Home Desh ਅੱਗੇ ਤੋਂ ਕਿਸਾਨ ਜਥੇਬੰਦੀਆਂ ਨਹੀਂ ਰੋਕਣਗੀਆਂ ਸੜਕਾਂ ਤੇ ਰੇਲਾਂ !

ਅੱਗੇ ਤੋਂ ਕਿਸਾਨ ਜਥੇਬੰਦੀਆਂ ਨਹੀਂ ਰੋਕਣਗੀਆਂ ਸੜਕਾਂ ਤੇ ਰੇਲਾਂ !

97
0

ਕਿਸਾਨਾਂ ਦੇ ਧਰਨੇ ਵਿਚਾਲੇ ਉਨ੍ਹਾਂ ਦੀ ਮੁੱਖ ਮੰਤਰੀ ਨਾਲ ਚੰਡੀਗੜ੍ਹ ਵਿੱਚ ਮੀਟਿੰਗ ਕੀਤੀ ਜਿਸ ਤੋਂ ਬਾਅਦ ਮੁੱਖ ਮੰਤਰੀ ਨੇ ਮੀਡੀਆ ਦੇ ਮੁਖ਼ਾਤਬ ਹੁੰਦਿਆਂ ਕਿਹਾ ਕਿ ਛੇਤੀ ਹੀ ਕਿਸਾਨਾਂ ਨੂੰ ਗੰਨੇ ਦੇ ਭਾਅ ਨੂੰ ਲੈ ਕੇ ਖ਼ੁਸ਼ਖਬਰੀ ਮਿਲੇਗੀ। ਮਾਨ ਨੇ ਕਿਹਾ ਕਿ ਪੰਜਾਬ ਵਿੱਚ ਦੇਸ਼ ਦਾ ਸਭ ਤੋਂ ਵੱਧ ਗੰਨੇ ਦਾ ਭਾਅ ਦੇਣ ਵਾਲਾ ਸੂਬਾ ਬਣ ਜਾਵੇਗਾ।

ਮੁੱਖ ਮੰਤਰੀ ਮਾਨ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ 700 ਕਰੋੜ ਰੁਪਇਆ ਸ਼ੂਗਰ ਮਹਿਕਮੇ ਦਾ ਕਰਜ਼ਾ ਮੋੜਿਆ ਜੋ ਕਿ ਪਿਛਲੀਆਂ ਸਰਕਾਰਾਂ ਵੱਲੋਂ ਛੱਡਿਆ ਗਿਆ ਸੀ। ਸਿਰਫ਼ 2 ਮਿੱਲਾਂ ਨੇ ਕਿਸਾਨਾਂ ਦੇ ਪੈਸੇ ਦੇਣੇ ਹਨ ਉਹ ਵੀ ਛੇਤੀ ਹੀ ਲਏ ਜਾਣਗੇ। ਫਗਵਾੜਾ ਮਿੱਲ ਦੇ ਮਾਲਕ ਉੱਤੇ ਪਰਚਾ ਹੋਇਆ ਤੇ ਪ੍ਰਾਪਰਟੀ ਵੀ ਅਟੈਚ ਕੀਤੀ ਗਈ ਹੈ ਜਿਸ ਨੂੰ ਵੇਚ ਕੇ ਕਿਸਾਨਾਂ ਨੂੰ ਪੈਸੇ ਦਿੱਤੇ ਜਾਣਗੇ।

ਮੁੱਖ ਮੰਤਰੀ ਮਾਨ ਨੇ ਕਿਹਾ ਕਿ ਭਵਿੱਖ ਵਿੱਚ ਰੇਲ ਰੋਕੋ ਤੇ ਆਵਾਜਾਈ ਰੋਕਣ ਵਾਲਾ ਮਾਹੌਲ ਪੈਦਾ ਨਹੀਂ ਹੋਵੇਗਾ । ਸਾਰੀਆਂ ਯੂਨੀਅਨਾਂ ਤੇ ਇਸ ਉੱਤੇ ਸਹਿਮਤੀ ਪ੍ਰਗਟ ਕੀਤੀ ਹੈ। ਮੁੱਖ ਮੰਤਰੀ ਨੇ ਕਿਸਾਨਾਂ ਨਾਲ ਵਾਅਦਾ ਕੀਤਾ ਹੈ ਕਿ ਛੇਤੀ ਹੀ ਉਨ੍ਹਾਂ ਨੂੰ ਖ਼ੁਸ਼ਖਬਰੀ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਦੇਸ਼ ਦਾ ਸਭ ਤੋਂ ਵੱਧ ਗੰਨੇ ਦਾ ਭਾਅ ਦੇਣ ਵਾਲਾ ਸੂਬਾ ਬਣ ਜਾਵੇਗਾ। ਮਾਨ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਵੱਡੀ ਖ਼ੁਸ਼ਖਬਰੀ ਕਿਸਾਨਾਂ ਨੂੰ ਮਿਲੇਗੀ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਹੜ੍ਹਾਂ ਦੀ ਮੁਆਵਜ਼ੇ ਬਾਰੇ ਵੀ ਆਉਣ ਵਾਲੇ ਦਿਨਾਂ ਵਿੱਚ ਚੰਗੀ ਖ਼ਬਰ ਮਿਲੇਗੀ।

ਮੁੱਖ ਮੰਤਰੀ ਨੇ ਕਿਹਾ ਕਿ ਧਰਨਿਆਂ ਨਾਲ ਆਮ ਲੋਕ ਖ਼ਿਲਾਫ਼ ਹੋ ਜਾਂਦੇ ਹਨ। ਮਾਨ ਨੇ ਕਿਹਾ ਕਿ ਕਿਸਾਨ ਗੱਲਬਾਤ ਕਰਨ ਲਈ ਸਿੱਧੇ ਵੀ ਉਨ੍ਹਾਂ ਨਾਲ ਮੀਟਿੰਗ ਕਰਨ ਆ ਸਕਦੇ ਹਨ ਜੇ ਸਰਕਾਰ ਉਨ੍ਹਾਂ ਦੀ ਗੱਲ ਫਿਰ ਵੀ ਨਹੀਂ ਸੁਣਦੀ ਤਾਂ ਉਹ ਪ੍ਰਦਰਸ਼ਨ ਕਰ ਸਕਦੇ ਹਨ। ਮਾਨ ਨੇ ਕਿਹਾ ਕਿ ਇਸ ਤਰ੍ਹਾਂ ਸੜਕਾਂ ਤੇ ਰੇਲਾਂ ਬੰਦ ਕਰਨ ਨਾਲ ਆਮ ਲੋਕ ਜ਼ਿਆਦਾ ਪ੍ਰਭਾਵਿਤ ਹੁੰਦੇ ਹਨ। ਆਵਾਜਾਈ ਰੋਕਣ ਵਾਲਾ ਟਰੈਂਡ ਭਵਿੱਖ ਵਿੱਚ ਬੰਦ ਹੋਣਾ ਚਾਹੀਦਾ ਹੈ। ਮਾਨ ਨੇ ਕਿਹਾ ਕਿ ਲੋਕਾਂ ਨੂੰ ਤੰਗ ਕਰਕੇ ਸਰਕਾਰ ਨਾਲ ਗੱਲ ਕਰਨੀ ਕੋਈ ਚੰਗੀ ਗੱਲ ਨਹੀਂ ਹੈ। ਇਸ ਮੁੱਦੇ ਨੂੰ ਲੈ ਕੇ ਕਿਸਾਨ ਜਥੇਬੰਦੀਆਂ ਨੇ ਸਹਿਮਤੀ ਪ੍ਰਗਟ ਕੀਤੀ ਹੈ।

ਮੁੱਖ ਮੰਤਰੀ ਨੇ ਕਿਸਾਨਾਂ ਦੇ ਚੰਡੀਗੜ੍ਹ ਕੂਚ ਬਾਬਤ ਕਿਹਾ ਕਿ ਕਿਸਾਨ ਜੋ ਮੰਗਾਂ ਲੈ ਕੇ ਆ ਰਹੇ ਹਨ ਉਹ ਸਾਰੀਆਂ ਕੇਂਦਰ ਸਰਕਾਰ ਨਾਲ ਸਬੰਧਤ ਹਨ ਇਸ ਲਈ ਇਸ ਦਾ ਹੱਲ ਕੇਂਦਰ ਸਰਕਾਰ ਦੇ ਹੱਥ ਵਿੱਚ ਹੀ ਹੈ। ਉਨ੍ਹਾਂ ਕਿਹਾ ਕਿ ਪਰਾਲੀ ਸਾੜਨ ਦਾ ਮੁੱਦਾ ਵੀ ਕੇਂਦਰ ਨਾਲ ਜੁੜਿਆ ਹੋਇਆ ਹੈ।

Previous articleਪੰਜਾਬ ਅਫਸਰ ਸਪੈਸ਼ਲ ਡਿਊਟੀ ਮਨਜੀਤ ਸਿੱਧੂ ਨੇ ਦਿੱਤਾ ਅਸਤੀਫਾ
Next articleਕਿਸਾਨਾਂ ਦੇ ਧਰਨੇ ਕਾਰਨ ਟ੍ਰੇਨਾਂ ਰੱਦ

LEAVE A REPLY

Please enter your comment!
Please enter your name here