Home Desh ਕਿਸਾਨ ਆਗੂ ਡੱਲੇਵਾਲ ਨਾਲ ਮੁਲਾਕਾਤ ਕਰਨਗੇ ਮਿਸ ਗ੍ਰੈਂਡ ਇੰਟਰਨੈਸ਼ਨਲ Rachel Gupta

ਕਿਸਾਨ ਆਗੂ ਡੱਲੇਵਾਲ ਨਾਲ ਮੁਲਾਕਾਤ ਕਰਨਗੇ ਮਿਸ ਗ੍ਰੈਂਡ ਇੰਟਰਨੈਸ਼ਨਲ Rachel Gupta

20
0

ਮਿਸ ਗ੍ਰੈਂਡ ਇੰਟਰਨੈਸ਼ਨਲ ਨੇ ਕਿਹਾ ਕਿ ਸਾਨੂੰ ਇੱਕ ਦੂਜੇ ਦਾ ਸਤਿਕਾਰ ਕਰਨਾ ਕਦੇ ਨਹੀਂ ਭੁੱਲਣਾ ਚਾਹੀਦਾ।

ਜਲੰਧਰ ਦੀ ਮਿਸ ਗ੍ਰੈਂਡ ਇੰਟਰਨੈਸ਼ਨਲ ਰੇਚਲ ਗੁਪਤਾ ਨੇ ਕਿਸਾਨਾਂ ਦੇ ਮੁੱਦੇ ‘ਤੇ ਗੱਲਬਾਤ ਕੀਤੀ। ਉਨ੍ਹਾਂ ਨੇ ਕਿਹਾ ਕਿ ਉਹ ਵੀ ਪੰਜਾਬ ਦੀ ਰਹਿਣ ਵਾਲੀ ਹੈ ਅਤੇ ਉਹ ਜਾਣਦੇ ਹਨ ਕਿ ਪੰਜਾਬ ‘ਚ ਖੇਤੀ ਦਾ ਕਿੰਨਾ ਮਹੱਤਵ ਹੈ। ਪੰਜਾਬ ਦੇ ਲੋਕ ਜੋ ਪੈਸਾ ਕਮਾਉਂਦੇ ਹਨ ਉਹ ਖੇਤੀ ਅਤੇ ਮਿਹਨਤ ਕਰਕੇ ਕਮਾਉਂਦੇ ਹਨ। ਉਨ੍ਹਾਂ ਨੇ ਕਿਹਾ ਕਿ ਮੈਂ ਨਿੱਜੀ ਤੌਰ ‘ਤੇ ਦੇਖਿਆ ਹੈ ਕਿ ਉਹ ਨੀਤੀ ਕਾਰਨ ਕਿੰਨਾ ਪ੍ਰਭਾਵਿਤ ਹੋਏ ਹਨ ਅਤੇ ਉਨ੍ਹਾਂ ਨੂੰ ਕਿੰਨਾ ਦਰਦ ਮਹਿਸੂਸ ਹੋਇਆ ਹੈ।
ਮਿਸ ਗ੍ਰੈਂਡ ਇੰਟਰਨੈਸ਼ਨਲ ਨੇ ਕਿਹਾ ਕਿ ਸਾਨੂੰ ਇੱਕ ਦੂਜੇ ਦਾ ਸਤਿਕਾਰ ਕਰਨਾ ਕਦੇ ਨਹੀਂ ਭੁੱਲਣਾ ਚਾਹੀਦਾ। ਉਨ੍ਹਾਂ ਨੇ ਕਿਹਾ ਕਿ ਸਰਕਾਰ ਅਤੇ ਕਿਸਾਨਾਂ ਨੂੰ ਇੱਕ ਦੂਜੇ ਦੀ ਇਜ਼ਤ ਕਰਨੀ ਚਾਹੀਦੀ ਹੈ। ਪੂਰੇ ਦੇਸ਼ ਨੂੰ ਅਨਾਜ ਸਾਡੀ ਇਸ ਧਰਤੀ ਤੋਂ ਮਿਲਦਾ ਹੈ। ਉਨ੍ਹਾਂ ਨੇ ਕਿਹਾ ਕਿ ਬੈਠ ਕੇ ਸਹਿਮਤੀ ਦੇ ਨਾਲ ਇੱਕ ਨੀਤੀ ਬਣਾਉਣੀ ਚਾਹੀਦੀ ਹੈ ਤਾਂ ਜੋ ਸਮੱਸਿਆ ਦਾ ਹੱਲ ਨਿਕਲ ਸਕੇ।
ਰੇਚਲ ਗੁਪਤਾ ਨੇ ਕਿਹਾ ਕਿ ਉਹ ਕਿਸਾਨ ਆਗੂ ਡੱਲੇਵਾਲ ਨਾਲ ਵੀ ਮੁਲਾਕਾਤ ਕਰਗੇ ਅਤੇ ਉਹ ਹਿੰਸਾ ਦਾ ਸਮਰਥਨ ਨਹੀਂ ਕਰਦੇ । ਪਰ ਅਸੀਂ ਸ਼ਾਂਤਮਈ ਵਿਰੋਧ ਪ੍ਰਦਰਸ਼ਨ ਦਾ ਸਮਰਥਨ ਕਰਾਂਗੇ ਅਤੇ ਸਾਡੇ ਭਾਰਤੀ ਸੰਵਿਧਾਨ ਵਿੱਚ ਲਿਖਿਆ ਹੈ ਕਿ ਬੋਲਣ ਦੀ ਆਜ਼ਾਦੀ ਵਿਰੋਧ ਪ੍ਰਦਰਸ਼ਨ ਦਾ ਅਧਿਕਾਰ ਹੈ ਅਤੇ ਇਹ ਅਧਿਕਾਰ ਸਾਨੂੰ ਸਾਡੀ ਸਰਕਾਰ ਨੇ ਦਿੱਤਾ ਹੈ। ਰੇਚਲ ਨੇ ਕਿਹਾ ਕਿ ਉਹ ਉਨ੍ਹਾਂ ਲੋਕਾਂ ਦਾ ਸਨਮਾਨ ਕਰਦੇ ਹੈ ਜੋ ਆਪਣੀਆਂ ਕਦਰਾਂ-ਕੀਮਤਾਂ ਲਈ ਲੜ ਰਹੇ ਹਨ। ਮੈਂ ਪੰਜਾਬ ਆ ਕੇ ਦੇਖਿਆ ਹੈ ਕਿ ਇਸ ਦਾ ਸਾਡੇ ਸੂਬੇ ‘ਤੇ ਕੀ ਪ੍ਰਭਾਵ ਪੈਂਦਾ ਹੈ ਅਤੇ ਮੇਰਾ ਪਰਿਵਾਰ ਵੀ ਖੇਤੀਬਾੜੀ ਦਾ ਕੰਮ ਕਰਦਾ ਹੈ ਅਤੇ ਮੈਨੂੰ ਪਤਾ ਹੈ ਕਿ ਸਹੀ ਨੀਤੀ ਨਾਲ ਸਾਨੂੰ ਕਿੰਨਾ ਸਹਿਯੋਗ ਮਿਲੇਗਾ।

ਦਿਲਜੀਤ ਦੋਸਾਂਝ ਨੂੰ ਰੇਚਲ ਨੇ ਦੱਸਿਆ ਵੱਡੀ ਪ੍ਰੇਰਨਾ

ਰੇਚਲ ਗੁਪਤਾ ਦੇਸ਼ ਭਰ ਵਿੱਚ ਹੋ ਰਹੇ ਦਲਜੀਤ ਦੋਸਾਂਝ ਦੇ ਹੋ ਰਹੇ ਸ਼ੋਅ ਨੂੰ ਲੈ ਕੇ ਕਿਹਾ ਜਦੋਂ ਕਿਸੇ ਨੂੰ ਕੋਈ ਵੱਡਾ ਪਲੇਟਫਾਰਮ ਮਿਲਦਾ ਹੈ ਤਾਂ ਉਸ ਨੂੰ ਨਿਸ਼ਾਨਾ ਬਣਾਇਆ ਜਾਂਦਾ ਹੈ ਅਤੇ ਇਹ ਆਮ ਗੱਲ ਹੈ। ਪਰ ਜਦੋਂ ਵੀ ਸਾਨੂੰ ਕੋਈ ਦਰਸ਼ਕ ਜਾਂ ਵੱਡਾ ਪਲੇਟਫਾਰਮ ਮਿਲਦਾ ਹੈ, ਸਾਨੂੰ ਦੇਖਣਾ ਹੁੰਦਾ ਹੈ ਕਿ ਇਸ ਨੂੰ ਕਿਵੇਂ ਸੰਭਾਲਣਾ ਹੈ। ਸਾਡੇ ਪੰਜਾਬੀ ਕਲਾਕਾਰ ਪੰਜਾਬ ਨੂੰ ਪੂਰੀ ਦੁਨੀਆ ਵਿੱਚ ਮਸ਼ਹੂਰ ਕਰਨ ਲਈ ਸਖ਼ਤ ਮਿਹਨਤ ਕਰਦੇ ਹਨ ਅਤੇ ਦਿਲਜੀਤ ਦੋਸਾਂਝ ਨੇ ਪੰਜਾਬ ਅਤੇ ਦੇਸ਼ ਨੂੰ ਪੂਰੀ ਦੁਨੀਆ ਵਿੱਚ ਮਸ਼ਹੂਰ ਕੀਤਾ ਹੈ। ਰੇਚਲ ਨੇ ਕਿਹਾ ਕਿ ਮੈਂ ਉਨ੍ਹਾਂ ਦਾ ਸਤਿਕਾਰ ਕਰਦੀ ਹਾਂ, ਦਿਲਜੀਤ ਦੋਸਾਂਝ ਮੇਰੇ ਲਈ ਇੱਕ ਵੱਡੀ ਪ੍ਰੇਰਨਾ ਹਨ ਅਤੇ ਉਨ੍ਹਾਂ ਵਾਂਗ ਮੈਂ ਵੀ ਪੰਜਾਬ ਅਤੇ ਦੇਸ਼ ਦਾ ਨਾਮ ਰੋਸ਼ਨ ਕਰਨਾ ਚਾਹੁੰਦੀ ਹਾਂ।
Previous articlePushpa 2 ਸੰਧਿਆ ਥੀਏਟਰ ਮਾਮਲੇ ‘ਚ ਅੱਲੂ ਅਰਵਿੰਦ ਦਾ ਵੱਡਾ ਐਲਾਨ
Next articleਮੁਗਲ ਸ਼ਾਸਕ ਦੇ ਹਰ ਲਾਲਚ ਨੂੰ ਠੁਕਰਾਇਆ… ਵੀਰ ਬਾਲਕ ਦਿਵਸ ‘ਤੇ ਪ੍ਰਧਾਨ ਮੰਤਰੀ ਮੋਦੀ ਨੇ ਸਾਹਿਬਜ਼ਾਦਿਆਂ ਨੂੰ ਦਿੱਤੀ ਸ਼ਰਧਾਂਜਲੀ

LEAVE A REPLY

Please enter your comment!
Please enter your name here