Home Desh ਮੇਅਰ ਦੀ ਕੁਰਸੀ ਲਈ ਜੋੜ-ਤੋੜ ਸ਼ੁਰੂ, Jalandhar ਵਿੱਚ ਅਜ਼ਾਦ ਜਿੱਤੀ ਉਮੀਦਵਾਰ AAP...

ਮੇਅਰ ਦੀ ਕੁਰਸੀ ਲਈ ਜੋੜ-ਤੋੜ ਸ਼ੁਰੂ, Jalandhar ਵਿੱਚ ਅਜ਼ਾਦ ਜਿੱਤੀ ਉਮੀਦਵਾਰ AAP ਚ ਸ਼ਾਮਿਲ

22
0

AAP ਨੂੰ ਇਸ ਵੇਲੇ ਬਹੁਮਤ ਹਾਸਲ ਕਰਨ ਲਈ 3 ਹੋਰ ਆਗੂਆਂ ਦੀ ਲੋੜ ਹੈ।

ਆਪ ਆਗੂਆਂ ਨੇ ਜਲੰਧਰ ਨਗਰ ਨਿਗਮ ਵਿੱਚ ਆਪਣਾ ਮੇਅਰ ਬਣਾਉਣ ਲਈ ਕੋਸ਼ਿਸ ਕਰਨੀਆਂ ਸ਼ੁਰੂ ਕਰ ਦਿੱਤੀਆਂ ਹਨ। ਸਾਬਕਾ ਮੇਅਰ ਜਗਦੀਸ਼ ਰਾਜ ਰਾਜਾ ਦੀ ਪਤਨੀ ਅਨੀਤਾ ਰਾਜਾ ਨੂੰ ਹਰਾਉਣ ਵਾਲੀ ਮਹਿਲਾ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਈ ਹੈ। ਇੱਕ ਆਜ਼ਾਦ ਕੌਂਸਲਰ ਵੀ ਆਪ ਵਿੱਚ ਸ਼ਾਮਲ ਹੋ ਗਿਆ।
ਸੂਤਰਾਂ ਅਨੁਸਾਰ ਮੇਅਰ ਬਣਾਉਣ ਲਈ ਆਮ ਆਦਮੀ ਪਾਰਟੀ ਕੋਲ ਅਜੇ ਵੀ ਦੋ ਕੌਂਸਲਰਾਂ ਦੀ ਕਮੀ ਹੈ। ਜਿਸ ਕਾਰਨ ਆਮ ਆਦਮੀ ਪਾਰਟੀ ਦੇ ਮੰਤਰੀ ਹਰਭਜਨ ਸਿੰਘ ਈਟੀਓ, ਮੰਤਰੀ ਰਵਜੋਤ ਸਿੰਘ ਅਤੇ ਮੰਤਰੀ ਮਹਿੰਦਰ ਭਗਤ ਬਾਕੀ ਕੌਂਸਲਰਾਂ ਨੂੰ ਮਨਾਉਣ ਵਿੱਚ ਲੱਗੇ ਹੋਏ ਹਨ।
ਪ੍ਰਾਪਤ ਜਾਣਕਾਰੀ ਅਨੁਸਾਰ ਕੈਬਨਿਟ ਮੰਤਰੀਆਂ ਦੇ ਈ.ਟੀ.ਓ ਅਤੇ ਰਵਜੋਤ ਸਿੰਘ ਨੇ ਦੇਰ ਰਾਤ ਵਾਰਡ ਨੰਬਰ 65 ਤੋਂ ਕੌਂਸਲਰ ਪ੍ਰਵੀਨ ਵਾਸਨ ਅਤੇ ਵਾਰਡ ਨੰਬਰ 81 ਤੋਂ ਆਜ਼ਾਦ ਕੌਂਸਲਰ ਸੀਮਾ ਰਾਣੀ ਨੂੰ ਆਪ ਵਿੱਚ ਸ਼ਾਮਲ ਕੀਤਾ ਸੀ। ਸ਼ਾਮਲ ਕਰਨ ਤੋਂ ਬਾਅਦ, ਮੰਤਰੀ ਈਟੀਓ ਦੁਆਰਾ ਆਪਣੇ ਸੋਸ਼ਲ ਮੀਡੀਆ ਅਕਾਉਂਟ ‘ਤੇ ਪੋਸਟ ਵੀ ਸਾਂਝੀ ਕੀਤੀ ਗਈ।

ਕਾਂਗਰਸੀ ਕੌਂਸਲਰ ਵੀ ਆਪ ਚ ਸ਼ਾਮਿਲ

ਵਾਰਡ ਨੰਬਰ 65 ਤੋਂ ਜਿੱਤੇ ਕਾਂਗਰਸੀ ਕੌਂਸਲਰ ਪ੍ਰਵੀਨ ਵਾਸਨ ਨੇ ਵੀ ਕਾਂਗਰਸ ਨੂੰ ਅਲਵਿਦਾ ਕਹਿ ਕੇ ਆਮ ਆਦਮੀ ਪਾਰਟੀ ਦਾ ਪੱਲਾ ਫੜ ਲਿਆ। ਇਸ ਮਗਰੋਂ ਆਮ ਆਦਮੀ ਪਾਰਟੀ ਦੇ ਲੀਡਰ 3 ਹੋਰ ਨਵੇਂ ਚੁਣੇ ਕੌਂਸਲਰਾਂ ਦਾ ਸਾਥ ਲੱਭ ਰਹੇ ਹਨ।

ਅਜ਼ਾਦ ਉਮੀਦਵਾਰਾਂ ਤੇ AAP ਦੀ ਅੱਖ

‘ਆਪ’ ਨੂੰ ਇਸ ਵੇਲੇ ਬਹੁਮਤ ਹਾਸਲ ਕਰਨ ਲਈ 3 ਹੋਰ ਆਗੂਆਂ ਦੀ ਲੋੜ ਹੈ। ਅਜਿਹੇ ‘ਚ ਉਨ੍ਹਾਂ ਨੂੰ ਆਜ਼ਾਦ ਉਮੀਦਵਾਰਾਂ ਅਤੇ ਵਿਰੋਧੀ ਧਿਰ ‘ਤੇ ਨਿਰਭਰ ਰਹਿਣਾ ਪਵੇਗਾ। ਵਿਰੋਧੀ ਧਿਰ ਸਮਰਥਨ ਲਈ ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਦੇ ਅਹੁਦੇ ਦੀ ਮੰਗ ਕਰ ਸਕਦੀ ਹੈ। ਇਸ ਤੋਂ ਬਾਅਦ ਹੀ ਆਮ ਆਦਮੀ ਪਾਰਟੀ ਦਾ ਮੇਅਰ ਬਣ ਸਕਦਾ ਹੈ। ਫਿਲਹਾਲ 38 ਸੀਟਾਂ ਜਿੱਤਣ ਵਾਲੀ ‘ਆਪ’ ਦੇ ਆਗੂ ਆਜ਼ਾਦ ਉਮੀਦਵਾਰਾਂ ਨੂੰ ਮਨਾਉਣ ‘ਚ ਲੱਗੇ ਹੋਏ ਹਨ।
Previous articleRobin Uthappa ਖਿਲਾਫ਼ ਗੈਰ-ਜ਼ਮਾਨਤੀ ਵਾਰੰਟ ਜਾਰੀ
Next articleUP ਚ Punjab Police ਨੇ ਕੀਤਾ ਇਨਕਾਉਂਟਰ, Gurdaspur ਦੇ ਰਹਿਣ ਵਾਲੇ 3 ਨੌਜਵਾਨਾਂ ਨੂੰ ਲੱਗੀ ਗੋਲੀ

LEAVE A REPLY

Please enter your comment!
Please enter your name here