Home Desh Gurdaspur ਚ ਸੜਕ ਹਾਦਸਾ, ਵਾਲ ਵਾਲ ਬਚਿਆ ਫੌਜੀ ਦਾ ਪਰਿਵਾਰ

Gurdaspur ਚ ਸੜਕ ਹਾਦਸਾ, ਵਾਲ ਵਾਲ ਬਚਿਆ ਫੌਜੀ ਦਾ ਪਰਿਵਾਰ

22
0

ਸੰਤੁਲਨ ਵਿਗੜਨ ਕਾਰਨ ਕਾਰ ਦੂਜੇ ਟਰੱਕ ਨਾਲ ਟਕਰਾ ਗਈ।

ਧੁੰਦ ਕਾਰਨ ਗੁਰਦਾਸਪੁਰ ‘ਚ ਜੰਮੂ-ਅੰਮ੍ਰਿਤਸਰ ਨੈਸ਼ਨਲ ਹਾਈਵੇਅ ਔਜਲਾ ਬਾਈਪਾਸ ‘ਤੇ ਏਅਰਫੋਰਸ ਦੇ ਜਵਾਨ ਦਾ ਪਰਿਵਾਰ ਸੜਕ ਹਾਦਸਾ ਦਾ ਸ਼ਿਕਾਰ ਹੋ ਗਿਆ। ਜਾਣਕਾਰੀ ਅਨੁਸਾਰ ਜਵਾਨ ਗੋਲਕ ਕੁਮਾਰ ਦੀ ਕਾਰ ਟਰੱਕ ਨਾਲ ਟਕਰਾ ਗਈ, ਇਸ ਹਾਦਸੇ ‘ਚ ਜਵਾਨ ਦੀ ਪਤਨੀ ਪਰਿਣੀਤੀ ਕੌਰ ਅਤੇ ਬੱਚੇ ਜ਼ਖਮੀ ਹੋ ਗਏ। ਜਖ਼ਮੀ ਹਾਲਤ ਵਿੱਚ ਜਵਾਨ ਦੀ ਪਤਨੀ ਗੁਰਦਾਸਪੁਰ ਦੇ ਸਿਵਲ ਹਸਪਤਾਲ ਦਾਖਿਲ ਕਰਵਾਇਆ ਗਿਆ।
ਜਾਣਕਾਰੀ ਅਨੁਸਾਰ ਜਵਾਨ ਆਪਣੇ ਪਰਿਵਾਰ ਨਾਲ ਜੋਧਪੁਰ ਤੋਂ ਜੰਮੂ ਜਾ ਰਿਹਾ ਸੀ। ਘਟਨਾ ਸਬੰਧੀ ਜਾਣਕਾਰੀ ਦਿੰਦੇ ਹੋਏ ਜਵਾਨ ਦੀ ਨਿੱਜੀ ਗੱਡੀ ਦੇ ਡਰਾਈਵਰ ਰਾਜਿੰਦਰ ਕੁਮਾਰ ਪੁੱਤਰ ਸ਼ੇਰਾ ਰਾਮ ਨੇ ਦੱਸਿਆ ਕਿ ਉਹ ਜਵਾਨ ਦੇ ਪਰਿਵਾਰ ਨਾਲ ਜੰਮੂ ਜਾ ਰਿਹਾ ਸੀ ਕਿ ਜਦੋਂ ਉਹ ਔਜਲਾ ਬਾਈਪਾਸ ਨੇੜੇ ਪਹੁੰਚਿਆ ਤਾਂ ਸਾਹਮਣੇ ਤੋਂ ਆ ਰਹੇ ਟਰੱਕ ਨੇ ਬ੍ਰੇਕ ਲਗਾ ਦਿੱਤੀ ਜਿਸ ਕਾਰਨ ਕਾਰ ਟਰੱਕ ਦੇ ਪਿਛਲੇ ਹਿੱਸੇ ਨਾਲ ਟਕਰਾ ਗਈ ਅਤੇ ਕਾਰ ਦਾ ਸੰਤੁਲਨ ਵਿਗੜਨ ਕਾਰਨ ਕਾਰ ਦੂਜੇ ਟਰੱਕ ਨਾਲ ਟਕਰਾ ਗਈ।

ਵਾਲ ਵਾਲ ਬਚਿਆ ਫੌਜੀ ਦਾ ਪਰਿਵਾਰ

ਇਸ ਹਾਦਸੇ ‘ਚ ਪਰਿਣੀਤੀ ਕੌਰ ਪਤਨੀ ਗੋਲਕ ਕੁਮਾਰ ਵਾਸੀ ਆਸਾਮ ਜ਼ਖਮੀ ਹੋ ਗਈ ਅਤੇ ਉਸ ਦੇ ਦੋ ਬੱਚੇ ਬੈਭਵ, 11 ਮਹੀਨੇ ਦਾ ਬੇਟਾ ਅਤੇ ਕੀਰਤੀ, 11 ਸਾਲ ਦੀ ਲੜਕੀ ਅਤੇ ਸਿਪਾਹੀ ਆਪ ਵੀ ਇਸ ਹਾਦਸੇ ‘ਚ ਵਾਲ-ਵਾਲ ਬਚ ਗਏ, ਜਦਕਿ ਉਨ੍ਹਾਂ ਨੇ ਦੱਸਿਆ ਕਿ ਇਹ ਹਾਦਸਾ ਇਸ ਕਾਰਨ ਵਾਪਰਿਆ ਹੈ। ਟਰੱਕ ਡਰਾਈਵਰ ਨੇ ਅਚਾਨਕ ਬ੍ਰੇਕ ਲਗਾ ਦਿੱਤੀ ਪਰ ਹਾਦਸੇ ਤੋਂ ਬਾਅਦ ਉਹ ਮੌਕੇ ਤੋਂ ਫਰਾਰ ਹੋ ਗਿਆ।
ਜਿਸ ਨਾਲ ਜਵਾਨ ਦੀ ਗੱਡੀ ਦੀ ਟੱਕਰ ਹੋ ਗਈ। ਉਸ ਟਰੱਕ ਦੇ ਚਾਲਕ ਯੂਸਫ ਪੁੱਤਰ ਜਮੀਲ ਵਾਸੀ ਟਾਂਡਾ ਨੇ ਦੱਸਿਆ ਕਿ ਉਹ ਟਰੱਕ ਵਿੱਚ ਸਾਮਾਨ ਲੈ ਕੇ ਗੁਰਦਾਸਪੁਰ ਤੋਂ ਪਠਾਨਕੋਟ ਵੱਲ ਜਾ ਰਿਹਾ ਸੀ, ਪਰ ਰਸਤੇ ਵਿੱਚ ਉਸ ਨੇ ਅਚਾਨਕ ਕਾਬੂ ਗੁਆ ਲਿਆ ਅਤੇ ਗੱਡੀ ਨਾਲ ਟਕਰਾ ਗਿਆ ਪਰ ਉਸ ਨੇ ਦੱਸਿਆ ਕਿ ਗੱਡੀ ਦੀ ਤੇਜ਼ ਰਫ਼ਤਾਰ ਕਾਰਨ ਗੱਡੀ ਬੁਰੀ ਤਰ੍ਹਾਂ ਨਾਲ ਨੁਕਸਾਨੀ ਗਈ ਅਤੇ ਜਖਮੀਆਂ ਨੂੰ ਇਲਾਜ ਲਈ ਸਿਵਲ ਹਸਪਤਾਲ ਭੇਜਿਆ ਗਿਆ ਸਾਹਮਣੇ ਟਰੱਕ ਦੀ ਬ੍ਰੇਕ ਲੱਗਣ ਕਾਰਨ ਹਾਦਸਾ ਵਾਪਰ ਗਿਆ ਪਰ ਸਾਹਮਣੇ ਵਾਲਾ ਟਰੱਕ ਚਾਲਕ ਮੌਕੇ ਤੋਂ ਫਰਾਰ ਹੋ ਗਿਆ।
Previous articleBarnala ਤੇ Bathinda ਵਿੱਚ ਪਲਟੀ ਕਿਸਾਨਾਂ ਦੀ ਬੱਸ, ਧੁੰਦ ਕਾਰਨ ਵਾਪਰੇ ਸੜਕ ਹਾਦਸੇ
Next articleMahakumbh: Mumbai ਤੋਂ ਪ੍ਰਯਾਗਰਾਜ ਤੱਕ ਜਾਣ ਲਈ ਟ੍ਰੇਨਾਂ ਦੀ ਯਾਤਰਾ ਕਾਫੀ ਸਸਤੀ ਤੇ ਸ਼ਾਨਦਾਰ

LEAVE A REPLY

Please enter your comment!
Please enter your name here