Home Desh Prakash Purab ਮੌਕੇ ਗੁਰਦੁਆਰਾ ਭੱਠਾ ਸਾਹਿਬ ਨਤਮਸਤਕ ਹੋਏ ਮੁੱਖ ਮੰਤਰੀ Bhagwant Mann

Prakash Purab ਮੌਕੇ ਗੁਰਦੁਆਰਾ ਭੱਠਾ ਸਾਹਿਬ ਨਤਮਸਤਕ ਹੋਏ ਮੁੱਖ ਮੰਤਰੀ Bhagwant Mann

18
0

ਮੁੱਖ ਮੰਤਰੀ ਨੇ ਕਿਹਾ ਕਿ ਗੁਰੂ ਸਾਹਿਬ ਨੇ ਸਿੱਖਾਂ ਨੂੰ ਬਹਾਦਰੀ ਦਾ ਨਵਾਂ ਸੰਕਲਪ ਦਿੱਤਾ।

ਸਾਹਿਬ ਏ ਕਮਾਲ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਦੇ ਪ੍ਰਕਾਸ਼ ਪੁਰਬ ਜਿੱਥੇ ਦੁਨੀਆਂ ਭਰ ਵਿੱਚ ਸਿੱਖ ਸੰਗਤ ਵੱਲੋਂ ਬੜੇ ਪਿਆਰ ਅਤੇ ਸ਼ਰਧਾ ਨਾਲ ਮਨਾਇਆ ਜਾ ਰਿਹਾ ਹੈ। ਤਾਂ ਉੱਥੇ ਹੀ ਗੁਰੂਘਰਾਂ ਵਿੱਚ ਧਾਰਮਿਕ ਸਮਾਗਮ ਕਰਵਾਏ ਜਾ ਰਹੇ ਹਨ। ਪ੍ਰਕਾਸ਼ਪੁਰਬ ਮੌਕੇ ਸਿਆਸੀ ਲੀਡਰ ਵੀ ਗੁਰੂ ਘਰਾਂ ਵਿੱਚ ਆਪਣੀ ਹਾਜ਼ਰੀ ਲਗਵਾ ਰਹੇ ਹਨ। ਓਧਰ ਰੋਪੜ ਵਿਖੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਉਹਨਾਂ ਦੀ ਪਤਨੀ ਗੁਰਪ੍ਰੀਤ ਕੌਰ ਵੱਲੋਂ ਗੁਰਦੁਆਰਾ ਸ਼੍ਰੀ ਭੱਠਾ ਸਾਹਿਬ ਵਿਖੇ ਮੱਥਾ ਟੇਕਿਆ ਗਿਆ ਅਤੇ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ ਗਈ।
ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੁੱਖ ਮੰਤਰੀ ਭਗਵੰਤ ਮਾਨ ਨੇ ਸਿੱਖ ਸੰਗਤ ਨੂੰ ਪ੍ਰਕਾਸ਼ ਪੁਰਬ ਦੀਆਂ ਵਧਾਈਆਂ ਦਿੱਤੀਆਂ। ਉੱਥੇ ਹੀ ਉਹਨਾਂ ਨੇ ਗੁਰੂ ਸਾਹਿਬ ਦੀਆਂ ਸ਼ਹਾਦਤਾਂ ਨੂੰ ਯਾਦ ਕਰਦਿਆਂ ਕਿਹਾ ਕਿ ਗੁਰੂ ਸਾਹਿਬ ਨੇ ਪੂਰਾ ਜੀਵਨ ਕੌਮ ਦੇ ਲੇਖੇ ਲਗਾਇਆ ਉਹਨਾਂ ਨੇ ਕੌਮ ਲਈ ਲੜਾਈਆਂ ਲੜੀਆਂ।

ਬਹਾਦਰੀ ਦਾ ਦਿੱਤਾ ਸੰਕਲਪ

ਮੁੱਖ ਮੰਤਰੀ ਨੇ ਕਿਹਾ ਕਿ ਗੁਰੂ ਸਾਹਿਬ ਨੇ ਸਿੱਖਾਂ ਨੂੰ ਬਹਾਦਰੀ ਦਾ ਨਵਾਂ ਸੰਕਲਪ ਦਿੱਤਾ। ਗੁਰੂ ਪਾਤਸ਼ਾਹ ਨੇ ਆਪਣੇ ਸਿੱਖਾਂ ਨੂੰ ਸਵਾ- ਸਵਾ ਲੱਖ ਨਾਲ ਲੜਣ ਲਈ ਤਿਆਰ ਕੀਤਾ। ਉਹਨਾਂ ਕਿਹਾ ਕਿ ਗੁਰੂ ਸਾਹਿਬ ਨੇ ਸਿਰਫ਼ ਸਾਨੂੰ ਲੜਣਾ ਹੀ ਨਹੀਂ ਸਿਖਾਇਆ ਸਗੋਂ ਪੜ੍ਹਣਾ ਵੀ ਸਿੱਖਿਆ ਹੈ। ਗੁਰੂ ਨੇ ਸਾਨੂੰ ਸ਼ਬਦ ਦੇ ਨਾਲ ਜੋੜਿਆ ਹੈ। ਗੁਰੂ ਸਾਹਿਬ ਨੇ ਚੰਡੀ ਦੀ ਵਾਰ ਰਾਹੀਂ ਖਾਲਸੇ ਦੇ ਅੰਦਰ ਜੋਸ਼ ਭਰਿਆ।

ਇਤਿਹਾਸ ਨੂੰ ਯਾਦ ਰੱਖਣ ਵਾਲੀਆਂ ਕੌਮਾਂ ਮਰਦੀਆਂ ਨਹੀਂ

ਭਗਵੰਤ ਮਾਨ ਨੇ ਕਿਹਾ ਕਿ ਜੋ ਕੌਮਾਂ ਇਤਿਹਾਸ ਨੂੰ ਯਾਦ ਰੱਖਦੀਆਂ ਹਨ ਉਹ ਹਮੇਸ਼ਾ ਜਿਉਂਦੀਆਂ ਰਹਿੰਦੀਆਂ ਹਨ। ਇਸ ਲਈ ਸਾਨੂੰ ਆਪਣੇ ਇਤਿਹਾਸ ਤੋਂ ਜਾਣੂ ਹੋਣਾ ਚਾਹੀਦਾ ਹੈ ਅਤੇ ਆਪਣੇ ਬੱਚਿਆਂ ਨੂੰ ਵੀ ਇਹਨਾਂ ਕੁਰਬਾਨੀਆਂ ਬਾਰੇ ਦੱਸਣਾ ਚਾਹੀਦਾ ਹੈ ਤਾਂ ਜੋ ਅਸੀਂ ਇਤਿਹਾਸ ਨਾਲ ਜੁੜੇ ਰਹੀਏ। ਮੁੱਖ ਮੰਤਰੀ ਨੇ ਕਿਹਾ ਕਿ ਉਹਨਾਂ ਦੀ ਇੱਛਾ ਸੀ ਕਿ ਭੱਠਾ ਸਾਹਿਬ ਦਰਸ਼ਨ ਕੀਤੇ ਜਾਣ। ਉਹਨਾਂ ਕਿਹਾ ਕਿ ਇਹ ਪੂਰਾ ਇਲਾਕਾ ਹੀ ਪਾਤਸ਼ਾਹ ਦੀ ਚਰਨ ਛੋਹ ਪ੍ਰਾਪਤ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਇਸ ਇਲਾਕੇ ਦੇ ਕਰੀਬ ਹਰ ਇੱਕ ਇਲਾਕੇ ਨੂੰ ਗੁਰੂ ਸਾਹਿਬ ਦੇ ਚਰਨਾਂ ਦੀ ਛੋਹ ਪ੍ਰਾਪਤ ਹੈ। ਇਸ ਮੌਕੇ ਉਹਨਾਂ ਨੇ ਦੱਸਿਆ ਕਿ ਪੰਜਾਬ ਸਰਕਾਰ ਗੁਰੂ ਘਰਾਂ ਨੂੰ ਜਾਣ ਲਈ ਬੱਸਾਂ ਚਲਵਾ ਰਹੀ ਹੈ। ਬੇਹਤਰ ਸੜਕਾਂ ਬਣਵਾਂ ਰਹੀ ਹੈ ਤਾਂ ਜੋ ਸੰਗਤ ਨੂੰ ਕਿਸੇ ਤਰ੍ਹਾਂ ਦੀਆਂ ਪ੍ਰੇਸ਼ਾਨੀਆਂ ਦਾ ਨਾ ਕਰਨਾ ਪਵੇ।

5 ਤਖ਼ਤਾਂ ਦੇ ਦਰਸ਼ਨਾਂ ਲਈ ਚੱਲੇ ਟ੍ਰੇਨ

ਮੁੱਖ ਮੰਤਰੀ ਨੇ ਕਿਹਾ ਕਿ ਜੇਕਰ ਬਠਿੰਡਾ ਤੋਂ ਤਲਵੰਡੀ ਸਾਬੋ ਤੱਕ 20 ਕਿਲੋਮੀਟਰ ਦੀ ਰੇਲਵੇ ਲਾਈਨ ਬਣ ਜਾਵੇ ਤਾਂ ਇੱਕ ਹੀ ਰੇਲ ਗੱਡੀ ਰਾਹੀਂ ਪੰਜਾਂ ਤਖ਼ਤਾਂ ਦੇ ਸੰਗਤਾਂ ਦਰਸ਼ਨ ਕਰ ਸਕਣਗੀਆਂ। ਉਹਨਾਂ ਕਿਹਾ ਕਿ ਇਹ ਸਿਰਫ਼ ਧਾਰਮਿਕ ਯਾਤਰਾ ਨਹੀਂ ਹੋਵੇਗੀ। ਸਗੋਂ ਇਸ ਨਾਲ ਬੱਚਿਆਂ ਅੰਦਰ ਵੀ ਜਾਗਰੂਕਤਾ ਵਿੱਚ ਵਾਧਾ ਹੋਵੇਗਾ।
Previous articleAmit Shah ਨੂੰ ਮਿਲੇ Captain Amarinder Singh, ਪੰਜਾਬ ਦੇ ਕਈ ਮੁੱਦਿਆਂ ‘ਤੇ ਹੋਈ ਚਰਚਾ
Next articleJasprit Bumrah ਨੂੰ ਕੋਈ ਬਚਾਓ… ਕਰੀਅਰ ਖਤਰੇ ‘ਚ ਪਾ ਰਹੀ ਹੈ Team India!

LEAVE A REPLY

Please enter your comment!
Please enter your name here