Home Desh Barnala ਤੇ Bathinda ਵਿੱਚ ਪਲਟੀ ਕਿਸਾਨਾਂ ਦੀ ਬੱਸ, ਧੁੰਦ ਕਾਰਨ ਵਾਪਰੇ ਸੜਕ... Deshlatest NewsPanjab Barnala ਤੇ Bathinda ਵਿੱਚ ਪਲਟੀ ਕਿਸਾਨਾਂ ਦੀ ਬੱਸ, ਧੁੰਦ ਕਾਰਨ ਵਾਪਰੇ ਸੜਕ ਹਾਦਸੇ By admin - January 4, 2025 19 0 FacebookTwitterPinterestWhatsApp Barnala ਦੇ ਪਿੰਡ ਚੀਮਾ ਕੋਲ ਸਾਹਮਣਿਓ ਇੱਕ ਟਰੱਕ ਆਉਣ ਕਾਰਨ ਹਾਦਸਾ ਵਾਪਰ ਗਿਆ। ਉੱਤਰ ਭਾਰਤ ਅਤੇ ਖਾਸ ਕਰਕੇ ਪੰਜਾਬ ਦੇ ਕਈ ਇਲਾਕਿਆਂ ਵਿੱਚ ਸੰਘਣੀ ਧੁੰਦ ਪੈ ਰਹੀ ਹੈ। ਜਿਸ ਨੂੰ ਲੈਕੇ ਮੌਸਮ ਵਿਭਾਗ ਨੇ ਅਲਰਟ ਜਾਰੀ ਕੀਤਾ ਹੈ। ਅੱਜ ਸਵੇਰ ਸਮੇਂ ਧੁੰਦ ਕਾਰਨ 3 ਸੜਕ ਹਾਦਸੇ ਵਾਪਰ ਗਏ। ਜਿਸ ਵਿੱਚ ਕਈ ਕਿਸਾਨ ਜਖ਼ਮੀ ਹੋ ਗਏ। ਬਰਨਾਲਾ ਵਿੱਚ ਮੋਗਾ ਰੋਡ ਤੇ ਸਬ ਜੇਲ੍ਹ ਕੋਲ ਬੱਸ ਹਾਦਸੇ ਦਾ ਸ਼ਿਕਾਰ ਹੋ ਗਈ। ਜਿਸ ਤੋਂ ਬਾਅਦ ਸਵਾਰੀਆਂ ਨੂੰ ਸੀਸੇ ਤੋੜ੍ਹਕੇ ਬਾਹਰ ਕੱਢਿਆ ਗਿਆ। ਜਾਣਕਾਰੀ ਅਨੁਸਾਰ ਹਾਦਸੇ ਵਿੱਚ ਇੱਕ ਮਹਿਲਾ ਸਮੇਤ 3 ਲੋਕਾਂ ਦੀ ਮੌਤ ਹੋ ਗਈ। ਬਾਕੀ ਜਖ਼ਮੀਆਂ ਨੂੰ ਬਰਨਾਲਾ ਦੇ ਸਿਵਲ ਹਸਪਤਾਲ ਵਿੱਚ ਦਾਖਿਲ ਕਰਵਾਇਆ ਗਿਆ। ਜਾਣਕਾਰੀ ਅਨੁਸਾਰ ਖਨੌਰੀ ਬਾਰਡਰ ਤੇ ਹੋ ਰਹੀ ਕਿਸਾਨ ਪੰਚਾਇਤ ਵਿੱਚ ਸ਼ਾਮਿਲ ਹੋਣ ਲਈ ਕਿਸਾਨ ਜਗਜੀਤ ਸਿੰਘ ਡੱਲੇਵਾਲ ਦੇ ਪਿੰਡ ਤੋਂ ਬਰਨਾਲਾ ਮੋਗਾ ਰੋਡ ਰਾਹੀਂ ਧਰਨੇ ਵਾਲੀ ਥਾਂ ਤੇ ਜਾ ਰਹੇ ਸਨ। ਜਿਸ ਤੋਂ ਬਾਅਦ ਬਰਨਾਲਾ ਦੇ ਪਿੰਡ ਚੀਮਾ ਕੋਲ ਸਾਹਮਣਿਓ ਇੱਕ ਟਰੱਕ ਆਉਣ ਕਾਰਨ ਹਾਦਸਾ ਵਾਪਰ ਗਿਆ। ਜਿਸ ਤੋਂ ਬਾਅਦ ਵੱਡੀ ਗਿਣਤੀ ਵਿੱਚ ਸਥਾਨਕ ਲੋਕਾਂ ਨੇ ਆਕੇ ਕਿਸਾਨਾਂ ਦੀ ਮਦਦ ਕੀਤੀ। ਬਠਿੰਡਾ ਚ ਵੀ ਹੋਇਆ ਹਾਦਸਾ ਬਠਿੰਡਾ ਵਿੱਚ ਵੀ ਬਾਈਪਾਸ ਕੋਲ ਕਿਸਾਨਾਂ ਨਾਲ ਭਰੀ ਹੋਈ ਬੱਸ ਭਾਰੀ ਧੁੰਦ ਕਾਰਨ ਸੜਕ ਤੇ ਲੱਗੇ ਡਵਾਇਡਰ ਨਾਲ ਟਕਰਾਅ ਗਈ। ਇਸ ਸੜਕ ਹਾਦਸੇ ਵਿੱਚ ਕਰੀਬ 6 ਲੋਕ ਜਖ਼ਮੀ ਹੋ ਗਏ। ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਨਾਲ ਸਬੰਧਿਤ ਕਿਸਾਨ ਹਰਿਆਣਾ ਦੇ ਟੋਹਾਣਾ ਵਿੱਚ ਹੋ ਰਹੀ ਮਹਾ ਪੰਚਾਇਤ ਵਿੱਚ ਸ਼ਾਮਿਲ ਹੋਣ ਲਈ ਜਾ ਰਹੇ ਸਨ। ਜਾਣਕਾਰੀ ਅਨੁਸਾਰ ਇਹ ਸਾਰੇ ਕਿਸਾਨ ਪਿੰਡ ਕੋਠੇ ਗੁਰੂ ਤੋਂ ਟੋਹਾਣਾ ਜਾ ਰਹੇ ਸੀ। ਟਲ ਗਿਆ ਵੱਡਾ ਹਾਦਸਾ ਜਾਣਕਾਰੀ ਅਨੁਸਾਰ ਜੋ ਬੱਸ ਹਾਦਸੇ ਦਾ ਸਿਕਾਰ ਹੋਈ ਹੈ। ਉਸ ਵਿੱਚ ਕਿਸਾਨ ਵੱਲੋਂ ਆਪਣਾ ਭੋਜਨ ਬਣਾਉਣ ਲਈ ਸਿਲੰਡਰ ਰੱਖਿਆ ਹੋਇਆ ਸੀ। ਹਾਲਾਂਕਿ ਬਚਾਅ ਰਿਹਾ ਕਿ ਗੈਸ ਸਿਲੰਡਰ ਨੂੰ ਕੋਈ ਨੁਕਸਾਨ ਨਹੀਂ ਹੋਇਆ। ਨਹੀਂ ਕੋਈ ਵੱਡਾ ਹਾਦਸਾ ਹੋ ਸਕਦਾ ਸੀ। ਸਮਾਣਾ ਵਿਖੇ ਵੀ ਹੋਇਆ ਹਾਦਸਾ ਸਮਾਣਾ ਦੇ ਚੱਕ ਪਿੰਡ ਨੇੇੜੇ PRTC ਦੀ ਬੱਸ ਇੱਕ ਕਾਰ ਨਾਲ ਟਕਰਾਅ ਗਈ। ਬੱਸ ਵਿੱਚ 30-40 ਸਵਾਰੀਆਂ ਸਵਾਰ ਸਨ। ਸੰਘਣੀ ਧੁੰਦ ਕਾਰਨ ਇਹ ਹਾਦਸਾ ਵਾਪਰ ਗਿਆ। ਜਖ਼ਮੀ ਹਾਲਤ ਵਿੱਚ ਲੋਕਾਂ ਨੂੰ ਨੇੜਲੇ ਹਸਪਤਾਲ ਲਿਆਂਦਾ ਗਿਆ।