Home Desh Jagjit Dallewal ਨੂੰ ਮਿਲੇ Jalandhar ਦੇ ਸੰਸਦ ਮੈਂਬਰ Charanjit Singh Channi

Jagjit Dallewal ਨੂੰ ਮਿਲੇ Jalandhar ਦੇ ਸੰਸਦ ਮੈਂਬਰ Charanjit Singh Channi

19
0

Dallewal ਨਾਲ ਮੁਲਾਕਾਤ ਤੋਂ ਬਾਅਦ Charanjit Singh Channi ਨੇ ਕਿਹਾ ਕਿ ਮੈਂ ਖੇਤੀਬਾੜੀ ਕਮੇਟੀ ਦਾ ਚੇਅਰਮੈਨ ਹਾਂ।

ਜਲੰਧਰ ਦੇ ਸੰਸਦ ਮੈਂਬਰ ਅਤੇ ਸੂਬੇ ਦੇ ਸਾਬਕਾ ਸੀਐਮ ਚਰਨਜੀਤ ਸਿੰਘ ਚੰਨੀ ਨੇ ਬੀਤੀ ਰਾਤ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨਾਲ ਮੁਲਾਕਾਤ ਕੀਤੀ, ਜੋ ਕਿਸਾਨ ਅੰਦੋਲਨ ਵਿੱਚ ਮਰਨ ਵਰਤ ‘ਤੇ ਬੈਠੇ ਹਨ। ਸੰਸਦ ਮੈਂਬਰ ਚਰਨਜੀਤ ਸਿੰਘ ਚੰਨੀ ਨੇ ਇਹ ਮੀਟਿੰਗ ਖਨੌਰੀ ਸਰਹੱਦ ਵਿਖੇ ਕੀਤੀ।
ਚੰਨੀ ਨੇ ਡੱਲੇਵਾਲ ਨੂੰ ਕਿਹਾ- ਰਾਹੁਲ ਗਾਂਧੀ ਜਗਜੀਤ ਸਿੰਘ ਡੱਲੇਵਾਲ ਦੀ ਵਿਗੜਦੀ ਸਿਹਤ ਨੂੰ ਲੈ ਕੇ ਕਾਫੀ ਚਿੰਤਤ ਹਨ। ਮੈਂ ਸੰਸਦੀ ਸਥਾਈ ਕਮੇਟੀ ਦੀ ਰਿਪੋਰਟ ਵੀ ਕੇਂਦਰ ਸਰਕਾਰ ਨੂੰ ਸੌਂਪ ਦਿੱਤੀ ਹੈ। ਜਿਸ ਵਿੱਚ ਘੱਟੋ-ਘੱਟ ਸਮਰਥਨ ਮੁੱਲ ਲਈ ਕਾਨੂੰਨੀ ਗਾਰੰਟੀ ਦੇ ਨਾਲ-ਨਾਲ ਕਿਸਾਨ ਅਤੇ ਮਜ਼ਦੂਰ ਹਿਤੈਸ਼ੀ ਸਿਫਾਰਸ਼ਾਂ ਸ਼ਾਮਲ ਹਨ।

ਡੱਲੇਵਾਲ ਦੀ ਹਾਲਤ ਬਹੁਤ ਗੰਭੀਰ- ਚੰਨੀ

ਡੱਲੇਵਾਲ ਨਾਲ ਮੁਲਾਕਾਤ ਤੋਂ ਬਾਅਦ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਮੈਂ ਖੇਤੀਬਾੜੀ ਕਮੇਟੀ ਦਾ ਚੇਅਰਮੈਨ ਹਾਂ। ਅੱਜ ਮੈਂ ਡੱਲੇਵਾਲ ਨੂੰ ਕਿਸਾਨਾਂ ‘ਤੇ ਮੇਰੇ ਵੱਲੋਂ ਬਣਾਈ ਰਿਪੋਰਟ ਦਿਖਾਉਣ ਆਇਆ ਹਾਂ।
ਇਹ ਰਿਪੋਰਟ ਸੰਸਦ ਵਿੱਚ ਪੇਸ਼ ਕੀਤੀ ਗਈ ਹੈ। ਜਿਸ ਵਿੱਚ ਐਮ.ਐਸ.ਏ.ਪੀ ਅਤੇ ਕਿਸਾਨਾਂ ਦੇ ਮਸਲਿਆਂ ਸਮੇਤ ਕਈ ਮੰਗਾਂ ਹਨ। ਚੰਨੀ ਨੇ ਕਿਹਾ- ਡੱਲੇਵਾਲ ਦੀ ਸਿਹਤ ਬਹੁਤ ਗੰਭੀਰ ਹੈ, ਇਸ ਲਈ ਮੈਂ ਉਨ੍ਹਾਂ ਦਾ ਹਾਲ-ਚਾਲ ਜਾਣਨ ਲਈ ਆਇਆ ਹਾਂ।
ਸੰਸਦ ਮੈਂਬਰ ਚੰਨੀ ਨੇ ਕਿਹਾ ਕਿ ਅਸੀਂ ਕੇਂਦਰ ਸਰਕਾਰ ਅੱਗੇ ਕਿਸਾਨਾਂ ਦੀਆਂ ਮੰਗਾਂ ਰੱਖੀਆਂ ਹਨ। ਉਹਨਾਂ ਨੇ ਕਿਹਾ ਕਿ ਮੈਂ ਡੱਲੇਵਾਲ ਸਾਹਿਬ ਨੂੰ ਇਹ ਦੱਸਣ ਆਇਆ ਹਾਂ ਕਿ ਕਿਰਪਾ ਕਰਕੇ ਆਪਣੀ ਸਿਹਤ ਦਾ ਖਿਆਲ ਰੱਖੋ, ਕਿਸਾਨਾਂ ਅਤੇ ਸਮਾਜ ਨੂੰ ਤੁਹਾਡੀ ਬਹੁਤ ਲੋੜ ਹੈ। ਪੰਜਾਬ ਸਮੇਤ ਪੂਰੇ ਦੇਸ਼ ਦੇ ਕਿਸਾਨਾਂ ਨੂੰ ਡੱਲੇਵਾਲ ਸਾਹਿਬ ਦੀ ਲੋੜ ਹੈ। ਇਸ ਲਈ, ਤੁਹਾਨੂੰ ਆਪਣੀ ਸਿਹਤ ਦਾ ਧਿਆਨ ਰੱਖਣਾ ਚਾਹੀਦਾ ਹੈ। ਤਾਂ ਜੋ ਕਿਸਾਨ ਮਜ਼ਬੂਤ ​​ਹੋ ਸਕਣ।

24 ਨੂੰ SKM ਦੀ ਬੈਠਕ

24 ਦਸੰਬਰ ਨੂੰ ਸੰਯੁਕਤ ਕਿਸਾਨ ਮੋਰਚਾ ਦੀ ਅਹਿਮ ਬੈਠਕ ਹੋਣ ਜਾ ਰਹੀ ਹੈ। ਜਿਸ ਵਿੱਚ ਮੋਰਚੇ ਵਿੱਚ ਸ਼ਾਮਿਲ ਹੋਣ ਦਾ ਐਲਾਨ ਕੀਤਾ ਜਾ ਸਕਦਾ ਹੈ। ਇਸ ਤੋਂ ਪਹਿਲਾਂ 21 ਦਸੰਬਰ ਨੂੰ ਖਨੌਰੀ ਬਾਰਡਰ ਤੇ ਵੀ ਸੰਯੁਕਤ ਮੋਰਚੇ ਦੇ ਆਗੂਆਂ ਨੇ ਮੀਟਿੰਗ ਕੀਤੀ ਸੀ।
Previous articleUP ਚ Punjab Police ਨੇ ਕੀਤਾ ਇਨਕਾਉਂਟਰ, Gurdaspur ਦੇ ਰਹਿਣ ਵਾਲੇ 3 ਨੌਜਵਾਨਾਂ ਨੂੰ ਲੱਗੀ ਗੋਲੀ
Next articleਕੇਂਦਰੀ ਮੰਤਰੀ Bittu ਦਾ AAP ਵਿਧਾਇਕਾਂ ‘ਤੇ ਨਿਸ਼ਾਨਾ: Pappi ਤੇ Gogi ਹਮੇਸ਼ਾ ਮੇਰੇ ਖਿਲਾਫ ਰਹੇ

LEAVE A REPLY

Please enter your comment!
Please enter your name here