Home Desh Ludhiana ਵਿੱਚ CM ਦਾ ਰੋਡ ਸ਼ੋਅ, ਗੋਗੀ ਦੀ ਪਤਨੀ ਦੇ ਹੱਕ ਚ...

Ludhiana ਵਿੱਚ CM ਦਾ ਰੋਡ ਸ਼ੋਅ, ਗੋਗੀ ਦੀ ਪਤਨੀ ਦੇ ਹੱਕ ਚ ਕਰਨਗੇ ਚੋਣ ਪ੍ਰਚਾਰ

25
0

ਆਮ ਆਦਮੀ ਪਾਰਟੀ ਦੇ ਵਿਧਾਇਕ ਗੁਰਪ੍ਰੀਤ ਸਿੰਘ ਗੋਗੀ ਨੇ ਪਿਛਲੇ ਦਿਨੀ ਭਗਵੰਤ ਮਾਨ ਸਰਕਾਰ ਖਿਲਾਫ਼ ਤਿੱਖੇ ਤੇਵਰ ਦਿਖਾਏ ਸਨ।

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅੱਜ ਲੁਧਿਆਣਾ ਆ ਰਹੇ ਹਨ। ਕਾਂਗਰਸ ਦੇ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਦੇ ਗੜ੍ਹ ‘ਚ ਰੋਡ ਸ਼ੋਅ ਕਰਨਗੇ।
ਲੁਧਿਆਣਾ ਵੈਸਟ ਦੇ ਵੋਟਰਾਂ ਤੱਕ ਪਹੁੰਚਣ ਲਈ ਮਾਨ ਕਰੀਬ 1 ਕਿਲੋਮੀਟਰ ਦਾ ਰੋਡ ਸ਼ੋਅ ਕਰਨਗੇ। ਸੂਤਰਾਂ ਅਨੁਸਾਰ ਮੁੱਖ ਮੰਤਰੀ ਕਰੀਬ 1 ਘੰਟਾ ਹਲਕਾ ਪੱਛਮੀ ਵਿਖੇ ਰਹਿਣਗੇ।
ਭਗਵੰਤ ਮਾਨ ਵਾਰਡ ਨੰਬਰ 60 ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਗੁਰਪ੍ਰੀਤ ਗੋਗੀ ਦੀ ਪਤਨੀ ਡਾਕਟਰ ਸੁਖਚੈਨ ਕੌਰ ਬੱਸੀ ਲਈ ਚੋਣ ਪ੍ਰਚਾਰ ਕਰਨਗੇ।
ਮਾਨ ਸਵੇਰੇ 11.30 ਵਜੇ ਆਰਤੀ ਚੌਕ ਤੋਂ ਰੋਡ ਸ਼ੋਅ ਸ਼ੁਰੂ ਕਰਨਗੇ ਜੋ ਘੁਮਾਰ ਮੰਡੀ ਤੱਕ ਜਾਰੀ ਰਹੇਗਾ। ਆਸ਼ੂ ਦੇ ਕਰੀਬੀ ਇੰਦਰਜੀਤ ਇੰਦੀ ਦੀ ਪਤਨੀ ਪਰਮਿੰਦਰ ਕੌਰ ਇਸ ਵਾਰਡ ਤੋਂ ਚੋਣ ਲੜ ਰਹੀ ਹੈ।
ਇਸ ਤੋਂ ਪਹਿਲਾਂ ਬੀਤੇ ਦਿਨ ਮੁੱਖ ਮੰਤਰੀ ਭਗਵੰਤ ਮਾਨ ਨੇ ਅੰਮ੍ਰਿਤਸਰ, ਜਲੰਧਰ ਅਤੇ ਫਗਵਾੜਾ ਵਿੱਚ ਚੋਣ ਪ੍ਰਚਾਰ ਕੀਤਾ ਸੀ। ਜਿੱਥੇ ਅੱਜ ਚੋਣ ਪ੍ਰਚਾਰ ਦਾ ਆਖਰੀ ਦਿਨ ਹੈ ਤਾਂ ਆਮ ਆਦਮੀ ਪਾਰਟੀ ਦੀ ਕੋਸ਼ਿਸ ਰਹੇਗੀ ਕਿ ਪਟਿਆਲਾ ਅਤੇ ਲੁਧਿਆਣਾ ਵਿੱਚ ਧਿਆਨ ਕੇਂਦਰਿਤ ਕਰਕੇ ਉਮੀਦਵਾਰਾਂ ਦੇ ਹੱਕ ਵਿੱਚ ਚੋਣ ਪ੍ਰਚਾਰ ਕੀਤਾ ਜਾਵੇ।

ਗੋਗੀ ਨੇ ਦਿਖਾਏ ਸਨ ਤੇਵਰ

ਆਮ ਆਦਮੀ ਪਾਰਟੀ ਦੇ ਵਿਧਾਇਕ ਗੁਰਪ੍ਰੀਤ ਸਿੰਘ ਗੋਗੀ ਨੇ ਪਿਛਲੇ ਦਿਨੀ ਭਗਵੰਤ ਮਾਨ ਸਰਕਾਰ ਖਿਲਾਫ਼ ਤਿੱਖੇ ਤੇਵਰ ਦਿਖਾਏ ਸਨ। ਉਹਨਾਂ ਨੇ ਬੁੱਢਾ ਦਰਿਆ ਦੀ ਸਫ਼ਾਈ ਦੇ ਮਾਮਲੇ ਵਿੱਚ ਅਧਿਕਾਰੀਆਂ ਅਤੇ ਸਰਕਾਰ ਨੂੰ ਨਿਸ਼ਾਨੇ ਤੇ ਲਿਆ। ਇਸ ਤੋਂ ਇਲਾਵਾ ਉਹਨਾਂ ਨੇ ਵਿਕਾਸ ਕਾਰਜਾਂ ਲਈ ਰੱਖਿਆ ਗਿਆ ਨੀਂਹ ਪੱਥਰ ਵੀ ਆਪਣੇ ਹੱਥੀਂ ਤੋੜ ਦਿੱਤਾ ਸੀ।

ਅੱਜ ਅਕਾਲੀ ਦਲ ਲਈ ਪ੍ਰਚਾਰ ਕਰਨਗੇ ਮਜੀਠੀਆ

ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਹਨ। ਅੱਜ ਸਵੇਰੇ ਬਿਕਰਮ ਸਿੰਘ ਮਜੀਠੀਆ ਵਾਰਡ 60 ਤੋਂ ਅਕਾਲੀ ਦਲ ਦੇ ਉਮੀਦਵਾਰ ਅਤੇ ਜ਼ਿਲ੍ਹਾ ਪ੍ਰਧਾਨ ਭੁਪਿੰਦਰ ਸਿੰਘ ਭਿੰਦਾ ਦਾ ਪ੍ਰਚਾਰ ਕਰਨ ਆ ਰਹੇ ਹਨ। ਮਜੀਠੀਆ ਦੁਪਹਿਰ ਬਾਅਦ ਪ੍ਰੈੱਸ ਕਾਨਫਰੰਸ ਕਰਨਗੇ।

ਵੜਿੰਗ ਵੀ ਕਰ ਸਕਦੇ ਨੇ ਪ੍ਰਚਾਰ

ਜੇਕਰ ਗੱਲ ਕਰੀਏ ਕਾਂਗਰਸ ਦੀ ਤਾਂ ਸੂਬਾ ਪ੍ਰਧਾਨ ਅਤੇ ਲੁਧਿਆਣਾ ਤੋਂ ਸਾਂਸਦ ਅਮਰਿੰਦਰ ਸਿੰਘ ਰਾਜਾ ਵੜਿੰਗ ਲੋਕ ਸਭਾ ਦਾ ਇਜਲਾਸ ਹੋਣ ਕਾਰਨ ਨਿਗਮ ਚੋਣਾਂ ਦੇ ਪ੍ਰਚਾਰ ਵਿੱਚ ਜ਼ਿਆਦਾ ਐਕਟਿਵ ਦਿਖਾਈ ਨਹੀਂ ਦਿੱਤੇ। ਆਖਰੀ ਦਿਨ ਹੋ ਸਕਦਾ ਹੈ ਕਿ ਉਹਨਾਂ ਵੱਲੋਂ ਵੀ ਚੋਣ ਪ੍ਰਚਾਰ ਕੀਤਾ ਜਾਵੇ।
Previous articleFaridkot ਚ ਧੁੰਦ ਕਾਰਨ ਵਾਪਰਿਆ ਹਾਦਸਾ, ਇੱਕ ਵਿਦਿਆਰਥਣ ਦੀ ਹੋਈ ਮੌਤ
Next articleਅੱਜ ਰੁਕ ਜਾਵੇਗਾ ਨਗਰ ਨਿਗਮ ਚੋਣਾਂ ਦਾ ਪ੍ਰਚਾਰ, ਬਾਗੀ ਵਧਾਉਣਗੇ ਸਿਆਸੀ ਪਾਰਟੀਆਂ ਦੀ ਧੜਕਣ

LEAVE A REPLY

Please enter your comment!
Please enter your name here