Home Desh Shri Mahakaleshwar ਮੰਦਰ Ujjain‘ਚ ਨਤਮਸਤਕ ਹੋਏ Diljit Dosanjh

Shri Mahakaleshwar ਮੰਦਰ Ujjain‘ਚ ਨਤਮਸਤਕ ਹੋਏ Diljit Dosanjh

27
0

ਪੰਜਾਬੀ ਸਿੰਗਰ ਦਿਲਜੀਤ ਦੋਸਾਂਝ ਨੇ ਉਜੈਨ ਵਿੱਚ ਮਹਾਕਾਲੇਸ਼ਵਰ ਜਯੋਤਿਰਲਿੰਗ ਪਹੁੰਚ ਕੇ ਭੋਲੇਨਾਥ ਦਾ ਆਸ਼ੀਰਵਾਦ ਲਿਆ।

ਪੰਜਾਬੀ ਗਾਇਕ ਦਿਲਜੀਤ ਦੋਸਾਂਝ ਮੱਧਪ੍ਰਦੇਸ਼ ਦੇ ਇੰਦੌਰ ਵਿੱਚ ਲਾਈਵ ਕੰਸਰਟ ਕਰਨ ਤੋਂ ਬਾਅਦ ਉਜੈਨ ਪਹੁੰਚ ਗਏ। ਦਿਲਜੀਤ ਨੇ ਇੱਥੇ ਮਹਾਕਾਲੇਸ਼ਵਰ ਜਯੋਤਿਰਲਿੰਗ ਪਹੁੰਚ ਕੇ ਭੋਲੇਨਾਥ ਦਾ ਆਸ਼ੀਰਵਾਦ ਲਿਆ। ਮੰਗਲਵਾਰ ਸਵੇਰੇ ਪ੍ਰਸਿੱਧ ਗਾਇਕ ਦਿਲਜੀਤ ਦੁਸਾਂਝ ਨੇ ਬਾਬਾ ਮਹਾਕਾਲ ਦੇ ਦਰਸ਼ਨਾਂ ਲਈ ਭਸਮ ਆਰਤੀ ਵਿੱਚ ਸ਼ਿਰਕਤ ਕੀਤੀ।

ਭਸਮ ਆਰਤੀ ਦੇ ਦੌਰਾਨ, ਉਹ ਮਹਾਕਾਲੇਸ਼ਵਰ ਮੰਦਰ ਦੇ ਨੰਦੀ ਹਾਲ ਵਿੱਚ ਬੈਠ ਗਏ ਅਤੇ ਅੱਖਾਂ ਬੰਦ ਕਰ ਕੇ ਭਗਤੀ ਵਿੱਚ ਲੀਨ ਨਜ਼ਰ ਆਏ। ਮਹਾਕਾਲ ਦਾ ਆਸ਼ੀਰਵਾਦ ਲੈਣ ਤੋਂ ਬਾਅਦ ਦਿਲਜੀਤ ਨੇ ਕਿਹਾ, “ਇਸ ਤੋਂ ਵੱਡਾ ਹੋਰ ਕੀ ਹੋ ਸਕਦਾ ਹੈ, ਸਭ ਓਹ ਹੀ ਹਨ, ਓਮ ਨਮਹ ਸ਼ਿਵੇ।”

ਨੰਦੀ ਹਾਲ ਵਿੱਚ ਬੈਠ ਕੇ ਕੀਤੀ ਪੂਜਾ

ਦਿਲਜੀਤ ਨੇ ਸਵੇਰੇ 4 ਵਜੇ ਮਹਾਕਾਲ ਮੰਦਰ ‘ਚ ਹੋਈ ਪਵਿੱਤਰ ਆਰਤੀ ‘ਚ ਹਿੱਸਾ ਲਿਆ। ਇਸ ਦੌਰਾਨ ਦਿਲਜੀਤ ਚਿੱਟੀ ਪੱਗ ਦੇ ਨਾਲ ਤਿਲਕ ਲਗਾਏ ਹੋਏ ਨਜ਼ਰ ਆਏ। ਭਸਮ ਆਰਤੀ ਖਤਮ ਹੋਣ ਤੋਂ ਬਾਅਦ ਸ਼ਰਧਾਲੂਆਂ ਦੀ ਭਾਰੀ ਭੀੜ ਦਿਲਜੀਤ ਨੂੰ ਮਿਲਣ ਲਈ ਮੰਦਰ ਪਹੁੰਚੀ। ਪਰ ਉਨ੍ਹਾਂ ਨੂੰ ਤੁਰੰਤ ਸੁਰੱਖਿਆ ਹੇਠ ਭੇਜ ਦਿੱਤਾ ਗਿਆ। ਦਿਲਜੀਤ ਦੁਸਾਂਝ ਦੀ ਮਹਾਕਾਲ ਪ੍ਰਤੀ ਸ਼ਰਧਾ ਅਤੇ ਉਨ੍ਹਾਂ ਦੀ ਅਧਿਆਤਮਿਕ ਯਾਤਰਾ ਨੇ ਉਨ੍ਹਾਂ ਦੇ ਪ੍ਰਸ਼ੰਸਕਾਂ ਤੇ ਸ਼ਰਧਾਲੂਆਂ ਦੇ ਦਿਲਾਂ ਨੂੰ ਛੂਹ ਲਿਆ।

ਮੰਦਰ ਪ੍ਰਬੰਧਕਾਂ ਨੇ ਦਿਲਜੀਤ ਦਾ ਸਨਮਾਨ ਕੀਤਾ

ਸ੍ਰੀ ਮਹਾਕਾਲੇਸ਼ਵਰ ਮੰਦਿਰ ਪ੍ਰਬੰਧਕ ਕਮੇਟੀ ਦੀ ਤਰਫ਼ੋਂ ਪ੍ਰਬੰਧਕ ਗਣੇਸ਼ ਕੁਮਾਰ ਢਾਕੜ ਨੇ ਦਿਲਜੀਤ ਸਿੰਘ ਦੁਸਾਂਝ ਦਾ ਸਨਮਾਨ ਕੀਤਾ। ਇਸ ਉਪਰੰਤ ਰਾਮ ਪੁਜਾਰੀ ਅਤੇ ਰਾਘਵ ਪੁਜਾਰੀ ਵੱਲੋਂ ਪੂਜਾ ਅਰਚਨਾ ਕੀਤੀ ਗਈ। ਦੱਸ ਦੇਈਏ ਕਿ 8 ਦਸੰਬਰ ਨੂੰ ਇੰਦੌਰ ‘ਚ ਦਿਲਜੀਤ ਦੋਸਾਂਝ ਦਾ ਕੰਸਰਟ ਆਯੋਜਿਤ ਕੀਤਾ ਗਿਆ ਸੀ, ਜਿਸ ‘ਚ ਵੱਡੀ ਗਿਣਤੀ ‘ਚ ਲੋਕਾਂ ਨੇ ਸ਼ਿਰਕਤ ਕੀਤੀ ਸੀ। ਆਪਣੇ ਇੰਦੌਰ ਦੌਰੇ ਦੌਰਾਨ ਦਿਲਜੀਤ ਨੇ ਇੱਥੋਂ ਦੀ ਮਸ਼ਹੂਰ 56 ਦੁਕਾਨ ‘ਤੇ ਪੋਹੇ ਦਾ ਆਨੰਦ ਵੀ ਲਿਆ। ਜੋ ਇਲਾਕੇ ਵਿੱਚ ਚਰਚਾ ਦਾ ਵਿਸ਼ਾ ਬਣਿਆ ਰਿਹਾ।

ਇਸ ਤੋਂ ਪਹਿਲਾਂ ਇੰਦੌਰ ‘ਚ ਉਨ੍ਹਾਂ ਦੇ ਕੰਸਰਟ ਨੂੰ ਲੈ ਕੇ ਵੀ ਵਿਵਾਦ ਖੜ੍ਹਾ ਹੋ ਗਿਆ ਸੀ ਪਰ ਇਸ ਸਭ ਦੇ ਬਾਵਜੂਦ ਲਾਈਵ ਕੰਸਰਟ ਦਾ ਆਯੋਜਨ ਸ਼ਾਂਤੀਪੂਰਵਕ ਕੀਤਾ ਗਿਆ।

Previous articleHigh Court ਨੇ ਸ਼ੰਭੂ-ਖਨੌਰੀ ਬਾਰਡਰ ਖੋਲ੍ਹਣ ਦੀ ਪਟੀਸ਼ਨ ‘ਤੇ ਸੁਣਵਾਈ ਕਰਨ ਤੋਂ ਕੀਤਾ ਇਨਕਾਰ
Next articlePunjab ‘ਚ ਵਧ ਸਕਦੇ ਹਨ ਸ਼ਰਾਬ ਦੇ ਰੇਟ: ਲਾਇਸੈਂਸ ਫੀਸ ‘ਚ ਵੀ ਹੋ ਸਕਦਾ ਹੈ ਵਾਧਾ

LEAVE A REPLY

Please enter your comment!
Please enter your name here