Home Desh ਭਿਖਾਰੀ ਕੋਲ 75 ਹਜ਼ਾਰ ਕੈਸ਼ ਦੇਖ ਕੇ ਦੰਗ ਰਹਿ ਗਏ ਅਧਿਕਾਰੀ, ਬੋਲੀ-ਇਕ... Deshlatest NewsPanjab ਭਿਖਾਰੀ ਕੋਲ 75 ਹਜ਼ਾਰ ਕੈਸ਼ ਦੇਖ ਕੇ ਦੰਗ ਰਹਿ ਗਏ ਅਧਿਕਾਰੀ, ਬੋਲੀ-ਇਕ ਹਫ਼ਤੇ ਦੀ ਹੈ ਕਮਾਈ By admin - December 13, 2024 26 0 FacebookTwitterPinterestWhatsApp ਇੰਦੌਰ ਨੂੰ ਭਿਖਾਰੀ ਮੁਕਤ ਸ਼ਹਿਰ ਬਣਾਉਣ ਦੀਆਂ ਕੋਸ਼ਿਸ਼ਾਂ ਜਾਰੀ ਹਨ। ਮੱਧ ਪ੍ਰਦੇਸ਼ ਦਾ ਇੰਦੌਰ ਸ਼ਹਿਰ ਦੇਸ਼ ਦੇ ਸਾਫ਼-ਸੁਥਰੇ ਸ਼ਹਿਰਾਂ ਦੀ ਸੂਚੀ ਵਿਚ ਹਮੇਸ਼ਾ ਸਭ ਤੋਂ ਉੱਪਰ ਰਹਿੰਦਾ ਹੈ ਪਰ ਇਸ ਵਾਰ ਇੰਦੌਰ ਦਾ ਸੁਰਖੀਆਂ ‘ਚ ਆਉਣ ਦਾ ਕਾਰਨ ਸਫ਼ਾਈ ਨਹੀਂ ਹੈ। ਦਰਅਸਲ ਇੰਦੌਰ ਨੂੰ ਭਿਖਾਰੀ ਮੁਕਤ ਸ਼ਹਿਰ ਬਣਾਉਣ ਦੀਆਂ ਕੋਸ਼ਿਸ਼ਾਂ ਜਾਰੀ ਹਨ। ਇਸੇ ਲੜੀ ਤਹਿਤ ਟੀਮ ਜਦੋਂ ਉਹ ਭੀਖ (indore beggar) ਮੰਗ ਰਹੀ ਇਕ ਔਰਤ ਨੂੰ ਰੈਸਕਿਊ ਕਰਨ ਪਹੁੰਚੀ ਤਾਂ ਉਸ ਦੀ ਸਾੜੀ ਦੇ ਪੱਲੂ ਵਿਚ 75,748 ਰੁਪਏ ਕੈਸ਼ ਮਿਲੇ। ਇਕ ਹਫ਼ਤੇ ਦੀ ਕਮਾਈ ਜਦੋਂ ਔਰਤ ਨੂੰ ਇੰਨੇ ਪੈਸੇ ਹੋਣ ਬਾਰੇ ਪੁੱਛਿਆ ਗਿਆ ਤਾਂ ਉਸ ਨੇ ਕਿਹਾ ਕਿ ਇਹ ਉਸ ਦੀ ਇਕ ਹਫ਼ਤੇ ਦੀ ਕਮਾਈ ਹੈ। ਔਰਤ ਨੇ ਦੱਸਿਆ ਕਿ ਉਹ ਆਮ ਤੌਰ ‘ਤੇ ਇਹ ਰਕਮ 10-15 ਦਿਨਾਂ ‘ਚ ਇਕੱਠੀ ਕਰ ਲੈਂਦੀ ਹੈ। ਔਰਤ ਦਾ ਦਾਅਵਾ ਸੁਣ ਕੇ ਅਧਿਕਾਰੀ ਵੀ ਦੰਗ ਰਹਿ ਗਏ। ਔਰਤ ਬੜਾ ਗਣਪਤੀ ਨੇੜੇ ਸਥਿਤ ਸ਼ਨੀ ਮੰਦਿਰ ਕੋਲ ਭੀਖ ਮੰਗਦੀ ਹੈ। ਉਸ ਕੋਲ 1 ਰੁਪਏ ਤੋਂ ਲੈ ਕੇ 500 ਰੁਪਏ ਤਕ ਦੇ ਨੋਟ ਸਨ। ਔਰਤ ਕੋਲੋਂ 500 ਦੇ 22 ਨੋਟ, 200 ਦੇ 18 ਨੋਟ, 100 ਦੇ 423 ਨੋਟ ਅਤੇ 50 ਰੁਪਏ ਦੇ 174 ਨੋਟ ਬਰਾਮਦ ਹੋਏ ਹਨ। ਭੇਜਿਆ ਸੇਵਾਧਾਮ ਆਸ਼ਰਮ ਇੰਨਾ ਹੀ ਨਹੀਂ ਉਸ ਕੋਲ 20 ਅਤੇ 10 ਰੁਪਏ ਦੇ ਨੋਟਾਂ ਤੋਂ ਇਲਾਵਾ 10, 5, 2 ਅਤੇ 1 ਰੁਪਏ ਦੇ ਸਿੱਕੇ ਵੀ ਸਨ। ਔਰਤ ਕੋਲੋਂ ਮਿਲੇ ਪੈਸੇ ਜਮ੍ਹਾ ਕਰਵਾਉਣ ਤੋਂ ਬਾਅਦ ਉਸ ਨੂੰ ਸੇਵਾਧਾਮ ਆਸ਼ਰਮ (Sevadham Ashram) ਭੇਜ ਦਿੱਤਾ ਗਿਆ ਹੈ। ਇਸਤਰੀ ਤੇ ਬਾਲ ਵਿਕਾਸ ਵਿਭਾਗ ਦੇ ਪ੍ਰੋਜੈਕਟ ਅਫ਼ਸਰ ਦਿਨੇਸ਼ ਮਿਸ਼ਰਾ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਦੀ ਪਹਿਲਕਦਮੀ ‘ਤੇ ਫਰਵਰੀ ਮਹੀਨੇ ਭਿਖਾਰੀ ਮੁਕਤ ਸ਼ਹਿਰ ਬਣਾਉਣ ਦੀ ਮੁਹਿੰਮ ਸ਼ੁਰੂ ਕੀਤੀ ਗਈ ਸੀ।