Home Desh Moosewala ਦੀ Thar ਦੀ Court ਚ ਪੇਸ਼ੀ, AK 47 ਵੀਆਈ ਜਿਸ... Deshlatest NewsPanjab Moosewala ਦੀ Thar ਦੀ Court ਚ ਪੇਸ਼ੀ, AK 47 ਵੀਆਈ ਜਿਸ ਚੋ ਚੱਲੀ ਸੀ ਪਹਿਲੀ ਗੋਲੀ By admin - December 13, 2024 25 0 FacebookTwitterPinterestWhatsApp Moosewala ਕਤਲ ਮਾਮਲੇ ਵਿੱਚ ਮਾਨਸਾ ਦੀ ਅਦਾਲਤ ਕੇਸ ਸੁਣ ਰਹੀ ਹੈ। ਮਹਰੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਮਾਮਲੇ ਨਾਲ ਸਬੰਧਿਤ ਸਬੂਤਾਂ ਨੂੰ ਮਾਨਸਾ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਮਾਨਯੋਗ ਅਦਾਲਤ ਨੇ ਸਾਰੇ ਸਬੂਤਾਂ ਨੂੰ ਪੇਸ਼ ਕਰਨ ਲਈ ਕਿਹਾ ਸੀ। ਜੋ ਮੂਸੇਵਾਲਾ ਦੀ ਕਾਰ ਪੇਸ਼ ਕੀਤੀ ਗਈ ਹੈ। ਉਸ ਉੱਪਰ ਗੋਲੀਆਂ ਦੇ ਨਿਸ਼ਾਨ ਸਪੱਸ਼ਟ ਦੇਖੇ ਜਾ ਸਕਦੇ ਹਨ। 29 ਮਈ 2022 ਨੂੰ ਮਾਨਸਾ ਦੇ ਪਿੰਡ ਜਵਾਰਕੇ ਵਿਖੇ ਗੈਂਗਸਟਰਾਂ ਨੇ ਗੋਲੀਆਂ ਮਾਰਕੇ ਸ਼ੁਭਦੀਪ ਸਿੰਘ ਉਰਫ਼ ਸਿੱਧੂ ਮੂਸੇਵਾਲਾ ਦਾ ਕਤਲ ਕਰ ਦਿੱਤਾ ਗਿਆ ਹੈ। ਉਹਨਾਂ ਦੇ ਕਤਲ ਦੀ ਜ਼ਿੰਮੇਵਾਰੀ ਵਿਦੇਸ਼ ਵਿੱਚ ਬੈਠੇ ਗੈਂਗਸਟਰ ਗੋਲਡੀ ਬਰਾੜ ਨੇ ਲਈ ਸੀ। ਉਸ ਨੇ ਦਾਅਵਾ ਕੀਤਾ ਸੀ ਕਿ ਲਾਰੈਂਸ ਬਿਸ਼ਨੋਈ ਗੈਂਗ ਨੇ ਸਿੱਧੂ ਦਾ ਕਤਲ ਕੀਤਾ ਹੈ। 3 ਗੱਡੀਆਂ ਕੀਤੀਆਂ ਪੇਸ਼ ਪੁਲਿਸ ਨੇ ਅਦਾਲਤ ਚ 3 ਗੱਡੀਆਂ ਪੇਸ਼ ਕੀਤੀਆਂ ਹਨ। ਜਿਨ੍ਹਾਂ ਵਿੱਚ ਸਿੱਧੂ ਮੂਸੇਵਾਲਾ ਦੀ ਥਾਰ, ਬੋਲੇਰੋ ਕਾਰ ਜਿਸ ਵਿੱਚ ਸਿੱਧੂ ਮੂਸੇਵਾਲਾ ਤੇ ਪਹਿਲੀ ਗੋਲੀ ਚਲਾਉਣ ਵਾਲਾ ਗੈਂਗਸਟਰ ਮਨੂੰ ਖੋਸਾ ਬੈਠਾ ਹੋਇਆ ਸੀ। ਤੀਜੀ ਕੋਰੋਲਾ ਗੱਡੀ ਵੀ ਅਦਾਲਤ ਵਿੱਚ ਪੇਸ਼ ਕੀਤੀ ਗਈ ਹੈ। AK 47 ਚੋਂ ਚੱਲੀ ਸੀ ਪਹਿਲੀ ਗੋਲੀ ਜਾਣਕਾਰੀ ਅਨੁਸਾਰ ਸਿੱਧੂ ਮੂਸੇਵਾਲਾ ਤੇ ਹੋਏ ਹਮਲੇ ਦੀ ਪਹਿਲੀ ਗੋਲੀ AK 47 ਗੰਨ ਵਿੱਚੋਂ ਚੱਲੀ ਸੀ। ਜੋ ਗੈਂਗਸਟਰ ਮਨੂੰ ਖੋਸਾ ਦੇ ਹੱਥ ਵਿੱਚ ਸੀ। ਕਤਲ ਤੋਂ ਬਾਅਦ ਜਾਂਚ ਦੌਰਾਨ ਪੁਲਿਸ ਨੇ ਇਹ ਮੁਲਜ਼ਮਾਂ ਕੋਲੋਂ ਬਰਾਮਦ ਕੀਤੀ ਸੀ। ਪਰਿਵਾਰ ਨੇ ਕੀਤੀ ਸੀ ਥਾਰ ਦੀ ਮੰਗ ਕੁੱਝ ਸਮਾਂ ਪਹਿਲਾਂ ਸਿੱਧੂ ਮੂਸੇਵਾਲਾ ਦੇ ਪਰਿਵਾਰ ਵੱਲੋਂ ਮੰਗ ਕੀਤੀ ਗਈ ਸੀ ਕਿ ਜਿਸ ਗੱਡੀ (ਥਾਰ) ਵਿੱਚ ਮੂਸੇਵਾਲਾ ਦਾ ਕਤਲ ਹੋਇਆ ਹੈ। ਉਹ ਪਰਿਵਾਰ ਨੂੰ ਸੌਂਪ ਦਿੱਤੀ ਜਾਵੇ। ਫਿਲਹਾਲ ਇਹ ਥਾਂ ਪੁਲਿਸ ਦੀ ਕਸਟਡੀ ਵਿੱਚ ਹੈ।