ਅਦਾਕਾਰਾ ਨੇ ਅੱਜ ਮੁੰਬਈ ਵਿੱਚ ਆਪਣੀ ਆਉਣ ਵਾਲੀ ਫਿਲਮ ਗੇਮ ਚੇਂਜਰ ਦੇ ਟ੍ਰੇਲਰ ਲਾਂਚ ‘ਤੇ ਪ੍ਰੈੱਸ ਮਿਲਣੀ ਵਿੱਚ ਪਹੁੰਚਣਾ ਸੀ
ਬਾਲੀਵੁੱਡ ਅਦਾਕਾਰਾ ਕਿਆਰਾ ਅਡਵਾਨੀ ਦੇ ਪ੍ਰਸ਼ੰਸਕ ਉਸ ਦੇ ਦਾਖ਼ਲ ਹੋਣ ਦੀ ਖ਼ਬਰ ਤੋਂ ਕਾਫ਼ੀ ਪਰੇਸ਼ਾਨ ਹਨ। ਰਾਮ ਚਰਨ ਤੇ ਕਿਆਰਾ ਨੇ ਹਾਲ ਹੀ ਵਿੱਚ ਫਿਲਮ ਦੀ ਪ੍ਰਮੋਸ਼ਨ ਸ਼ੁਰੂ ਕੀਤੀ ਸੀ। ਇਸ ਸਭ ਦੇ ਵਿਚਕਾਰ ਸ਼ਨੀਵਾਰ ਨੂੰ ਅਦਾਕਾਰਾ ਦੀ ਸਿਹਤ ਵਿਗੜਨ ਦੀ ਖ਼ਬਰ ਸਾਹਮਣੇ ਆਈ। ਹੁਣ ਅਦਾਕਾਰਾ ਦੀ ਟੀਮ ਨੇ ਸਾਰੀ ਸੱਚਾਈ ਦੱਸਦਿਆਂ ਉਨ੍ਹਾਂ ਦੀ ਸਿਹਤ ਬਾਰੇ ਅਪਡੇਟ ਦਿੱਤੀ ਹੈ।
ਹਸਪਤਾਲ ‘ਚ ਦਾਖ਼ਲ ਕਿਆਰਾ ਅਡਵਾਨੀ
ਦਰਅਸਲ ਅਦਾਕਾਰਾ ਨੇ ਅੱਜ ਮੁੰਬਈ ਵਿੱਚ ਆਪਣੀ ਆਉਣ ਵਾਲੀ ਫਿਲਮ ਗੇਮ ਚੇਂਜਰ ਦੇ ਟ੍ਰੇਲਰ ਲਾਂਚ ‘ਤੇ ਪ੍ਰੈੱਸ ਮਿਲਣੀ ਵਿੱਚ ਪਹੁੰਚਣਾ ਸੀ ਪਰ ਬਾਅਦ ਵਿੱਚ ਖ਼ਬਰ ਸਾਹਮਣੇ ਆਈ ਕਿ ਉਹ ਇਸ ਸਮਾਗਮ ਵਿੱਚ ਸ਼ਾਮਲ ਨਹੀਂ ਹੋ ਸਕੇਗੀ। ਇਸ ਤੋਂ ਬਾਅਦ ਉਨ੍ਹਾਂ ਦੇ ਹਸਪਤਾਲ ‘ਚ ਭਰਤੀ ਹੋਣ ਦੀ ਜਾਣਕਾਰੀ ਸਾਹਮਣੇ ਆਈ। ਇਨ੍ਹਾਂ ਖ਼ਬਰਾਂ ਨੂੰ ਦੇਖਦੇ ਹੋਏ ਅਭਿਨੇਤਰੀ ਦੀ ਟੀਮ ਨੇ ਬਿਆਨ ਜਾਰੀ ਕੀਤਾ ਕਿ ਕਿਆਰਾ ਨੂੰ ਹਸਪਤਾਲ ‘ਚ ਭਰਤੀ ਨਹੀਂ ਕੀਤਾ ਗਿਆ ਹੈ। ਇਕ ਰਿਪੋਰਟ ਮੁਤਾਬਕ ਉਨ੍ਹਾਂ ਦੀ ਟੀਮ ਨੇ ਦੱਸਿਆ ਕਿ ਅਦਾਕਾਰਾ ਨੂੰ ਥਕਾਵਟ ਕਾਰਨ ਆਰਾਮ ਕਰਨ ਦੀ ਸਲਾਹ ਦਿੱਤੀ ਗਈ ਹੈ ਕਿਉਂਕਿ ਉਹ ਲਗਾਤਾਰ ਕੰਮ ਕਰ ਰਹੀ ਸੀ।
ਡਬਲ ਰੋਲ ‘ਚ ਨਜ਼ਰ ਆਉਣਗੇ ਰਾਮ ਚਰਨ
‘ਗੇਮ ਚੇਂਜਰ’ ਵਿੱਚ ਰਾਮ ਚਰਨ ਇੱਕ ਇਮਾਨਦਾਰ ਆਈਪੀਐੱਸ ਅਧਿਕਾਰੀ ਦੇ ਰੂਪ ਵਿੱਚ ਨਜ਼ਰ ਆਵੇਗਾ। ਜੋ ਇੱਕ ਭ੍ਰਿਸ਼ਟ ਸਿਆਸੀ ਪ੍ਰਣਾਲੀ ਨੂੰ ਚੁਣੌਤੀ ਦੇਣ ਵਾਲਾ ਹੈ। ਇਹ ਪਹਿਲੀ ਵਾਰ ਹੋਵੇਗਾ ਜਦੋਂ ਕਿਆਰਾ ਅਡਵਾਨੀ ਰਾਮ ਚਰਨ ਨਾਲ ਸਿਲਵਰ ਸਕ੍ਰੀਨ ‘ਤੇ ਨਜ਼ਰ ਆਵੇਗੀ। ਅਦਾਕਾਰਾ ਦੀ ਪਹਿਲੀ ਸਾਊਥ ਫਿਲਮ ਨੂੰ ਲੈ ਕੇ ਪ੍ਰਸ਼ੰਸਕ ਕਾਫ਼ੀ ਉਤਸ਼ਾਹਿਤ ਹਨ।
ਇਸ ਫਿਲਮ ‘ਚ ਰਾਮ ਚਰਨ ਤੇ ਕਿਆਰਾ ਅਡਵਾਨੀ ਦੇ ਨਾਲ-ਨਾਲ ਸਮੂਥਿਰਕਾਨੀ, ਐੱਸਜੇ ਸੂਰਿਆ, ਸ਼੍ਰੀਕਾਂਤ, ਪ੍ਰਕਾਸ਼ ਰਾਜ ਵਰਗੇ ਕਲਾਕਾਰ ਵੀ ਨਜ਼ਰ ਆਉਣਗੇ। ਇਸ ਫਿਲਮ ਦਾ ਟ੍ਰੇਲਰ 02 ਜਨਵਰੀ ਨੂੰ ਰਿਲੀਜ਼ ਹੋਇਆ ਸੀ, ਜਿਸ ਨੂੰ ਪ੍ਰਸ਼ੰਸਕਾਂ ਵੱਲੋਂ ਕਾਫ਼ੀ ਪਸੰਦ ਕੀਤਾ ਗਿਆ ਸੀ। ਜ਼ਿਕਰਯੋਗ ਹੈ ਕਿ ਇਹ ਫਿਲਮ 10 ਜਨਵਰੀ ਨੂੰ ਦੁਨੀਆ ਭਰ ਦੇ ਸਿਨੇਮਾਘਰਾਂ ‘ਚ ਰਿਲੀਜ਼ ਹੋਵੇਗੀ।
ਕਿਆਰਾ ਅਡਵਾਨੀ ਦੀਆਂ ਹੋਰ ਫਿਲਮਾਂ
ਗੇਮ ਚੇਂਜਰ ਤੋਂ ਇਲਾਵਾ ਅਦਾਕਾਰਾ ਇਸ ਸਾਲ ਰਿਤਿਕ ਰੋਸ਼ਨ ਨਾਲ ਵੀ ਪਰਦੇ ‘ਤੇ ਧਮਾਕਾ ਕਰਨ ਵਾਲੀ ਹੈ। ਅਯਾਨ ਮੁਖਰਜੀ ਦੁਆਰਾ ਨਿਰਦੇਸ਼ਿਤ ਜਾਸੂਸੀ-ਥ੍ਰਿਲਰ ਫਿਲਮ ‘WAR-2’ ‘ਚ ਅਦਾਕਾਰਾ ਆਪਣਾ ਐਕਸ਼ਨ ਰੂਪ ਦਿਖਾਉਣ ਜਾ ਰਹੀ ਹੈ। ਇਸ ਫਿਲਮ ‘ਚ ਸਾਊਥ ਐਕਟਰ ਜੂਨੀਅਰ ਐਨਟੀਆਰ ਵੀ ਅਹਿਮ ਭੂਮਿਕਾ ਨਿਭਾਉਣਗੇ। ਫਿਲਹਾਲ ਇਸ ਦੀ ਰਿਲੀਜ਼ ਡੇਟ ਨੂੰ ਲੈ ਕੇ ਕੋਈ ਅਪਡੇਟ ਸਾਹਮਣੇ ਨਹੀਂ ਆਈ ਹੈ।