ ਸੁਖਬੀਰ ‘ਤੇ ਹਮਲਾ,Majithia ਨੇ ਕਿਹਾ- Sukhi Randhawa ਦਾ ਕਰੀਬੀ ਹੈ ਨਾਰਾਇਣ ਸਿੰਘ ਚੌੜਾ

LEAVE A REPLY

Please enter your comment!
Please enter your name here