Home Desh Pushpa 2 Worldwide Collection: ਫਾਇਰ ਬਣ ਕੇ ‘ਪੁਸ਼ਪਰਾਜ’ ਨੇ ਦੁਨੀਆ ਭਰ ‘ਚ...

Pushpa 2 Worldwide Collection: ਫਾਇਰ ਬਣ ਕੇ ‘ਪੁਸ਼ਪਰਾਜ’ ਨੇ ਦੁਨੀਆ ਭਰ ‘ਚ ਮਚਾਈ ਧਮਾਲ

29
0

Pushpa 2 ਦੀ ਕਹਾਣੀ ਕੀ ਹੈ, ਜੋ ਲਾਲ ਚੰਦਨ ਦੀ ਤਸਕਰੀ ਕਰਦਾ ਹੈ।

ਸਾਲ 2024 ਦੀ ਸ਼ੁਰੂਆਤ ਚਾਹੇ ਹੌਲੀ ਹੋਈ ਹੋਵੇ ਪਰ ਅੰਤ ਬਹੁਤ ਧਮਾਕੇਦਾਰ ਹੋ ਰਿਹਾ ਹੈ। ਪੈਨ ਇੰਡੀਆ ਫਿਲਮ ‘ਪੁਸ਼ਪਾ 2 ਦ ਰੂਲ’ (Pushpa 2 The Rule) ਨੇ ਇਸ ਸਾਲ ਦੇ ਸਾਰੇ ਰਿਕਾਰਡ ਤੋੜ ਕੇ ਬਾਕਸ ਆਫਿਸ ‘ਤੇ ਕਬਜ਼ਾ ਕਰ ਲਿਆ ਹੈ।
ਪੁਸ਼ਪਰਾਜ ਦਾ ਕ੍ਰੇਜ਼ ਸਿਰਫ਼ ਭਾਰਤ ‘ਚ ਹੀ ਨਹੀਂ ਸਗੋਂ ਪੂਰੀ ਦੁਨੀਆ ‘ਚ ਦੇਖਣ ਨੂੰ ਮਿਲ ਰਿਹਾ ਹੈ। ਵਰਲਡਵਾਈਡ ਕੁਲੈਕਸ਼ਨ ‘ਚ ਫਿਲਮ ਨੇ ਇਸ ਸਾਲ ਇਤਿਹਾਸ ਰਚ ਦਿੱਤਾ ਹੈ।
ਸੁਕੁਮਾਰ ਦੇ ਨਿਰਦੇਸ਼ਨ ‘ਚ ਬਣੀ ਫਿਲਮ ‘Pushpa 2 ਦ ਰੂਲ’ ਸਾਲ 2021 ‘ਚ ਆਈ ਫਿਲਮ ‘ਪੁਸ਼ਪਾ ਦ ਰਾਈਜ਼’ ਦਾ ਸੀਕਵਲ ਹੈ। ਤਿੰਨ ਸਾਲਾਂ ਤੋਂ ਦਰਸ਼ਕਾਂ ਨੂੰ ਫਿਲਮ ਲਈ ਇੰਤਜ਼ਾਰ ਸੀ, ਜੋ ਆਖਿਰਕਾਰ 5 ਦਸੰਬਰ ਨੂੰ ਖ਼ਤਮ ਹੋਇਆ। ਅੱਲੂ ਅਰਜੁਨ (Allu Arjun) ਆਪਣੇ ਸਵੈਗ ਨਾਲ ਵੱਡੇ ਪਰਦੇ ‘ਤੇ ਧਮਾਲ ਮਚਾ ਰਹੇ ਹਨ।
Pushpa 2 ਦਾ ਬਾਕਸ ਆਫਿਸ ‘ਤੇ ਰਾਜ
‘Pushpa 2’ ਨੇ ਪਹਿਲੇ ਦਿਨ ਘਰੇਲੂ ਬਾਕਸ ਆਫਿਸ ‘ਤੇ 175 ਕਰੋੜ ਰੁਪਏ ਦਾ ਖਾਤਾ ਖੋਲ੍ਹ ਕੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਸੀ। ਸਿਰਫ ਤੇਲਗੂ ਵਿੱਚ ਫਿਲਮ ਨੇ 95 ਕਰੋੜ ਤੇ ਹਿੰਦੀ ਵਿੱਚ 67 ਕਰੋੜ ਦੀ ਕਮਾਈ ਕੀਤੀ ਸੀ।
ਦੂਜੇ ਦਿਨ ਵੀ ਪੁਸ਼ਪਾ ਨੇ ਵੱਡੇ ਪੱਧਰ ‘ਤੇ ਕਰੰਸੀ ਨੋਟ ਛਾਪੇ ਤੇ 90 ਕਰੋੜ ਰੁਪਏ ਦਾ ਕਾਰੋਬਾਰ ਕੀਤਾ। ਭਾਰਤ ਵਿੱਚ ਵੱਡੀ ਮਾਤਰਾ ਵਿੱਚ ਕਰੰਸੀ ਨੋਟ ਛਾਪਣ ਵਾਲੀ ‘ਪੁਸ਼ਪਾ 2’ ਦਾ ਕਹਿਰ ਦੁਨੀਆ ਭਰ ਵਿੱਚ ਵੀ ਖੂਬ ਚੱਲ ਰਿਹਾ ਹੈ।
400 ਕਰੋੜ ਕਮਾ ਕੇ ਬਣਿਆ ਰਾਜਾ
ਪਹਿਲੇ ਦਿਨ ‘Pushpa 2’ ਨੇ ਜਿੱਥੇ 283 ਕਰੋੜ ਰੁਪਏ ਦਾ ਕਾਰੋਬਾਰ ਕੀਤਾ ਸੀ ਉਥੇ ਹੀ ਦੂਜੇ ਦਿਨ ਇਹ ਅੰਕੜਾ ਇਤਿਹਾਸ ਰਚ ਗਿਆ। ਫਿਲਮ ਨੇ ਵਰਲਡਵਾਈਡ ਦੂਜੇ ਦਿਨ 117 ਕਰੋੜ ਰੁਪਏ ਦੇ ਕਰੀਬ ਕਮਾਏ ਸੀ।
ਅੱਲੂ ਅਰਜੁਨ ਸਟਾਰਰ ‘ਪੁਸ਼ਪਾ 2’ ਦਾ ਕੁੱਲ ਵਰਲਡਵਾਈਡ ਕੁਲੈਕਸ਼ਨ 400 ਕਰੋੜ ਦੇ ਲਗਪਗ ਹੋ ਗਿਆ ਹੈ। ਹਾਲਾਂਕਿ ਮੇਕਰਸ ਵਲੋਂ ਅਜੇ ਤੱਕ ਇਸ ਦੀ ਪੁਸ਼ਟੀ ਨਹੀਂ ਕੀਤੀ ਗਈ ਹੈ।
Pushpa 2 ਦੀ ਕਹਾਣੀ ਤੇ ਕਾਸਟ
Pushpa 2 ਦੀ ਕਹਾਣੀ ਕੀ ਹੈ, ਜੋ ਲਾਲ ਚੰਦਨ ਦੀ ਤਸਕਰੀ ਕਰਦਾ ਹੈ। ਫਿਲਮ ‘ਚ ਵਿਲੇਨ ਦੀ ਭੂਮਿਕਾ ਫਾਹਦ ਫਾਸਿਲ ਨੇ ਨਿਭਾਈ ਹੈ। ਜਿਸ ਦੀ ਪਰਫਾਰਮੈਂਸ ਨੂੰ ਕਾਫ਼ੀ ਸਰਾਹਿਆ ਜਾ ਰਿਹਾ ਹੈ। ਇਕ ਵਾਰ ਸ਼੍ਰੀਵੱਲੀ ਦੀ ਭੂਮਿਕਾ ‘ਚ ਰਸ਼ਿਮਕਾ ਮੰਦਾਨਾ(Rashmika Mandanna) ਖੂਬ ਪੰਸਦ ਕੀਤੀ ਗਈ ਹੈ।
ਫਿਲਮ ਵਿੱਚ ਜਗਪਤੀ ਬਾਬੂ ਦੀ ਐਂਟਰੀ ਹੋਈ ਹੈ ਤੇ ਉਸ ਨੇ ਕਹਾਣੀ ਵਿੱਚ ਨਵਾਂ ਪਹਿਲੂ ਜੋੜਨ ਦਾ ਕੰਮ ਕੀਤਾ ਹੈ। ਪੁਸ਼ਪਾ 2 ਤੋਂ ਬਾਅਦ ਚਰਚਾ ਹੁਣ ਤੀਜੇ ਭਾਗ ਦੀ ਵੀ ਹੈ।
Previous articleਦੇਸ਼ ਦੇ ਅੰਨਦਾਤਾ ਨਾਲ ਕੇਂਦਰ ਸਰਕਾਰ ਦੀ ਬੇਰੁੱਖੀ ਤੇ ਉਦਾਸੀਨਤਾ ਦੇਸ਼ ਦੇ ਹੱਕ ‘ਚ ਨਹੀਂ, ਕਿਸਾਨਾਂ ਦੀਆਂ ਮੰਗਾਂ ਪ੍ਰਤੀ ਸੰਵੇਦਨਸ਼ੀਲ ਹੋਣਾ ਪਵੇਗਾ -Cheema
Next articleCrime Branch Ludhiana ਦੀ ਟੀਮ ਨੇ ਦੋ ਨੌਜਵਾਨਾਂ ਨੂੰ 3 ਪਿਸਤੌਲਾਂ, 6 ਕਾਰਤੂਸਾਂ ਤੇ 1 ਥਾਰ ਸਮੇਤ ਕੀਤਾ ਕਾਬੂ

LEAVE A REPLY

Please enter your comment!
Please enter your name here