Home Desh Plane Crash: Azerbaijan ਤੋਂ ਰੂਸ ਜਾ ਰਹੀ ਫਲਾਈਟ ਕਰੈਸ਼

Plane Crash: Azerbaijan ਤੋਂ ਰੂਸ ਜਾ ਰਹੀ ਫਲਾਈਟ ਕਰੈਸ਼

29
0

ਜਹਾਜ਼ ‘ਚ ਕਰੀਬ 70 ਲੋਕ ਸਵਾਰ ਸਨ।

Azerbaijan ਤੋਂ ਰੂਸ ਜਾ ਰਿਹਾ ਇੱਕ ਜਹਾਜ਼  Kazakhstan ਵਿੱਚ ਹਾਦਸਾਗ੍ਰਸਤ ਹੋ ਗਿਆ। ਫਲਾਈਟ ‘ਚ ਕਰੀਬ 70 ਲੋਕ ਸਵਾਰ ਸਨ।

ਇਹ ਜਹਾਜ਼ Azerbaijan ਦੇ ਬਾਕੂ ਤੋਂ ਰੂਸ ਦੇ ਚੇਚਨੀਆ ਦੀ ਰਾਜਧਾਨੀ ਗਰੋਜ਼ਨੀ ਜਾ ਰਿਹਾ ਸੀ। ਜਹਾਜ਼ ਪੰਛੀਆਂ ਦੇ ਝੁੰਡ ਨਾਲ ਟਕਰਾਉਣ ਤੋਂ ਬਾਅਦ ਨੁਕਸਾਨਿਆ ਗਿਆ। ਇਹ ਹਾਦਸਾ ਰਨਵੇਅ ‘ਤੇ ਐਮਰਜੈਂਸੀ ਲੈਂਡਿੰਗ ਕਰਵਾਉਣ ਦੀ ਕੋਸ਼ਿਸ਼ ਦੌਰਾਨ ਵਾਪਰਿਆ।

ਹਾਦਸੇ ਦਾ ਸ਼ਿਕਾਰ ਹੋਇਆ ਜਹਾਜ਼ Azerbaijan Airlines ਦਾ ਸੀ। ਕਜ਼ਾਕਿਸਤਾਨ ਦੇ ਟਰਾਂਸਪੋਰਟ ਮੰਤਰਾਲੇ ਨੇ ਦੱਸਿਆ ਕਿ ਹਾਦਸੇ ਦਾ ਸ਼ਿਕਾਰ ਹੋਏ ਜਹਾਜ਼ ‘ਚ 62 ਯਾਤਰੀ ਅਤੇ ਚਾਲਕ ਦਲ ਦੇ ਪੰਜ ਮੈਂਬਰ ਸਵਾਰ ਸਨ।

Kazakhstan ਦੇ ਸਿਹਤ ਮੰਤਰੀ ਨੇ ਕਿਹਾ ਕਿ ਹਾਦਸੇ ‘ਚ ਛੇ ਲੋਕ ਵਾਲ-ਵਾਲ ਬਚ ਗਏ। ਅਜ਼ਰਬਾਈਜਾਨ ਨੇ ਏਅਰਲਾਈਨ ਦਾ ਹਵਾਲਾ ਦਿੰਦੇ ਹੋਏ ਦੱਸਿਆ ਕਿ ਹਾਦਸੇ ਦਾ ਕਾਰਨ ਜਹਾਜ਼ ਅਤੇ ਪੰਛੀਆਂ ਦੇ ਝੁੰਡ ਵਿਚਕਾਰ ਟੱਕਰ ਸੀ।

ਹਾਦਸੇ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਸਾਹਮਣੇ ਆਈ ਹੈ, ਜਿਸ ‘ਚ ਇਕ ਜਹਾਜ਼ ਜ਼ਮੀਨ ‘ਤੇ ਕ੍ਰੈਸ਼ ਹੁੰਦਾ ਹੋਇਆ ਅਤੇ ਅੱਗ ਦੇ ਗੋਲੇ ‘ਚ ਬਦਲਦਾ ਨਜ਼ਰ ਆ ਰਿਹਾ ਹੈ। ਹਾਦਸੇ ‘ਤੇ Azerbaijan Airlines ਵੱਲੋਂ ਕੋਈ ਟਿੱਪਣੀ ਨਹੀਂ ਕੀਤੀ ਗਈ ਹੈ।

Brazil ਵਿੱਚ ਵੀ ਹੋਇਆ ਸੀ ਹਾਦਸਾ

ਹਾਲ ਹੀ ਵਿੱਚ Brazil ਵਿੱਚ ਇੱਕ ਜਹਾਜ਼ ਹਾਦਸੇ ਵਿੱਚ 10 ਲੋਕਾਂ ਦੀ ਮੌਤ ਹੋ ਗਈ ਸੀ। ਮਰਨ ਵਾਲੇ 10 ਲੋਕ ਜਹਾਜ਼ ਵਿਚ ਸਵਾਰ ਯਾਤਰੀ ਅਤੇ ਚਾਲਕ ਦਲ ਦੇ ਮੈਂਬਰ ਸਨ। Brazil ਦੀ ਸਿਵਲ ਪ੍ਰੋਟੈਕਸ਼ਨ ਏਜੰਸੀ ਨੇ ਕਿਹਾ ਕਿ ਇਸ ਘਟਨਾ ‘ਚ ਜ਼ਮੀਨ ‘ਤੇ ਮੌਜੂਦ ਦਰਜਨ ਤੋਂ ਵੱਧ ਲੋਕ ਜ਼ਖਮੀ ਹੋ ਗਏ।

ਏਜੰਸੀ ਨੇ ਐਕਸ ‘ਤੇ ਇਕ ਪੋਸਟ ਵਿਚ ਕਿਹਾ ਕਿ ਜਹਾਜ਼ ਇਕ ਘਰ ਦੀ ਚਿਮਨੀ ਨਾਲ ਟਕਰਾ ਗਿਆ ਅਤੇ ਫਿਰ ਇਕ ਵੱਡੇ ਰਿਹਾਇਸ਼ੀ ਖੇਤਰ ਵਿਚ ਇਕ Mobile Phone ਦੀ ਦੁਕਾਨ ਨਾਲ ਟਕਰਾਉਣ ਤੋਂ ਪਹਿਲਾਂ ਇਕ ਇਮਾਰਤ ਦੀ ਦੂਜੀ Brazil ਨਾਲ ਟਕਰਾ ਗਿਆ। ਜ਼ਮੀਨ ‘ਤੇ ਮੌਜੂਦ ਦਰਜਨ ਤੋਂ ਵੱਧ ਲੋਕ ਜ਼ਖਮੀ ਹੋ ਗਏ। ਉਨ੍ਹਾਂ ਨੂੰ ਹਸਪਤਾਲਾਂ ਵਿੱਚ ਲਿਜਾਇਆ ਗਿਆ। ਇਹ ਸਪੱਸ਼ਟ ਨਹੀਂ ਹੋ ਸਕਿਆ ਕਿ ਹਾਦਸੇ ਦਾ ਕਾਰਨ ਕੀ ਸੀ।

Previous articleJagjit Dallewal ਦਾ ਚੈੱਕਅਪ ਕਰਨ ਜਾ ਰਹੀ ਡਾਕਟਰਾਂ ਦੀ ਟੀਮ ਦਾ Accident
Next articleSGPC ਪ੍ਰਧਾਨ ਨੂੰ ਲੱਗੀ ਧਾਰਮਿਕ ਸਜ਼ਾ: ਬੀਬੀ ਜਗੀਰ ਕੌਰ ਲਈ ਵਰਤੇ ਸਨ ਇਤਰਾਜ਼ਯੋਗ ਸ਼ਬਦ

LEAVE A REPLY

Please enter your comment!
Please enter your name here