Home Desh Rohit Sharma ਦਾ Test Career ਖਤਮ, Australia ਦੌਰੇ ਤੋਂ ਬਾਅਦ ਨਹੀਂ ਮਿਲੇਗਾ

Rohit Sharma ਦਾ Test Career ਖਤਮ, Australia ਦੌਰੇ ਤੋਂ ਬਾਅਦ ਨਹੀਂ ਮਿਲੇਗਾ

23
0

Rohit Sharma ਦਾ Test Career ਹੁਣ ਖਤਮ ਹੋ ਚੁੱਕਾ ਹੈ।

ਰੋਹਿਤ ਸ਼ਰਮਾ ਦਾ ਟੈਸਟ ਕਰੀਅਰ ਹੁਣ ਖਤਮ ਹੋ ਚੁੱਕਾ ਹੈ। ਮੈਲਬੌਰਨ ਟੈਸਟ ਉਨ੍ਹਾਂ ਦਾ ਆਖਰੀ ਮੈਚ ਸਾਬਤ ਹੋ ਸਕਦਾ ਹੈ ਕਿਉਂਕਿ ਤਾਜ਼ਾ ਰਿਪੋਰਟ ਮੁਤਾਬਕ ਬੀਸੀਸੀਆਈ ਦੇ ਚੋਣਕਾਰਾਂ ਨੇ ਉਨ੍ਹਾਂ ਨੂੰ ਕਿਹਾ ਹੈ ਕਿ ਉਹ ਆਸਟਰੇਲੀਆ ਵਿੱਚ ਚੱਲ ਰਹੀ ਬਾਰਡਰ ਗਾਵਸਕਰ ਟਰਾਫੀ ਤੋਂ ਬਾਅਦ ਉਨ੍ਹਾਂ ਨੂੰ ਟੈਸਟ ਵਿੱਚ ਖਿਡਾਉਣ ਬਾਰੇ ਨਹੀਂ ਸੋਚ ਰਹੇ ਹਨ। ਰੋਹਿਤ ਪਹਿਲਾਂ ਹੀ ਸਿਡਨੀ ਟੈਸਟ ਤੋਂ ਬਾਹਰ ਹੋ ਚੁੱਕੇ ਹਨ।
ਇਹ ਫੈਸਲਾ ਬੱਲੇਬਾਜ਼ ਅਤੇ ਕਪਤਾਨ ਦੇ ਤੌਰ ‘ਤੇ ਉਨ੍ਹਾਂ ਦੇ ਖਰਾਬ ਪ੍ਰਦਰਸ਼ਨ ਨੂੰ ਦੇਖਦੇ ਹੋਏ ਲਿਆ ਗਿਆ ਹੈ। ਟੀਮ ਦੇ ਮੁੱਖ ਕੋਚ ਗੌਤਮ ਗੰਭੀਰ ਅਤੇ ਮੁੱਖ ਚੋਣਕਾਰ ਅਜੀਤ ਅਗਰਕਰ ਨੇ ਰੋਹਿਤ ਨਾਲ ਮੀਟਿੰਗ ਕੀਤੀ ਅਤੇ ਫਿਰ ਉਸ ਨੂੰ ਆਖਰੀ ਮੈਚ ਵਿੱਚ ਡ੍ਰਾਪ ਕਰਨ ਦੇ ਫੈਸਲੇ ਤੇ ਮੁਹਰ ਲਗਾਈ ਗਈ।

ਵਿਰਾਟ ਕੋਹਲੀ ਨਾਲ ਵੀ ਹੋਵੇਗੀ ਗੱਲਬਾਤ

ਇੰਡੀਅਨ ਐਕਸਪ੍ਰੈਸ ਦੀ ਰਿਪੋਰਟ ਮੁਤਾਬਕ ਭਾਰਤੀ ਟੀਮ ‘ਚ ਬਦਲਾਅ ਦਾ ਦੌਰ ਸ਼ੁਰੂ ਹੋ ਗਿਆ ਹੈ। ਇਸ ਲਈ ਭਾਰਤੀ ਚੋਣਕਾਰਾਂ ਨੇ ਰੋਹਿਤ ਸ਼ਰਮਾ ਨਾਲ ਮੀਟਿੰਗ ਕੀਤੀ ਅਤੇ ਉਨ੍ਹਾਂ ਦੇ ਟੈਸਟ ਕਰੀਅਰ ਦੇ ਭਵਿੱਖ ਬਾਰੇ ਸਭ ਕੁਝ ਸਪੱਸ਼ਟ ਕਰ ਦਿੱਤਾ।
ਹੁਣ ਆਸਟ੍ਰੇਲੀਆ ਦੌਰੇ ਤੋਂ ਬਾਅਦ ਉਹ ਵਿਰਾਟ ਕੋਹਲੀ ਨਾਲ ਵੀ ਗੱਲ ਕਰਨ ਜਾ ਰਹੇ ਹਨ। ਉਨ੍ਹਾਂ ਨਾਲ ਮੀਟਿੰਗ ਕੀਤੀ ਜਾਵੇਗੀ ਅਤੇ ਟੀਮ ਦੇ ਭਵਿੱਖ ਅਤੇ ਬਦਲਾਅ ਬਾਰੇ ਵਿਸਥਾਰ ਨਾਲ ਚਰਚਾ ਕੀਤੀ ਜਾਵੇਗੀ। ਇਸ ਦੌਰਾਨ ਉਨ੍ਹਾਂ ਦੀਆਂ ਪਲਾਨ ਵੀ ਪੁੱਛਿਆਂ ਜਾਵੇਗਾ ਅਤੇ ਉਨ੍ਹਾਂ ਦੇ ਭਵਿੱਖ ਨੂੰ ਲੈ ਕੇ ਫੈਸਲਾ ਕੀਤਾ ਜਾਵੇਗਾ।

ਬਣੇ ਰਹਿਣਗੇ ਰਵਿੰਦਰ ਜਡੇਜਾ

ਟੀਮ ਦੇ ਸੀਨੀਅਰ ਖਿਡਾਰੀ ਆਰ ਅਸ਼ਵਿਨ ਪਹਿਲਾਂ ਹੀ ਸੰਨਿਆਸ ਦਾ ਐਲਾਨ ਕਰਕੇ ਇਸ ਦੌਰੇ ਤੋਂ ਪਰਤ ਚੁੱਕੇ ਹਨ। ਮੈਲਬੋਰਨ ਟੈਸਟ ਨੂੰ ਰੋਹਿਤ ਸ਼ਰਮਾ ਦਾ ਆਖਰੀ ਮੈਚ ਮੰਨਿਆ ਜਾ ਰਿਹਾ ਹੈ ਅਤੇ ਹੁਣ ਕੋਹਲੀ ਨਾਲ ਵੀ ਗੱਲਬਾਤ ਹੋਣ ਜਾ ਰਹੀ ਹੈ।
ਹਾਲਾਂਕਿ ਚੋਣਕਾਰ ਇਸ ਬਦਲਾਅ ‘ਚ ਟੀਮ ਦੇ ਅਨੁਭਵੀ ਆਲਰਾਊਂਡਰ ਰਵਿੰਦਰ ਜਡੇਜਾ ਨੂੰ ਕਾਫੀ ਅਹਿਮ ਮੰਨ ਰਹੇ ਹਨ। ਇਸ ਲਈ ਫਿਲਹਾਲ ਉਨ੍ਹਾਂ ਨੂੰ ਟੈਸਟ ਕ੍ਰਿਕਟ ‘ਚ ਜਾਰੀ ਰੱਖਣ ਬਾਰੇ ਸੋਚ ਰਹੇ ਹਾਂ। ਯਾਨੀ ਜਡੇਜਾ ਟੀਮ ਦੇ ਨਾਲ ਬਣੇ ਰਹਿਣਗੇ ਅਤੇ ਵਾਸ਼ਿੰਗਟਨ ਸੁੰਦਰ ਵਰਗੇ ਹੋਰ ਖਿਡਾਰੀਆਂ ਨੂੰ ਡੇਵਲਪ ਕਰਨ ਵਿੱਚ ਅਹਿਮ ਭੂਮਿਕਾ ਨਿਭਾਉਣਗੇ।
Previous articlePunjab ‘ਚ NHAI ਨੂੰ 15 Projects ਲਈ ਜ਼ਮੀਨ ਦੀ ਲੋੜ
Next articleਸ੍ਰੀ ਦਰਬਾਰ ਸਾਹਿਬ ਨਤਮਸਤਕ ਹੋਏ Sunil Shetty, ਕੀਤੀ ਸਰਬਤ ਦੇ ਭਲੇ ਦੀ ਅਰਦਾਸ

LEAVE A REPLY

Please enter your comment!
Please enter your name here