Home Desh Punjab Roadways ਦੀ ਫਲੀਟ ‘ਚ ਸ਼ਾਮਲ ਹੋਣਗੀਆਂ 123 ਬੱਸਾਂ, Cabinet Minister ਨੇ... Deshlatest NewsPanjabRajniti Punjab Roadways ਦੀ ਫਲੀਟ ‘ਚ ਸ਼ਾਮਲ ਹੋਣਗੀਆਂ 123 ਬੱਸਾਂ, Cabinet Minister ਨੇ ਦਿੱਤੇ ਹੁਕਮ By admin - January 2, 2025 39 0 FacebookTwitterPinterestWhatsApp PRTC ਫਲੀਟ ਲਈ KM ਸਕੀਮ ਅਧੀਨ 20 ਸੁਪਰ ਇੰਟੈਗਰਲ BS-6 ਅਨੁਕੂਲ ਬੱਸਾਂ ਅਤੇ 19 HVAC ਬੱਸਾਂ ਖਰੀਦੀਆਂ ਜਾ ਰਹੀਆਂ ਹਨ। Punjab Roadways ਦੇ ਫਲੀਟ ਵਿੱਚ ਜਲਦ ਹੀ 123 ਨਵੀਆਂ ਬੱਸਾਂ ਸ਼ਾਮਲ ਕੀਤੀਆਂ ਜਾਣਗੀਆਂ। ਇਸ ਨਾਲ ਹੁਣ ਉਨ੍ਹਾਂ ਰੂਟਾਂ ਦੀ ਪਛਾਣ ਕੀਤੀ ਜਾਵੇਗੀ, ਜਿਨ੍ਹਾਂ ‘ਤੇ ਸਰਕਾਰੀ ਬੱਸਾਂ ਨਾਲੋਂ ਪ੍ਰਾਈਵੇਟ ਬੱਸਾਂ ਵੱਧ ਚੱਲਦੀਆਂ ਹਨ। ਇਹ ਸਾਰੀ ਕਾਰਵਾਈ 15 ਦਿਨਾਂ ਵਿੱਚ ਮੁਕੰਮਲ ਕਰ ਲਈ ਜਾਵੇਗੀ। ਪੰਜਾਬ ਦੇ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਅਧਿਕਾਰੀਆਂ ਨੂੰ ਇਹ ਹੁਕਮ ਦਿੱਤੇ ਹਨ। ਉਨ੍ਹਾਂ ਸਪੱਸ਼ਟ ਕੀਤਾ ਹੈ ਕਿ ਇਸ ਤੋਂ ਬਾਅਦ ਇਨ੍ਹਾਂ ਰੂਟਾਂ ਤੇ ਸਰਕਾਰੀ ਬੱਸਾਂ ਚਲਾਈਆਂ ਜਾਣਗੀਆਂ। ਤਾਂ ਜੋ ਔਰਤਾਂ ਨੂੰ ਮੁਫਤ ਬੱਸ ਸੇਵਾ ਦਾ ਲਾਭ ਮਿਲ ਸਕੇ ਅਤੇ ਹੋਰ ਸਵਾਰੀਆਂ ਦਾ ਸਫਰ ਵੀ ਆਸਾਨ ਹੋ ਸਕੇ। PRTC ਫਲੀਟ ਲਈ KM ਸਕੀਮ ਅਧੀਨ 20 ਸੁਪਰ ਇੰਟੈਗਰਲ BS-6 ਅਨੁਕੂਲ ਬੱਸਾਂ ਅਤੇ 19 HVAC ਬੱਸਾਂ ਖਰੀਦੀਆਂ ਜਾ ਰਹੀਆਂ ਹਨ। ਇਸ ਤੋਂ ਇਲਾਵਾ ਪੀ.ਆਰ.ਟੀ.ਸੀ ਵੱਲੋਂ 83 ਨਵੀਆਂ ਵੀ ਖਰੀਦੀਆਂ ਜਾ ਰਹੀਆਂ ਹਨ। ਇਹ ਬੱਸਾਂ ਕਿਲੋਮੀਟਰ ਸਕੀਮ ਤਹਿਤ 6 ਸਾਲ ਲਈ ਲੀਜ਼ ‘ਤੇ ਲਈਆਂ ਜਾਣਗੀਆਂ। ਇਸ ਤੋਂ ਇਲਾਵਾ ਰੂਟਾਂ ਸਬੰਧੀ ਕੋਈ ਸਮਝੌਤਾ ਨਹੀਂ ਕੀਤਾ ਜਾਵੇਗਾ। ਲਾਲਜੀਤ ਸਿੰਘ ਭੁੱਲਰ ਨੇ ਸਟੇਟ ਟਰਾਂਸਪੋਰਟ ਕਮਿਸ਼ਨਰ ਦਫ਼ਤਰ ਦੇ ਅਧਿਕਾਰੀਆਂ ਨੂੰ ਟੈਕਸ ਨਾ ਭਰਨ ਵਾਲੇ ਲੋਕਾਂ ‘ਤੇ ਸ਼ਿਕੰਜਾ ਕੱਸਣ ਲਈ ਪ੍ਰਭਾਵਸ਼ਾਲੀ ਵਸੂਲੀ ਪ੍ਰਕਿਰਿਆ ਅਪਣਾਉਣ ਲਈ ਕਿਹਾ ਹੈ। ਮੀਟਿੰਗ ਵਿੱਚ ਪੀ.ਆਰ.ਟੀ.ਸੀ ਦੇ ਚੇਅਰਮੈਨ ਰਣਜੋਧ ਸਿੰਘ ਹਡਾਨਾ, ਵਧੀਕ ਮੁੱਖ ਸਕੱਤਰ ਟਰਾਂਸਪੋਰਟ ਡੀ.ਕੇਤੀਵਾੜੀ, ਐਸ.ਟੀ.ਸੀ ਜਸਪ੍ਰੀਤ ਸਿੰਘ, ਐਮ.ਡੀ.ਪਨਬਸ ਗੁਪਤਾ ਅਤੇ ਹੋਰ ਬਹੁਤ ਸਾਰੇ ਅਧਿਕਾਰੀ ਹਾਜ਼ਰ ਸਨ।