Home Desh Diljit Dosanjh ਦੇ ਸ਼ੋਅ ਨੂੰ ਅੱਗੇ ਵਧਾਉਣ ਦੀ ਉੱਠੀ ਮੰਗ, Dr. Manmohan... Deshlatest NewsPanjab Diljit Dosanjh ਦੇ ਸ਼ੋਅ ਨੂੰ ਅੱਗੇ ਵਧਾਉਣ ਦੀ ਉੱਠੀ ਮੰਗ, Dr. Manmohan Singh ਦੇ ਦਿਹਾਂਤ ‘ਤੇ 7 ਦਿਨ ਦਾ ਸੋਗ By admin - December 28, 2024 22 0 FacebookTwitterPinterestWhatsApp ਸੈਂਸਰ ਬੋਰਡ ਦੇ ਸਾਬਕਾ ਚੇਅਰਮੈਨ ਰਹੇ ਅਮਰਜੀਤ ਟਿੱਕਾ ਨੇ ਕਿਹਾ ਹੈ ਕਿ ਡਾਕਟਰ ਮਨਮੋਹਨ ਸਿੰਘ ਉਹ ਸ਼ਖਸ ਸਨ ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਦਾ ਬੀਤੇ ਦਿਨ ਦਿਹਾਂਤ ਹੋ ਗਿਆ ਹੈ। 92 ਸਾਲ ਦੀ ਉਮਰ ਦੇ ਵਿੱਚ ਉਹਨਾਂ ਨੇ ਆਪਣੇ ਆਖਰੀ ਸਾਹ ਲਏ ਜਿਸ ਵਜੋਂ ਪੂਰੇ ਦੇਸ਼ ਭਰ ਦੇ ਵਿੱਚ 7 ਦਿਨ ਦੇ ਸੋਗ ਦਾ ਐਲਾਨ ਕੀਤਾ ਗਿਆ ਹੈ। ਅਜਿਹੇ ਦੇ ਵਿੱਚ ਦਲਜੀਤ ਦੋਸਾਂਝ ਦਾ ਲੁਧਿਆਣਾ ਦੇ ਵਿੱਚ 31 ਦਸੰਬਰ ਨੂੰ ਵੱਡਾ ਸ਼ੋਅ ਹੋਣ ਜਾ ਰਿਹਾ ਹੈ। ਇਸ ਨੂੰ ਲੈ ਕੇ ਹੁਣ ਸਿਆਸੀ ਆਗੂਆਂ ਨੇ ਉਸ ਨੂੰ ਪੋਸਟਪੋਂਡ ਕਰਨ ਦੀ ਮੰਗ ਸ਼ੁਰੂ ਕਰ ਦਿੱਤੀ ਹੈ। ਸੈਂਸਰ ਬੋਰਡ ਦੇ ਸਾਬਕਾ ਚੇਅਰਮੈਨ ਰਹੇ ਅਮਰਜੀਤ ਟਿੱਕਾ ਨੇ ਕਿਹਾ ਹੈ ਕਿ ਡਾਕਟਰ ਮਨਮੋਹਨ ਸਿੰਘ ਉਹ ਸ਼ਖਸ ਸਨ ਜਿਨ੍ਹਾਂ ਨੇ ਪੂਰੇ ਵਿਸ਼ਵ ਦੇ ਵਿੱਚ ਪੱਗ ਨੂੰ ਪ੍ਰਮੋਟ ਕੀਤਾ ਹੈ। ਉਹਨਾਂ ਕਿਹਾ ਕਿ ਅਜਿਹੇ ਸਿੱਖ ਲੀਡਰ ਸਾਡੇ ਕੋਲ ਹੁਣ ਨਹੀਂ ਬਚੇ ਜੋ ਕਿ ਦੇਸ਼ ਦੀ ਅਗਵਾਈ ਕਰ ਸਕਣ। ਉਹਨਾਂ ਕਿਹਾ ਕਿ ਪੂਰਾ ਦੇਸ਼ ਸੋਗ ਦੇ ਵਿੱਚ ਡੁੱਬਿਆ ਹੋਇਆ ਹੈ। ਸੱਤ ਦਿਨ ਦਾ ਰਸਮੀ ਤੌਰ ‘ਤੇ ਸੋਗ ਦਾ ਐਲਾਨ ਕੀਤਾ ਗਿਆ ਹੈ। ਇਸ ਕਰਕੇ ਦਿਲਜੀਤ ‘ਤੇ ਉਹਨਾਂ ਨੂੰ ਪੂਰੀ ਉਮੀਦ ਹੈ ਕਿ ਉਹ ਵੀ ਪੱਗ ਨੂੰ ਬਹੁਤ ਪ੍ਰਮੋਟ ਕਰਦੇ ਹਨ ਅਤੇ ਖਾਸ ਕਰਕੇ ਡਾਕਟਰ ਮਨਮੋਹਨ ਸਿੰਘ ਦਾ ਉਹ ਬਹੁਤ ਸਤਿਕਾਰ ਕਰਦੇ ਸਨ। ਟਿੱਕਾ ਨੇ ਕਿਹਾ ਕਿ ਇਸ ਕਰਕੇ ਉਹਨਾਂ ਨੂੰ ਉਮੀਦ ਹੈ ਕਿ ਉਹ ਆਪਣਾ ਸ਼ੋਅ ਅੱਗੇ ਦੀਆਂ ਤਰੀਕਾਂ ਤੇ ਪਾ ਦੇਣ ਕਿਉਂਕਿ ਲੁਧਿਆਣਾ ਦੇ ਲੋਕਾਂ ਦੇ ਤਾਂ ਇੱਥੇ ਹੀ ਰਹਿਣਾ ਹੈ। ਉਹਨਾਂ ਕਿਹਾ ਕਿ ਅਜਿਹੇ ਸਮਾਂ ਸਹੀ ਨਹੀਂ ਹੈ। ਉਹਨਾਂ ਕਿਹਾ ਕਿ ਮੈਨੂੰ ਇਹੀ ਉਮੀਦ ਹੈ ਕਿ ਉਹ ਆਪਣਾ ਸ਼ੋਅ ਅੱਗੇ ਪਾ ਦੇਣਗੇ। ਲਗਾਤਾਰ ਵਿਕ ਰਹੀਆਂ ਟਿਕਟਾਂ ਰਿਪੋਰਟ ਮੁਤਾਬਕ ਦਿਲਜੀਤ ਦੋਸਾਂਝ ਦੀ ਟੀਮ ਪਿਛਲੇ ਦੋ ਦਿਨਾਂ ਤੋਂ ਪੀਏਯੂ ਵਿੱਚ ਹੋਣ ਵਾਲੇ ਪ੍ਰੋਗਰਾਮ ਦੀਆਂ ਤਿਆਰੀਆਂ ਵਿੱਚ ਰੁੱਝੀ ਹੋਈ ਹੈ। ਹੁਣ ਪ੍ਰਸ਼ਾਸਨ ਵੱਲੋਂ ਸਮਾਰੋਹ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ। ਇਹ ਖਬਰ ਸੁਣ ਕੇ ਦਿਲਜੀਤ ਦੋਸਾਂਝ ਦੇ ਪ੍ਰਸ਼ੰਸਕਾਂ ‘ਚ ਖੁਸ਼ੀ ਦੀ ਲਹਿਰ ਹੈ। ਆਨਲਾਈਨ ਸਾਹਮਣੇ ਆਈ ਰਸੀਦ ਅਨੁਸਾਰ ਗਾਇਕ ਪ੍ਰਸ਼ਾਸਨ ਨੂੰ ਕੁੱਲ 20,65,000 ਰੁਪਏ ਅਦਾ ਕਰਨਗੇ। ਦਿਲਜੀਤ ਦੋਸਾਂਝ ਦੇ ਇਸ ਕੰਸਰਟ ਲਈ ਆਨਲਾਈਨ ਟਿਕਟ ਬੁਕਿੰਗ 24 ਦਸੰਬਰ ਤੋਂ ਸ਼ੁਰੂ ਹੋ ਗਈ ਸੀ ਅਤੇ ਟਿਕਟਾਂ ਬਿਨਾਂ ਕਿਸੇ ਸਮੇਂ ਵਿਕ ਗਈਆਂ ਸਨ। ਕੰਸਰਟ ਲਾਉਂਜ ਦੀ ਟਿਕਟ ਦੀ ਕੀਮਤ 40,000 ਰੁਪਏ ਸੀ। ਜਦੋਂ ਕਿ ਫੈਨ ਪਿਟ ਟਿਕਟ ਦੀ ਕੀਮਤ 14,000 ਰੁਪਏ, ਗੋਲਡ ਟਿਕਟ ਦੀ ਕੀਮਤ 8000 ਰੁਪਏ ਅਤੇ ਸਿਲਵਰ ਟਿਕਟ ਦੀ ਕੀਮਤ 8000 ਰੁਪਏ ਰੱਖੀ ਗਈ ਹੈ।